ਜੰਮੂ ਤੋਂ ਸ੍ਰੀਨਗਰ ਜਾ ਰਹੀ ਯਾਤਰੀਆਂ ਨਾਲ ਭਰੀ ਇੱਕ ਬੱਸ ਖੱਡ 'ਚ ਡਿੱਗੀ ,6 ਲੋਕਾਂ ਦੀ ਮੌਤ, 38 ਜ਼ਖਮੀ

By  Shanker Badra March 2nd 2019 12:55 PM

ਜੰਮੂ ਤੋਂ ਸ੍ਰੀਨਗਰ ਜਾ ਰਹੀ ਯਾਤਰੀਆਂ ਨਾਲ ਭਰੀ ਇੱਕ ਬੱਸ ਖੱਡ 'ਚ ਡਿੱਗੀ ,6 ਲੋਕਾਂ ਦੀ ਮੌਤ, 38 ਜ਼ਖਮੀ:ਜੰਮੂ ਅਤੇ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇੱਕ ਪ੍ਰਾਈਵੇਟ ਬੱਸ ਸੜਕ ਤੋਂ ਫਿਸਲ ਕੇ ਡੂੰਘੀ ਖੱਡ 'ਚ ਡਿੱਗਣ ਕਾਰਨ 6 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 38 ਜ਼ਖਮੀ ਹੋ ਗਏ ਹਨ।ਇਹ ਹਾਦਸਾ ਅੱਧੀ ਰਾਤ ਨੂੰ ਸੁਰੀਨਸਰ ਦੇ ਕੋਲ ਚੰਦੇਹ ਪਿੰਡ 'ਚ ਵਾਪਰਿਆ ਹੈ। [caption id="attachment_263861" align="aligncenter" width="300"]Jammu and Kashmir Surinsar Bus Accident 6 killed, 38 injured
ਜੰਮੂ ਤੋਂ ਸ੍ਰੀਨਗਰ ਜਾ ਰਹੀ ਯਾਤਰੀਆਂ ਨਾਲ ਭਰੀ ਇੱਕ ਬੱਸ ਖੱਡ 'ਚ ਡਿੱਗੀ , 6 ਲੋਕਾਂ ਦੀ ਮੌਤ, 38 ਜ਼ਖਮੀ[/caption] ਇੱਕ ਅਧਿਕਾਰੀ ਨੇ ਦੱਸਿਆ ਕਿ ਜੰਮੂ ਤੋਂ ਸ੍ਰੀਨਗਰ ਜਾ ਰਹੀ ਯਾਤਰੀਆਂ ਨਾਲ ਭਰੀ ਇੱਕ ਬੱਸ ਦੇ ਡਰਾਈਵਰ ਨੇ ਰਾਸ਼ਟਰੀ ਰਾਜਮਾਰਗ 'ਤੇ ਪਾਬੰਦੀ ਕਾਰਨ ਪੁਲਿਸ ਤੋਂ ਬਚਣ ਲਈ ਘੁੰਮਕੇ ਕਿਸੇ ਹੋਰ ਰਸਤੇ ਰਾਹੀਂ ਜਾਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਬੱਸ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਅਤੇ ਖੱਡ ਵਿਚ ਜਾ ਡਿੱਗੀ। [caption id="attachment_263866" align="aligncenter" width="300"]Jammu and Kashmir Surinsar Bus Accident 6 killed, 38 injured
ਜੰਮੂ ਤੋਂ ਸ੍ਰੀਨਗਰ ਜਾ ਰਹੀ ਯਾਤਰੀਆਂ ਨਾਲ ਭਰੀ ਇੱਕ ਬੱਸ ਖੱਡ 'ਚ ਡਿੱਗੀ , 6 ਲੋਕਾਂ ਦੀ ਮੌਤ, 38 ਜ਼ਖਮੀ[/caption] ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। [caption id="attachment_263865" align="aligncenter" width="300"]Jammu and Kashmir Surinsar Bus Accident 6 killed, 38 injured
ਜੰਮੂ ਤੋਂ ਸ੍ਰੀਨਗਰ ਜਾ ਰਹੀ ਯਾਤਰੀਆਂ ਨਾਲ ਭਰੀ ਇੱਕ ਬੱਸ ਖੱਡ 'ਚ ਡਿੱਗੀ , 6 ਲੋਕਾਂ ਦੀ ਮੌਤ, 38 ਜ਼ਖਮੀ[/caption] ਦਰਅਸਲ 'ਚ ਪੁਲਿਸ ਨੇ ਜੰਮੂ ਅਤੇ ਕਸ਼ਮੀਰ ਰਾਸ਼ਟਰੀ ਰਾਜਮਾਰਗ ਸ਼ਨੀਵਾਰ ਨੂੰ ਜੰਮੂ ਅਤੇ ਸ਼੍ਰੀਨਗਰ ਜਾਣ ਵਾਲੇ ਲੋਕਾਂ ਲਈ ਖੋਲ ਦਿੱਤਾ ਸੀ।ਇਹ ਮਾਰਗ ਬਾਰਿਸ਼ ਅਤੇ ਬਰਫਬਾਰੀ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਕਈ ਦਿਨਾਂ ਤੋਂ ਬੰਦ ਸੀ। -PTCNews

Related Post