ਜਥੇ ਕੋਲਿਆਂਵਾਲੀ ਦਾ ਸਦੀਵੀ ਵਿਛੋੜਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ: ਹਰਸਿਮਰਤ ਕੌਰ ਬਾਦਲ

By  Jagroop Kaur April 5th 2021 06:21 PM

ਬੀਤੇ ਕੁਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਮਜੂਦਾ ਪਾਰਟੀ ਮੈਂਬਰ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਗੰਭੀਰ ਬਿਮਾਰੀ ਨਾਲ ਜੂਝਦੇ ਹੋਏ ਅਕਾਲ ਚਲਾਣਾ ਕਰ ਗਏ ਸਨ , ਜਿਸ 'ਤੇ ਉਹਨਾਂ ਦੇ ਪਰਿਵਾਰ ਸਣੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸੀ , ਉਥੇ ਹੀ ਅੱਜ ਉਹਨਾਂ ਦੇ ਅਕਾਲ ਚਲਾਣੇ 'ਤੇ ਦੁੱਖ ਸਾਂਝਾ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ |

Read more : ਕੋਰੋਨਾ ਨੂੰ ਲੈਕੇ ਅੰਮ੍ਰਿਤਸਰ ਪ੍ਰਸ਼ਾਸਨ ਸਖ਼ਤ, ਕਿਸੇ ਵੀ ਸਮਾਗਮ ‘ਚ ਜਾਣ ਤੋਂ ਪਹਿਲਾਂ ਟੈਸਟ…

ਇਸ ਮੌਕੇ ਉਹਨਾਂ ਜਥੇਦਾਰ ਕੋਲਿਆਂਵਾਲੀ ਦੇ ਸਪੁੱਤਰ ਪਰਮਿੰਦਰ ਸਿੰਘ ਕੋਲਿਆਂਵਾਲੀ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕਰਦਿਆਂ ਜਥੇਦਾਰ ਕੋਲਿਆਂਵਾਲੀ ਦੇ ਸਦੀਵੀ ਵਿਛੋੜੇ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਇਲਾਕੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।SAD leader and SGPC member Dyal Singh Kolianwali dies of cancer

READ MORE : ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਚਲਾਣੇ ’ਤੇ ਬੀਬੀ ਜਗੀਰ ਕੌਰ ਵੱਲੋਂ ਦੁੱਖ ਪ੍ਰਗਟ

ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਐਡਵੋਕੇਟ ਪਰਮਿੰਦਰ ਸਿੰਘ ਕੋਲਿਆਂਵਾਲੀ ਨੂੰ ਸਿਆਸੀ ਸੇਵਾਵਾਂ ਜਥੇਦਾਰ ਕੋਲਿਆਂਵਾਲੀ ਵਾਂਗ ਹੀ ਹਿੰਮਤ ਨਾਲ ਨਿਭਾਉਣ ਲਈ ਆਖਿਆ। ਨਾਲ ਹੀ ਉਹਨਾਂ ਭਰੋਸਾ ਦਿੱਤਾ ਕਿ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਕਮੇਟੀ ਉਂਝ ਹੀ ਉਨ੍ਹਾਂ ਦੇ ਨਾਲ ਰਹੇਗੀ ਜਿਵੇਂ ਉਹਨਾਂ ਦੇ ਸਵਰਗੀ ਪਿਤਾ ਜਥੇ.ਡਾਇਲ ਸਿੰਘ ਕੋਲੀਆਂਵਾਲ ਨਾਲ ਸਨ।

Related Post