ਜੰਮੂ ਕਸ਼ਮੀਰ 'ਚ ਪੰਜਵੇ ਗੇੜ ਦੀਆਂ ਪੰਚਾਇਤੀ ਚੋਣਾਂ ਲਈ ਅੱਜ ਸ਼ੁਰੂ ਹੋਈ ਵੋਟਿੰਗ

By  Shanker Badra November 29th 2018 10:47 AM

ਜੰਮੂ ਕਸ਼ਮੀਰ 'ਚ ਪੰਜਵੇ ਗੇੜ ਦੀਆਂ ਪੰਚਾਇਤੀ ਚੋਣਾਂ ਲਈ ਅੱਜ ਸ਼ੁਰੂ ਹੋਈ ਵੋਟਿੰਗ:ਸ੍ਰੀਨਗਰ: ਜੰਮੂ ਕਸ਼ਮੀਰ 'ਚ ਅੱਜ ਪੰਜਵੇ ਗੇੜ ਦੀਆਂ ਪੰਚਾਇਤੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ।ਜਿਸ ਦੇ ਲਈ ਵੋਟਰ ਅੱਜ ਸਵੇਰ ਤੋਂ ਹੀ ਲਾਇਨਾਂ ਵਿੱਚ ਲੱਗੇ ਹੋਏ ਹਨ।Jammu and Kashmir fifth phase panchayat Votingਇਸ ਦੌਰਾਨ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।ਸੂਬੇ ਦੇ ਚੋਣ ਅਧਿਕਾਰੀ ਸ਼ਾਲੀਨ ਕਾਬਰਾ ਨੇ ਦੱਸਿਆ ਕਿ ਸੂਬੇ 'ਚ 9 ਗੇੜਾਂ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਹਨ।Jammu and Kashmir fifth phase panchayat Votingਇਸ ਦੌਰਾਨ ਕਾਬਰਾ ਨੇ ਦੱਸਿਆ ਕਿ ਪੰਜਵੇ ਗੇੜ ਦੀਆਂ ਚੋਣਾਂ 2,512 ਮਤਦਾਨ ਕੇਂਦਰਾਂ 'ਚ ਹੋਣਗੀਆਂ,ਜਿਸ ਵਿੱਚ ਜੰਮੂ ਮੰਡਲ 'ਚ 1,743 ਮਤਦਾਨ ਕੇਂਦਰ ਹਨ ਜਦੋਂ ਕਿ ਕਸ਼ਮੀਰ ਮੰਡਲ ਵਿੱਚ 769 ਮਤਦਾਨ ਕੇਂਦਰ ਬਣਾਏ ਗਏ ਹਨ।ਇਸ ਦੌਰਾਨ ਪੰਜਵੇਂ ਗੇੜ ਦੀਆਂ ਚੋਣਾਂ ਵਿੱਚ 4,04,283 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਅਤੇ ਵੋਟਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਿਹਰ 2 ਵਜੇ ਤੱਕ ਹੋਵੇਗਾ।Jammu and Kashmir fifth phase panchayat Votingਕਾਬਰਾ ਨੇ ਦੱਸਿਆ ਕਿ ਸਰਕਾਰ ਨੇ ਉਹ ਇਲਾਕਿਆਂ ਵਿੱਚ ਛੁੱਟੀ ਐਲਾਨ ਕਰ ਦਿੱਤਾ ਹੈ ਜਿੱਥੇ ਅੱਜ ਵੋਟਾਂ ਪੈਣਗੀਆਂ, ਉਨ੍ਹਾਂ ਕਿਹਾ ਕਿ ਵੋਟਾਂ ਲਈ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। -PTCNews

Related Post