150 ਟੈਸਟ ਮੈਚ ਖੇਡਣ ਵਾਲੇ ਦੁਨੀਆ ਦੇ ਨੌਵੇਂ ਕ੍ਰਿਕਟਰ ਬਣੇ ਜੇਮਸ ਐਂਡਰਸਨ

By  Jashan A December 26th 2019 07:25 PM

150 ਟੈਸਟ ਮੈਚ ਖੇਡਣ ਵਾਲੇ ਦੁਨੀਆ ਦੇ ਨੌਵੇਂ ਕ੍ਰਿਕਟਰ ਬਣੇ ਜੇਮਸ ਐਂਡਰਸਨ,ਨਵੀਂ ਦਿੱਲੀ: ਇੰਗਲੈਂਡ ਦੇ ਅਨੁਭਵੀ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ 150 ਤੇ ਇਸਤੋਂ ਜ਼ਿਆਦਾ ਟੈਸਟ ਮੈਚ ਖੇਡਣ ਵਾਲ਼ੇ ਦੁਨੀਆਂ ਦੇ ਨੌਵੇਂ ਕ੍ਰਿਕਟਰ ਬਣ ਗਏ ਹਨ। ਸੱਟ ਤੋਂ ਉੱਭਰਨ ਤੋਂ ਬਾਅਦ ਵਾਪਸੀ ਕਰਨ ਵਾਲੇ ਜੇਮਸ ਐਂਡਰਸਨ ਸਾਊਥ ਅਫ਼ਰੀਕਾ ਦੇ ਖ਼ਿਲਾਫ਼ ਆਪਣੇ 150ਵੇਂ ਟੈਸਟ ਮੈਚ 'ਚ ਖੇਡਣ ਦੇ ਲਈ ਉੱਤਰੇ ਤੇ ਉਹਨਾਂ ਨੇ ਪਹਿਲੀ ਗੇਂਦ 'ਤੇ ਹੀ ਡੀਨ ਐਲਗਰ ਨੂੰ ਆਊਟ ਕਰ ਕੇ ਸ਼ਾਨਦਾਰ ਸ਼ੁਰੂਆਤ ਕੀਤੀ। James Andersonਟੈਸਟ ਕ੍ਰਿਕਟ 'ਚ ਹੁਣ ਤੱਕ 576 ਵਿਕਟਾਂ ਲੈਣ ਵਾਲੇ ਐਂਡਰਸਨ ਸਭ ਤੋਂ ਜ਼ਿਆਦਾ ਟੈਸਟ ਖੇਡਣ ਵਾਲੇ ਕ੍ਰਿਕਟਰਾਂ ਦੀ ਸੂਚੀ ਵਿਚ ਨੌਵੇਂ ਸਥਾਨ 'ਤੇ ਹੈ। ਉਨ੍ਹਾਂ ਤੋਂ ਇਲਾਵਾ ਸਚਿਨ ਤੇਂਦੁਲਕਰ (200), ਰਿੱਕੀ ਪੋਂਟਿੰਗ ਅਤੇ ਸਟੀਵ ਵਾ (ਦੋਵੇਂ 168), ਜੌਕ ਕੈਲਿਸ (166), ਸ਼ਿਵਨਾਰਾਇਨ ਚੰਦਰਪੌਲ ਅਤੇ ਰਾਹੁਲ ਦ੍ਰਾਵਿੜ (ਦੋਵੇਂ 164), ਐਲੀਸਟਰ ਕੁੱਕ (161) ਅਤੇ ਐਲਨ ਬਾਰਡਰ (156) ਨੇ 150 ਜਾਂ ਇਸ ਤੋਂ ਵੱਧ ਟੈਸਟ ਮੈਚ ਖੇਡੇ ਹਨ। ਹੋਰ ਪੜ੍ਹੋ:ਸਿਲਕ ਦਾ ਮੇਲਾ ਬਣਿਆ ਚੰਡੀਗੜ੍ਹੀਆਂ ਦੀ ਪਹਿਲੀ ਪਸੰਦ ਐਂਡਰਸਨ ਨੇ ਦੱਖਣੀ ਅਫਰੀਕਾ ਦੇ ਖ਼ਿਲਾਫ਼ ਲੜੀ ਦੀ ਪਹਿਲੀ ਗੇਂਦ ’ਤੇ ਵਿਕਟ ਲਿਆ ਸੀ। ਟੈਸਟ ਕ੍ਰਿਕਟ ਦਾ ਇਹ ਨੌਵਾਂ ਮੌਕਾ ਹੈ ਜਦੋਂ ਕੋਈ ਬੱਲੇਬਾਜ਼ ਲੜੀ ਦੀ ਪਹਿਲੀ ਗੇਂਦ ‘ਤੇ ਪਵੇਲੀਅਨ ਪਰਤਦਾ ਹੈ। James Andersonਐਲਗਰ ਤੋਂ ਪਹਿਲਾਂ ਇੰਗਲੈਂਡ ਦੇ ਹਰਬਰਟ ਸ਼ੂਕਲੀਫ ਅਤੇ ਸਟੈਨ ਵਰਥਿੰਗਟਨ, ਦੱਖਣੀ ਅਫਰੀਕਾ ਦੇ ਜਿੰਮੀ ਕੁੱਕ, ਬੰਗਲਾਦੇਸ਼ ਦੇ ਹਨਾਨ ਸਰਕਾਰ, ਭਾਰਤ ਦੇ ਵਸੀਮ ਜਾਫਰ, ਨਿਊਜ਼ੀਲੈਂਡ ਦੇ ਟਿਮ ਮੈਕਨੀਤੋਸ਼ ਅਤੇ ਭਾਰਤ ਦੇ ਕੇ ਐਲ ਰਾਹੁਲ ਸੀਰੀਜ਼ ਦੀ ਪਹਿਲੀ ਗੇਂਦ 'ਤੇ ਆਊਟ ਹੋਏ ਸੀ। -PTC News

Related Post