ਰੋਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਰਾਹਤ ਭਰੀ ਖਬਰ!

By  Joshi October 25th 2017 07:08 PM

ਰੋਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਕੇਂਦਰ ਸਰਕਾਰ ਨੇ ਕਈ ਯੋਜਨਾਵਾਂ ਚਲਾਈਆਂ ਹਨ ਜਿਹਨਾਂ ਨਾਲ ਉਹ ਹਰ ਮਹੀਨੇ ਚੰਗੀ ਕਮਾਈ ਕਰ ਸਕਦੇ ਹਨ। ਇਹਨਾਂ ਯੋਜਨਾਵਾਂ ਨਾਲ ਨੌਜਵਾਨ ਪ੍ਰਤੀ ਮਹੀਨਾ 30 ਹਜ਼ਾਰ ਤੱਕ ਤਾਂ ਕਮਾ ਹੀ ਸਕਦੇ ਹਨ।

Jan aushadi scheme: ਰੋਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਰਾਹਤ ਭਰੀ ਖਬਰ!ਇਹਨਾਂ ਯੋਜਨਾਵਾਂ 'ਚੋਂ ਇੱਕ ਪ੍ਰਮੁੱਖ ਸਕੀਮ ਪ੍ਰਧਾਨਮੰਤਰੀ ਭਾਰਤੀ ਜਨਔਸ਼ਧੀ ਕੇਂਦਰ ਹੈ। ਇਹ ਸਕੀਮ ਨੌਜਵਾਨਾਂ ਲਈ ਚੰਗੀ ਕਮਾਈ ਦਾ ਸਾਧਨ ਹੋ ਸਕਦੀ ਹੈ।

Jan aushadi scheme: ਰੋਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਰਾਹਤ ਭਰੀ ਖਬਰ!ਇਸ ਸਕੀਮ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਸਰਕਾਰ ਨੇ ਨਵਾਂ ਫੈਸਲਾ ਲੈਂਦਿਆਂ ਇਸਦੀ ਸ਼ੁਲਕ ਅਤੇ ਪ੍ਰੋਸੈਸਿੰਗ ਫੀਸ ਖਤਮ ਨੂੰ ਖਤਮ ਕਰ ਦਿੱਤਾ ਹੈ।ਇੱਥੋਂ ਤੱਕ ਕਿ ਦੁਕਾਨ ਖੋਲ੍ਹਣ ਲਈ ਸਰਕਾਰ ਲਾਭਪਤਾਰੀ ਨੂੰ ਨੂੰ ਢਾਈ ਲੱਖ ਤੱਕ ਦੀ ਸਹਾਇਤਾ ਰਾਸ਼ੀ ਵੀ ਮੁਹੱਈਆ ਕਰਵਾ ਸਕਦੀ ਹੈ।

ਇਸ ਸਕੀਮ ਅਧੀਨ ਹੁਣ ਤੱਕ 20 ਹਜਾਰ ਤੋਂ ਜ਼ਿਆਦਾ ਜਨਔਸ਼ਧੀ ਕੇਂਦਰ ਖੁੱਲ ਚੁੱਕੇ ਹਨ।

Jan aushadi scheme: ਰੋਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਰਾਹਤ ਭਰੀ ਖਬਰ!ਕੀ ਹੈ ਇਸ ਸਕੀਮ ਦਾ ਮੰਤਵ:

ਇਹ ਸਕੀਮ ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ  ਹੈ ਤਾਂ ਜੋ ਲੋੜਵੰਦਾਂ ਨੂੰ ਘੱਟ ਰੇਟਾਂ 'ਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਸਕਣ ਅਤੇ ਇਸੇ ਤਹਿਤ ਇਹਨਾਂ ਕੇਂਦਰਾਂ ਦਾ ਦੇਸ਼ ਭਰ 'ਚ ਵਿਸਤਾਰ ਕੀਤਾ ਜਾ ਰਿਹਾ ਹੈ।

Jan aushadi scheme: ਰੋਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਰਾਹਤ ਭਰੀ ਖਬਰ!ਕੀ ਹਨ ਯੋਗਤਾਵਾਂ?

ਜਨਔਸ਼ਧੀ ਕੇਂਦਰਾਂ ਨੂੰ ਤਿੰਨ ਸ਼੍ਰੇਣੀਆਂ 'ਚ ਵੰਡਿਆ ਗਿਆ ਹੈ। ਪਹਿਲੀ ਸ਼੍ਰੇਣੀ ਦੇ ਅਧੀਨ ਬੇਰੋਜਗਾਰ ਨੌਜਵਾਨ ਜੋ ਫਾਰਮਾਸਿਸਟ, ਡਾਕਟਰ ਜਾਂ ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰ ਸਟੋਰ ਖੋਲਣ ਲਈ ਯੋਗ ਹ, ਦੂਜੀ ਸ਼੍ਰੇਣੀ ਟਰੱਸਟ, ਐਨਜੀਓ, ਪ੍ਰਾਇਵੇਟ ਹਸਪਤਾਲ, ਸੋਸਾਇਟੀ ਅਤੇ ਸੈਲਫ ਹੈਲਪ ਗਰੁੱਪ, ਅਤੇ ਤੀਜੀ ਸ਼੍ਰੇਣੀ 'ਚ ਸੂਬਾ ਸਰਕਾਰਾਂ ਦੇ ਵੱਲੋਂ ਨਾਮਿਨੇਟ ਕੀਤੀ ਗਈ ਏਜੰਸੀ ਸਟੋਰ ਖੋਲਣ ਲਈ ਯੋਗ ਮੰਨੀ ਜਾਵੇਗੀ।

Jan aushadi scheme: ਰੋਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਰਾਹਤ ਭਰੀ ਖਬਰ!ਜਨਔਸ਼ਧੀ ਕੇਂਦਰ ਲਈ ਆਵੇਦਨ ਕਰਨ ਲਈ ਘੱਟ ਤੋਂ ਘੱਟ 120 ਵਰਗ ਫੁੱਟ ਕਵਰਡ ਏਰੀਆ/ ਜਗ੍ਹਾ ਹੋਣੀ ਲਾਜ਼ਮੀ ਹੈ ਅਤੇ ਇਸਨੂੰ ਖੋਲ੍ਹਣ ਲਈ ਸਰਕਾਰ ਵੱਲੋਂ ਕਰੀਬ 2.5 ਲੱਖ ਰੁਪਏ ਦੀ ਸਹਾਇਤਾ ਮਿਲ ਸਕਦੀ ਹੈ।

Jan aushadi scheme: ਰੋਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਰਾਹਤ ਭਰੀ ਖਬਰ!ਇਸ ਯੋਜਨਾ ਦਾ ਲਾਭ ਲੈਣ ਲਈ  ਲਾਭਪਤਾਰੀ ਨੂੰ ਪਹਿਲਾਂ 1 ਲੱਖ ਰੁਪਏ ਦੀਆਂ ਦਵਾਈਆਂ ਖਰੀਦਣੀਆਂ ਜ਼ਰੂਰੀ ਹਨ ਅਤੇ ਇਸ ਤੋਂ ਇਲਾਵਾ ਦੁਕਾਨ ਲਈ ਰੈਕ, ਡੈਸਕ ਅਤੇ ਕੰਪਿਊਟਰ ਆਦਿ ਲਈ ਤੁਹਾਨੂੰ ਇੱਕ ਲੱਖ ਤੱਕ ਦੀ ਆਰਥਿਕ ਮਦਦ ਕਰੇਗੀ।

—PTC News

Related Post