ਜੰਮੂ ਦੀ ਮੇਅਰ ਤੇ ਡਿਪਟੀ ਮੇਅਰ ਦੀ ਸੀਟ 'ਤੇ ਭਾਜਪਾ ਹੋਈ ਵਿਰਾਜਮਾਨ

By  Jashan A November 15th 2018 08:23 PM

ਜੰਮੂ ਦੀ ਮੇਅਰ ਤੇ ਡਿਪਟੀ ਮੇਅਰ ਦੀ ਸੀਟ 'ਤੇ ਭਾਜਪਾ ਹੋਈ ਵਿਰਾਜਮਾਨ,ਸ੍ਰੀਨਗਰ: ਹਾਲ ਹੀ 'ਚ ਜੰਮੂ ਖਤਮ ਹੋਏ ਜੰਮੂ ਨਗਰ ਨਿਗਮ ਚੋਣਾਂ ਭਾਜਪਾ ਲਈ ਵੱਡੀ ਖੁਸ਼ਖਬਰੀ ਲੈ ਕੇ ਆਈਆਂ ਹਨ। ਦੱਸ ਦਈਏ ਜੰਮੂ ਨਗਰ ਨਿਗਮ ਦੀ ਮੇਅਰ ਅਤੇ ਡਿਪਟੀ ਮੇਅਰ ਦੀ ਸੀਟ 'ਤੇ ਭਾਰਤੀ ਜਨਤਾ ਪਾਰਟੀ ਦੇ ਚੰਦਰ ਮੋਹਨ ਗੁਪਤਾ ਨੂੰ ਮੇਅਰ ਦੀ ਕੁਰਸੀ ਤੇ ਪੂਰਨਿਮਾ ਨੂੰ ਡਿਪਟੀ ਮੇਅਰ ਦਾ ਅਹੁਦਾ ਮਿਲਿਆ ਹੈ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ 'ਚ 13 ਸਾਲ ਬਾਅਦ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਹਨ। ਜੰਮੂ ਨਗਰ ਨਿਗਮ ਦੇ ਤਹਿਤ ਕੁੱਲ 75 ਵਾਰਡ ਆਉਂਦੇ ਹਨ। ਵੀਰਵਾਰ ਨੂੰ ਮੇਅਰ ਅਤੇ ਡਿਪਟੀ ਮੇਅਰ ਦੇ ਆਹੁਦੇ ਦੀਆਂ ਚੋਣਾਂ ਹੋਈਆਂ ਜਿਸ 'ਚ ਮੇਅਰ ਦੀ ਕੁਰਸੀ ਸੰਭਾਲਣ ਵਾਲੇ ਚੰਦਰਮੋਹਨ ਗੁਪਤਾ ਨੇ 45 ਵੋਟ ਲੈ ਕੇ ਆਜ਼ਾਦ ਕੌਂਸਲਰ ਵਿਜੈ ਚੌਧਰੀ ਨੂੰ ਹਰਾਇਆ ਅਤੇ ਪੂਰਨਿਮਾ ਨੂੰ 48 ਵੋਟਾਂ ਮਿਲੀਆਂ। ਹੋਰ ਪੜ੍ਹੋ: ਕਾਂਗਰਸੀ ਵਿਧਾਇਕ ਦੀ ਮਹਿਲਾ ਅਧਿਕਾਰੀ ਨੂੰ ਧਮਕੀ, ” ਤੇਰੀ ਜਗ੍ਹਾ ਕੋਈ ਬੰਦਾ ਹੁੰਦਾ ਤਾਂ ਮੈਂ ਦੱਸਦਾ ਕਿ ਮੈਂ ਕੀ ਕਰ ਸਕਦਾ ਹਾਂ (ਦੇਖੋ ਵੀਡੀਉ) ਦੇਸ਼ ਭਰ 'ਚ ਜਿਸ ਤਰਾਂ ਦਾ ਭਾਜਪਾ ਦੇ ਖਿਲਾਫ ਮਾਹੌਲ ਬਣਿਆ ਹੋਇਆ ਹੈ,ਅਜਿਹੇ 'ਚ ਜੰਮੂ 'ਚ ਭਾਰਤੀ ਜਨਤਾ ਪਾਰਟੀ ਦੀਆਂ ਇਹ ਦੋ ਸੀਟਾਂ 'ਤੇ ਜਿੱਤ ਹਾਸਿਲ ਕਰਨਾ ਆਕਸੀਜ਼ਨ ਦਾ ਕੰਮ ਕਰੇਗਾ। —PTC News

Related Post