ਔਰਤ ਨੇ ਕੀਤਾ ਕੁਝ ਅਜਿਹਾ ਕਿ ਪੁਲਿਸ ਨੂੰ ਪੈ ਗਈਆਂ ਭਾਜੜਾ, ਜਾਣੋ ਮਾਮਲਾ !

By  Joshi October 31st 2018 08:59 AM -- Updated: October 31st 2018 09:02 AM

ਔਰਤ ਨੇ ਕੀਤਾ ਕੁਝ ਅਜਿਹਾ ਕਿ ਪੁਲਿਸ ਨੂੰ ਪੈ ਗਈਆਂ ਭਾਜੜਾ, ਜਾਣੋ ਮਾਮਲਾ !,ਜਲੰਧਰ: ਜਲੰਧਰ ਦੇ ਗਦਈਪੁਰ ਇਲਾਕੇ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਜਾਣ ਕਿ ਤੁਸੀ ਵੀ ਹੈਰਾਨ ਪ੍ਰੇਸ਼ਾਨ ਹੋ ਜਾਓਗੇ। ਜਿਥੇ ਇੱਕ ਔਰਤ ਨੇ ਕੰਟਰੋਲ ਰੂਮ ਨੂੰ ਫੋਨ ਕਰਕੇ ਕਿਹਾ ਕਿ ਮੈ ਆਪਣੀ ਬੱਚੀ ਦਾ ਕਤਲ ਕਰ ਦਿੱਤਾ ਜਿਸ ਦੌਰਾਨ ਪੁਲਸ ਨੂੰ ਭਾਜੜਾਂ ਪਾ ਦਿੱਤੀਆਂ। ਦਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਇੱਕ ਲਾਟਰੀ ਵਿਕ੍ਰੇਤਾ ਪ੍ਰਮੋਦ ਯਾਦਵ ਉਰਫ ਗੁੱਲੂ ਦੇ ਨਾਲ ਲਿਵ ਇਨ ਰਿਲੇਸ਼ਨ ਵਿੱਚ ਰਹਿੰਦੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਮਹਿਲਾ ਦਾ ਗੁੱਲੂ ਨਾਲ ਕਿਸੇ ਘਰੇਲੂ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਕਰਕੇ ਉਸ ਨੇ ਪੋਲਿਕਰ ਨੂੰ ਝੂਠਾ ਫੋਨ ਕਰਕੇ ਪੁਲਿਸ ਨੂੰ ਭਾਜੜਾ ਪਾ ਦਿੱਤੀਆਂ। ਹੋਰ ਪੜ੍ਹੋ:ਜਦੋਂ ਖੋਲ੍ਹਿਆ Courier ਵਾਲਾ ਲਿਫ਼ਾਫ਼ਾ ਤਾਂ ਦੁਕਾਨਦਾਰ ਸਿੱਧਾ ਪਹੁੰਚਿਆ ਹਸਪਤਾਲ ਇੰਨ੍ਹੀ ਗੱਲ ਸੁਣਦੇ ਹੀ ਪੁਲਿਸ ਦੀ ਟੀਮ ਗਦਈਪੁਰ ਪਹੁੰਚੀ ਪਰ ਉਥੇ ਅਜਿਹਾ ਕੁਝ ਨਹੀਂ ਹੋਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਅਤੇ ਮਹਿਲਾ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਮਾਮਲੇ ਸਬੰਧੀ ਏ. ਐੱਸ. ਆਈ. ਸੰਜੀਵ ਕੁਮਾਰ ਨੇ ਦੱਸਿਆ ਕਿ ਅਦਾਲਤ ਨੇ ਗੁੱਲੂ ਨੂੰ ਔਰਤ ਨੂੰ ਮਹੀਨੇ ਦਾ ਖਰਚਾ ਵੀ ਲਾਇਆ ਸੀ। ਔਰਤ ਨੇ ਗੁੱਸੇ ਵਿਚ ਆ ਕੇ ਗੁੱਲੂ ਨੂੰ ਸਬਕ ਸਿਖਾਉਣ ਲਈ ਪੁਲਸ ਕੰਟਰੋਲ ਰੂਮ ਵਿਚ ਝੂਠਾ ਫੋਨ ਕਰ ਦਿੱਤਾ। —PTC News

Related Post