ਜਲੰਧਰ: ਅੰਤਰਰਾਜੀ ਨਸ਼ਾ ਤਸਕਰੀ ਰੈਕਟ ਦੇ 7 ਤਸਕਰ ਚੂਰਾ ਪੋਸਤ ਦੀ ਵੱਡੀ ਖੇਪ ਨਾਲ ਗ੍ਰਿਫਤਾਰ, ਦੇਖੋ ਤਸਵੀਰਾਂ

By  Jashan A March 14th 2019 08:14 PM

ਜਲੰਧਰ: ਅੰਤਰਰਾਜੀ ਨਸ਼ਾ ਤਸਕਰੀ ਰੈਕਟ ਦੇ 7 ਤਸਕਰ ਚੂਰਾ ਪੋਸਤ ਦੀ ਵੱਡੀ ਖੇਪ ਨਾਲ ਗ੍ਰਿਫਤਾਰ, ਦੇਖੋ ਤਸਵੀਰਾਂ,ਜਲੰਧਰ: ਅੰਤਰਰਾਜੀ ਨਸ਼ਾਂ ਤਸਕਰੀ ਰੈਕਟ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਕਾਊਂਟਰ ਇਨਟੈਲਿਜੈਂਸ ਜਲੰਧਰ ਅਤੇ ਹੁਸ਼ਿਆਰਪੁਰ ਪੁਲਿਸ ਨੇ ਕਸ਼ਮੀਰ ਤੋਂ ਪੰਜਾਬ ਵਿੱਚ ਡਰਗ ਤਸਕਰੀ ਦੀ ਕੋਸ਼ੀਸ ਨੂੰ ਨਕਾਮ ਕਰਦੇ ਹੋਏ 1.57 ਕੁਇੰਟਲ ਚੂਰਾ ਪੋਸਤ ਬਰਾਮਦ ਕੀਤਾ। ਕਾਊਂਟਰ ਇਨਟੈਲਿਜੈਂਸ ਨੇ 7 ਦੋਸ਼ੀ ਕ੍ਰਿਸ਼ਨ ਕੁਮਾਰ( 51), ਰਵਿੰਦਰ ਕੁਮਾਰ(27),ਜਗਦੀਪ ਸਿੰਘ(43), ਅਸਲਮ (34),ਸਰੂਪ ਸਿੰਘ (25),ਰਾਜਵਿੰਦਰ ਸਿੰਘ (18)ਅਤੇ ਕਰਨੈਲ ਸਿੰਘ(47)ਨੂੰ ਚੌਕ ਨਲੋਆਂ ਹੁਸ਼ਿਆਰਪੁਰ ਵਿੱਚ ਚੈਕਿੰਗ ਦੌਰਾਨ ਗ੍ਰਿਫਤਾਰ ਕੀਤਾ ਗਿਆ। [caption id="attachment_269623" align="aligncenter" width="300"]jld ਜਲੰਧਰ: ਅੰਤਰਰਾਜੀ ਨਸ਼ਾ ਤਸਕਰੀ ਰੈਕਟ ਦੇ 7 ਤਸਕਰ ਚੂਰਾ ਪੋਸਤ ਦੀ ਵੱਡੀ ਖੇਪ ਨਾਲ ਗ੍ਰਿਫਤਾਰ, ਦੇਖੋ ਤਸਵੀਰਾਂ[/caption] ਇਕ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਏ. ਆਈ. ਜੀ ਕਾਊਂਟਰ ਇਨਟੈਲਿਜੈਂਸ ਸ੍ਰੀ ਐਚ ਪੀ ਐਸ ਖੱਖ ਨੇ ਕਿਹਾ ਕਿ ਸੀਮਾਪਾਰ ਤੋਂ ਹੋ ਰਹੀ ਗਤੀਵਿਧੀਆਂ ਅਤੇ ਅਗਾਮੀ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਵਿਸ਼ੇਸ ਟੀਮਾਂ ਨੂੰ ਜੰਮੂ ਅਤੇ ਕਸ਼ਮਿਰ ਤੋਂ ਪੰਜਾਬ ਰਾਜ ਵਿੱਚ ਆਉਣ ਵਾਲੇ ਵਾਹਨਾਂ ਦੇ ਚੈਕਿੰਗ ਲਈ ਹਲਕੇ ਵਿੱਚ ਸਥਾਪਿਤ ਕੀਤੀਆਂ ਗਈਆਂ। ਸ਼੍ਰੀ ਖੱਖ ਨੇ ਦੱਸਿਆ ਕਿ ਕਾਊਂਟਰ ਇਨਟੈਲਿਜੈਂਸ ਨੂੰ ਅੱਜ ਇਕ ਗੁਪਤ ਸੂਚਨਾ ਮਿਲੀ ਕਿ ਚੂਰਾ ਪੋਸਤ ਦੀ ਗੈਰਕਾਨੂੰਨੀ ਤਸਕਰੀ ਦੇ ਧੰਦੇ ਵਿੱਚ ਭਰੇ ਇਕ ਟੱਰਕ ਨੂੰ (PB10BL2871) ਅਤੇ ਇਕ ਟੈਂਕਰ ਨੂੰ (PB13AR0635) ਅਤੇ ਇੱਕ ਸਕਾਰਪਿਊ ਕਾਰ ਨੰ(HR19B4567) ਵਿੱਚ ਲੁਕਾ ਕੇ ਚੂਰਾ ਪੋਸਤ ਦੀ ਖੇਪ ਕਸ਼ਮੀਰ ਤੋਂ ਖਰੀਦ ਕੇ ਲਿਆ ਰਹੇ ਸਨ ਅਤੇ ਇਹ ਹੁਸ਼ਿਆਰਪੁਰ ਦੇ ਮਾਡਲ ਟਾਊਨ ਪੁਲਿਸ ਸਟੇਸ਼ਨ ਦੇ ਖੇਤਰ ਲੰਘ ਰਹੇ ਸਨ। [caption id="attachment_269622" align="aligncenter" width="300"]jld ਜਲੰਧਰ: ਅੰਤਰਰਾਜੀ ਨਸ਼ਾ ਤਸਕਰੀ ਰੈਕਟ ਦੇ 7 ਤਸਕਰ ਚੂਰਾ ਪੋਸਤ ਦੀ ਵੱਡੀ ਖੇਪ ਨਾਲ ਗ੍ਰਿਫਤਾਰ, ਦੇਖੋ ਤਸਵੀਰਾਂ[/caption] ਏ ਆਈ ਜੀ ਨੇ ਕਿਹਾ ਕਿ ਤੁਰੰਤ ਜਿਲ੍ਹਾ ਪੁਲਿਸ ਪ੍ਰਮੁੱਖ ਹੁਸ਼ਿਆਰਪੁਰ ਨੂੰ ਇਹ ਸੂਚਨਾ ਦਿੱਤੀ ਗਈ ਅਤੇ ਐਸ ਐਚ ਓ ਮਾਡਲ ਟਾਊਨ ਪੁਲਿਸ ਸਟੇਸ਼ਨ ਇੰਸਪੈਕਟਰ ਭਾਰਤ ਮਸੀਹ ਨੂੰ ਆਪਣੀ ਟੀਮਾਂ ਦੇ ਨਾਲ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਦੇ ਨਿਰਦੇਸ਼ ਦਿੱਤੇ ਅਤੇ ਉੱਪਰ ਲਿਖੇ ਤਿੰਨ ਵਾਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਅਤੇ ਇਸ ਚੈਕਿੰਗ ਦੌਰਾਨ ਵਾਹਨਾਂ ਵਿੱਚ ਤੇਲ ਦੇ ਡਰਮਾਂ ’ਚ ਲੁਕਾ ਕੇ 6 ਬੋਰੀਆਂ ਵਿੱਚ 1.57 ਕੁਇੰਟਲ ਚੂਰਾ ਪੋਸਤ ਨੂੰ ਜਬਤ ਕੀਤਾ ਅਤੇ ਖੇਪ ਲਿਆ ਰਹੇ 7ਤਸਕਾਰਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਫੜੇ ਗਏ ਤਸਕਰਾਂ ਦੇ ਖਿਲਾਫ ਪੁਲਿਸ ਸਟੇਸ਼ਨ ਮਾਡਲ ਟਾਊਨ ਹੁਸ਼ਿਆਰਪੁਰ ਵਿੱਚ ਐਨ ਡੀ ਪੀ ਐਸ ਐਕਟ ਦੀ ਧਾਰਾ 15 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਇਨ੍ਹਾ ਤਸਕਰਾਂ ਤੋਂ ਪੁਛਗਿੱਛ ਦੌਰਾਨ ਇਹ ਪਤਾ ਲਗਾ ਕੇ ਅਸਲਮ @ ਰਾਜੂ ਇਸ ਰੈਕੇਟ ਦਾ ਮਾਸਟਰ ਮਾਇਂਡ ਹੈ ਅਤੇ ਉਹ ਜੰਮੂ ਕਸ਼ਮੀਰ ਤੋਂ ਇਹ ਖੇਪ ਖਰੀਦ ਕੇ ਲਿਆ ਰਹੇ ਸੀ। [caption id="attachment_269621" align="aligncenter" width="300"]jld ਜਲੰਧਰ: ਅੰਤਰਰਾਜੀ ਨਸ਼ਾ ਤਸਕਰੀ ਰੈਕਟ ਦੇ 7 ਤਸਕਰ ਚੂਰਾ ਪੋਸਤ ਦੀ ਵੱਡੀ ਖੇਪ ਨਾਲ ਗ੍ਰਿਫਤਾਰ, ਦੇਖੋ ਤਸਵੀਰਾਂ[/caption] ਏ ਆਈ ਜੀ ਨੇ ਕਿਹਾ ਕਿ ਗ੍ਰਿਫਤਾਰ ਮੁਲਜਿਮ ਤੋਂ ਵਿਸਥਾਰ ਨਾਲ ਜਾਂਚ ਲਈ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ। -PTC News

Related Post