ਜਾਪਾਨ 'ਚ ਤੇਜ਼ ਭੂਚਾਲ ਦੇ ਝਟਕਿਆਂ ਨੇ ਲਈਆਂ 3 ਜਾਨਾਂ, 40 ਜ਼ਖਮੀ

By  Joshi June 18th 2018 12:29 PM

japan earthquake ਜਾਪਾਨ 'ਚ ਤੇਜ਼ ਭੂਚਾਲ ਦੇ ਝਟਕਿਆਂ ਨੇ ਲਈਆਂ 3 ਜਾਨਾਂ, 40 ਜ਼ਖਮੀ

ਜਾਪਾਨ : ਓਸਾਕਾ ਵਿਚ ਅੱਜ ਸਵੇਰੇ ਭੂਚਾਲ ਦੇ ਜਬਰਦਸਤ ਝਟਕਿਆਂ ਨਾਲ 3 ਲੋਕਾਂ ਦੀ ਮੌਤ ਅਤੇ 40 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਭੂਚਾਲ ਦੀ ਤੀਬਰਤਾ 6.1 ਦੱਸੀ ਜਾ ਰਹੀ ਹੈ।

ਦੱਸ ਦੇਈਏ ਕਿ ਭੂਚਾਲ ਦੇ ਝਟਕਿਆਂ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਦੀ ਬਿਜਲੀ ਵੀ ਗੁੱਲ ਹੈ।

japan earthquake 3 killed 40 injuredjapan earthquake: ਸਥਾਨਕ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਸਕੂਲ ਦੀ ਕੰਧ ਡਿੱਗ ਗਈ, ਜਿਸ ਤੋਂ ਬਾਅਦ ਇਕ (9 YO) ਬੱਚੀ ਮਲਬੇ ਹੇਠਾਂ ਦੱਬ ਗਈ ਜਦਕਿ ਇੱਕ 80 ਸਾਲਾ ਬਜ਼ੁਰਗ ਨੂੰ ਵੀ ਲਬੇ ਹੇਠਾਂ ਦੱਬੇ ਜਾਣ ਕਾਰਨ ਆਪਣੀ ਜਾਨ ਗਵਾਉਣੀ ਪਈ ਹੈ। ਜਦਕਿ ਇੱਕ 84 ਸਾਲਾ ਵਿਅਕਤੀ ਦੇ ਉਪਰ ਬੁੱਕ-ਸ਼ੈਲਫ ਡਿੱਗਣ ਕਾਰਨ ਉਸਦੀ ਵੀ ਮੌਤ ਹੋਣ ਦੀ ਖਬਰ ਹੈ।

ਦੇਸ਼ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕਿਹਾ ਹੈ ਕਿ ਸਰਕਾਰ ਨਾਗਰਿਕਾਂ ਦੀ ਸੁੱਰਖਿਆ ਲਈ ਹਰ ਬਣਦਾ ਹੀਲਾ ਕਰ ਲਈ ਤਿਆਰ ਬਰ ਤਿਆਰ ਹੈ।

japan earthquake 3 killed 40 injuredਇਸ ਦੌਰਾਨ ਕਈ ਬੱਸਾਂ ਅਤੇ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਪਰ ਭੂਚਾਲ ਤੋਂ ਬਾਅਦ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ।

—PTC News

Related Post