ਜਲੰਧਰ: ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਹੋਈ ਢਹਿ ਢੇਰੀ, ਮਸਾਂ ਬਚੇ ਲੋਕ

By  Jashan A May 30th 2019 12:01 PM

ਜਲੰਧਰ: ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਹੋਈ ਢਹਿ ਢੇਰੀ, ਮਸਾਂ ਬਚੇ ਲੋਕ,ਜਲੰਧਰ: ਜਲੰਧਰ ਦੇ ਇਸਲਾਮਗੰਜ ਮੁਹੱਲੇ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਸਿਵਲ ਹਸਪਤਾਲ ਦੇ ਪਿੱਛੇ ਸਥਿਤ ਪਾਣੀ ਦੀ ਟੈਂਕੀ ਅਚਾਨਕ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਪਾਣੀ ਦੀ ਟੰਕੀ ਕਾਫੀ ਖਸਤਾ ਹਾਲਤ 'ਚ ਸੀ।

jld ਜਲੰਧਰ: ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਹੋਈ ਢਹਿ ਢੇਰੀ, ਮਸਾਂ ਬਚੇ ਲੋਕ

ਉਸ ਦਾ ਕੁਝ ਹਿੱਸਾ ਪਹਿਲਾਂ ਹੀ ਟੁੱਟ ਚੁੱਕਾ ਸੀ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਵਾਲੀ ਟੈਂਕੀ ਹਸਪਤਾਲ ਦੇ ਗੇਟ ਦੇ ਬਿਲਕੁਲ ਬਾਹਰ ਬਣੀ ਸੀ, ਜਿਸ ਨੂੰ ਦੁਬਾਰਾ ਬਣਾਇਆ ਜਾਣਾ ਸੀ।

ਹੋਰ ਪੜ੍ਹੋ:ਮੌੜ ਮੰਡੀ ਦਾ ਸਿਵਲ ਹਸਪਤਾਲ ਉਡੀਕ ਰਿਹਾ ਹੈ ਡਾਕਟਰ ਨੂੰ …!

jld ਜਲੰਧਰ: ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਹੋਈ ਢਹਿ ਢੇਰੀ, ਮਸਾਂ ਬਚੇ ਲੋਕ

ਅੱਜ ਸਵੇਰੇ ਖਸਤਾਹਾਲਤ ਟੈਂਕੀ ਢਹਿ-ਢੇਰ ਹੋ ਗਈ। ਇਸ ਕਾਰਨ ਨੇੜੇ ਦੀਆਂ ਦੁਕਾਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

jld ਜਲੰਧਰ: ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਹੋਈ ਢਹਿ ਢੇਰੀ, ਮਸਾਂ ਬਚੇ ਲੋਕ

ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post