ਇਸ ਸੂਬੇ 'ਚ ਪ੍ਰਾਈਵੇਟ ਬੱਸ ਡਰਾਈਵਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ

By  Jagroop Kaur February 23rd 2021 09:09 PM -- Updated: February 23rd 2021 09:26 PM

ਯੂਨੀਅਨ ਨੇ ਸਰਕਾਰ ਤੋਂ ਕੋਰੋਨਾ ਕਾਲ ਦੌਰਾਨ ਵਸੂਲੇ ਜਾਣ ਵਾਲੇ ਪੈਸੇਂਜਰ ਟੈਕਸ ਅਤੇ ਟੋਕਨ ਟੈਕਸ ਨੂੰ ਵੀ ਮੁਆਫ ਕਰਨ ਦੀ ਮੰਗ ਕੀਤੀ ਹੈ। ਉਥੇ ਹੀ ਉਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਕਿਰਾਏ ਵਿੱਚ ਵਾਧਾ ਦਾ ਫੈਸਲਾ ਨਹੀਂ ਕਰੇਗੀ, ਉਦੋਂ ਤੱਕ ਵਾਪਰਕ ਵਾਹਨਾਂ ਦੇ ਪਹੀਏ ਜਾਮ ਰਹਿਣਗੇ।

Jammu and Kashmir: private bus drivers to go on indefinite strike from February 24

ਪੜ੍ਹੋ ਹੋਰ ਖ਼ਬਰਾਂ : ਨੌਦੀਪ ਕੌਰ ਦੀ ਜ਼ਮਾਨਤ ਪਟੀਸ਼ਨ ‘ਤੇ ਹਾਈਕੋਰਟ ‘ਚ 24 ਫਰਵਰੀ ਨੂੰ ਹੋਵੇਗੀ ਅਗਲੀ ਸੁਣਵਾਈ

ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਟਰਾਂਸਪੋਰਟਰਾਂ ਨੇ 24 ਫਰਵਰੀ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ। ਬੈਠਕ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਸਾਰੇ ਟਰਾਂਸਪੋਰਟ ਵਾਹਨ ਬੁੱਧਵਾਰ ਤੋਂ ਨਹੀਂ ਚੱਲਣਗੇ, ਜਦੋਂ ਤੱਕ ਟਰਾਂਸਪੋਰਟਰਾਂ ਦੀਆਂ ਮੰਗਾਂ 'ਤੇ ਧਿਆਨ ਨਹੀਂ ਦਿੱਤਾ ਜਾਂਦਾ ਹੈ।J&K: Transporters to go on indefinite strike from tomorrow - Oneindia News

Also Read | Delhi Police releases photos of 20 more people in connection with Red Fort violence

ਐਸੋਸੀਏਸ਼ਨ ਦੇ ਲੋਕਾਂ ਦਾ ਕਹਿਣਾ ਹੈ ਕਿ ਲਾਕਡਾਊਨ ਮਿਆਦ ਦੌਰਾਨ ਯਾਤਰੀ ਕਿਰਾਇਆ ਅਤੇ ਟੋਕਨ/ਯਾਤਰੀ ਟੈਕਸ ਮੁਆਫ ਕਰਨ ਦੀ ਮੰਗ ਕੀਤੀ ਹੈ ਪਰ ਸਰਕਾਰ ਇਸ 'ਤੇ ਵਿਚਾਰ ਨਹੀਂ ਕਰ ਰਹੀ ਹੈ ਅਤੇ ਟਰਾਂਸਪੋਰਟਰਾਂ ਨੂੰ ਅੰਦੋਲਨ ਲਈ ਮਜ਼ਬੂਰ ਕਰ ਰਹੀ ਹੈ।

ਆਲ ਜੇ ਐਂਡ ਕੇ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਮੈਬਰਾਂ ਨੇ ਰਾਜ ਸਰਕਾਰ 'ਤੇ ਰਵੱਈਏ ਤੋਂ ਨਾਰਾਜ਼ ਹੋ ਕੇ ਇਸ ਕਦਮ ਨੂੰ ਚੁੱਕਣ ਨੂੰ ਮਜਬੂਰ ਕੀਤਾ ਹੈ। ਸੰਗਠਨ ਦੇ ਲੋਕਾਂ ਦਾ ਕਹਿਣਾ ਹੈ ਕਿ ਅਣਮਿੱਥੇ ਸਮੇਂ ਲਈ ਕਸ਼ਮੀਰ ਵਿੱਚ ਲਖਨਪੁਰ (ਪੰਜਾਬ ਦੀ ਸੀਮਾ) ਤੋਂ ਉੜੀ ਤੱਕ ਸੜਕ ਤੋਂ ਵਾਹਨਾਂ ਨੂੰ ਦੂਰ ਰੱਖਿਆ ਜਾਵੇਗਾ। ਆਮ ਜਨਤਾ ਨੂੰ ਹੋਣ ਵਾਲੀ ਮੁਸ਼ਕਲ ਲਈ ਸਰਕਾਰ ਜ਼ਿੰਮੇਦਾਰ ਹੋਵੇਗੀ।

Related Post