ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਲੜਕੀ 'ਤੇ ਤੇਜ਼ਾਬ ਸੁੱਟਣ ਵਾਲੇ 3 ਦੋਸ਼ੀ ਕੀਤੇ ਗ੍ਰਿਫਤਾਰ

By  Jashan A February 2nd 2019 02:13 PM -- Updated: February 3rd 2019 10:22 AM

ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਲੜਕੀ 'ਤੇ ਤੇਜ਼ਾਬ ਸੁੱਟਣ ਵਾਲੇ 3 ਦੋਸ਼ੀ ਕੀਤੇ ਗ੍ਰਿਫਤਾਰ ,ਜਲੰਧਰ: ਪਿਛਲੇ ਦਿਨੀਂ ਜਲੰਧਰ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਸੀ, ਜਿਥੇ ਮੋਟਰਸਾਈਕਲ ਸਵਾਰ 2 ਨਕਾਬਪੋਸ਼ਾਂ ਵਲੋਂ ਇੱਕ ਲੜਕੀ ਉਤੇ ਐਸਿਡ ਅਟੈਕ ਕਰ ਦਿੱਤਾ ਸੀ। ਜਿਸ ਸਬੰਧੀ ਥਾਣਾ ਕੈਂਟ ਜਲੰਧਰ ਵੱਲੋਂ 3 ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। [caption id="attachment_249986" align="aligncenter" width="300"]jld ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਲੜਕੀ 'ਤੇ ਤੇਜ਼ਾਬ ਸੁੱਟਣ ਵਾਲੇ 3 ਦੋਸ਼ੀ ਕੀਤੇ ਗ੍ਰਿਫਤਾਰ[/caption] ਮਿਲੀ ਜਾਣਕਾਰੀ ਮੁਤਾਬਕ ਆਈ.ਪੀ.ਐੱਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਇੰਸਪੈਕਟਰ ਸੁਖਦੇਵ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਮੁੱਖ ਦੋਸ਼ੀ ਜਸਵਿੰਦਰ ਸਿੰਘ ਨੂੰ ਪਿੰਡ ਪਡ਼ੋਗਾ ਥਾਣਾ ਹਰੋਲੀ ਜ਼ਿਲ੍ਹਾ ਊਨਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਨਾਲ ਹੀ ਦੂਸਰੇ ਦੋਸ਼ੀ ਗੁਰਦੀਪ ਸਿੰਘ ਵਾਸੀ ਡੀਡਨ ਥਾਣਾ ਹਰੋਲੀ ਜ਼ਿਲਾ ਊਨਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਥੇ ਹੀ ਤੀਜੇ ਦੋਸ਼ੀ ਮਨੀ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।ਨਾਲ ਪੁਲਿਸ ਨੇ ਇਹਨਾਂ ਦੋਸ਼ੀਆਂ ਤੋਂ 1 ਪਲਸਰ ,ਮੋਟਰਸਾਈਕਲ, 1 ਸਪਲੈਂਡਰ ਮੋਟਰਸਾਈਕਲ ਤੇ 3ਮੋਬਾਈਲ ਫੋਨ ਬਰਾਮਦ ਕੀਤੇ ਹਨ। ਸਭ ਤੋਂ ਵੱਧ ਹੈਰਾਨ ਕਰ ਦੇਣ ਵਾਲੀ ਗਲ ਇਹ ਵੀ ਹੈ ਕਿ ਇਨਾਂ 3 ਮੁਜਰਮਾਂ ਚੋਂ ਗੁਰਦੀਪ ਸਿੰਘ ਨਾਂ ਦਾ ਨੌਜਵਾਨ ਪੀੜਤ ਕੁੜੀ ਦੀ ਮਾਸੀ ਦਾ ਪੁੱਤਰ ਹੈ, ਜਿਸ ਨੇ ਇਸ ਸਾਰੇ ਹਮਲੇ ਦੀ ਸਾਜਿਸ਼ ਰਚੀ ਸੀ। [caption id="attachment_249987" align="aligncenter" width="300"]JLD ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਲੜਕੀ 'ਤੇ ਤੇਜ਼ਾਬ ਸੁੱਟਣ ਵਾਲੇ 3 ਦੋਸ਼ੀ ਕੀਤੇ ਗ੍ਰਿਫਤਾਰ[/caption] ਜ਼ਿਕਰਯੋਗ ਹੈ ਕਿ ਜਲੰਧਰ ਦੇ ਪੀਏਪੀ ਚੌਕ ‘ਚ ਇਹਨਾਂ ਦੋਸ਼ੀਆਂ ਵੱਲੋਂ ਇੱਕ ਲੜਕੀ ਉਤੇ ਐਸਿਡ ਅਟੈਕ ਕਰ ਫ਼ਰਾਰ ਹੋ ਗਏ ਸਨ। ਪੀੜਤ ਲੜਕੀ ਇੱਕ ਪ੍ਰਾਈਵੇਟ ਹਸਪਤਾਲ ਦੀ ਲੈਬੋਟਰੀ ‘ਚ ਕੰਮ ਕਰਦੀ ਸੀ। ਪੁਲਿਸ ਨੇ ਇਹਨਾਂ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ। -PTC News

Related Post