ਹਰਭਜਨ ਮਾਨ ਦੇ ਗੀਤ ਜਿੰਦੜੀਏ ਨੇ ਦਿੱਤਾ ਲੋਕਾਂ ਨੂੰ ਇੱਕ ਵੱਖਰਾ ਸੁਨੇਹਾ

By  Joshi October 1st 2017 03:24 PM -- Updated: October 1st 2017 03:33 PM

jindriye harbhajan maan song: ਹਰਭਜਨ ਮਾਨ ਦਾ ਨਾਮ ਆਉਂਦੇ ਹੀ ਉਹਨਾਂ ਗੀਤਾਂ ਦੀ ਗੱਲ ਦਿਮਾਗ 'ਚ ਆਉਂਦੀ ਹੈ, ਜਿਹਨਾਂ 'ਤ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕੀਤੀ ਹੋਵੇ। ਪੰਜਾਬੀ ਦੇ ਖੂਬਸੂਰਤ ਅੱਖਰਾਂ ਨੂੰ ਗੀਤਾਂ ਦੀ ਮਾਲਾ 'ਚ ਪਿਰੋ ਕੇ ਆਪਣੀ ਸੁਰੀਲੀ ਆਵਾਜ਼ ਦੇਣ ਵਾਲਾ ਗਾਇਕ ਹਰਭਜਨ ਮਾਨ ਵੈਸੇ ਤਾਂ ਕਿਸੇ ਜਾਣ-ਪਹਿਚਾਣ ਦਾ ਮੁਹਤਾਜ ਨਹੀਂ ਹੈ, ਪਰ ਉਹਨਾਂ ਦੀ ਆ ਰਹੀ ਐਲਬਮ 'ਸਤਰੰਗੀ ਪੀਂਘ 3' ਦੇ ਗੀਤ 'ਜਿੰਦੜੀਏ' ਬਾਰੇ ਜ਼ਿਕਰ ਕਰਨਾ ਤਾਂ ਬਣਦਾ ਹੈ। jindriye harbhajan maan song: ਹਰਭਜਨ ਮਾਨ ਦੇ ਗੀਤ ਜਿੰਦੜੀਏ ਨੇ ਦਿੱਤਾ ਲੋਕਾਂ ਨੂੰ ਇੱਕ ਵੱਖਰਾ ਸੁਨੇਹਾਇਹ ਗੀਤ ਯੂਟਿਊਬ 'ਤੇ ਰਿਲੀਜ਼ ਹੋ ਚੁੱਕਾ ਹੈ ਅਤੇ ਇਸਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਗੀਤ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਵੱਲੋਂ ਗਾਇਆ ਗਿਆ ਹੈ। ਇਹ ਗੀਤ ਐਚ. ਐਚ. ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ ਅਤੇ ਵੀਡੀਓ ਡਾਇਰੈਕਟ ਆਰ. ਸਵਾਮੀ ਨੇ ਕੀਤੀ ਹੈ। jindriye harbhajan maan song: ਹਰਭਜਨ ਮਾਨ ਦੇ ਗੀਤ ਜਿੰਦੜੀਏ ਨੇ ਦਿੱਤਾ ਲੋਕਾਂ ਨੂੰ ਇੱਕ ਵੱਖਰਾ ਸੁਨੇਹਾਇਹ ਗੀਤ ਸਾਡੀ ਪੀੜ੍ਹੀ ਲਈ ਬਿਲਕੁਲ ਸਹੀ ਹੈ, ਜਿੱਥੇ ਕੁਦਰਤ ਕੋਲੋਂ ਕੁਝ ਹੋਰ ਸਮੇਂ ਦੀ ਮੁਹੋਲਤ ਮੰਗੀ ਗਈ ਹੈ ਕਿਉਂ ਕਿ ਕਈ ਅਧੂਰੇ ਕੰਮ ਪੂਰੇ ਹੋਣ ਵਾਲੇ ਹਨ। jindriye harbhajan maan song: ਹਰਭਜਨ ਮਾਨ ਦੇ ਗੀਤ ਜਿੰਦੜੀਏ ਨੇ ਦਿੱਤਾ ਲੋਕਾਂ ਨੂੰ ਇੱਕ ਵੱਖਰਾ ਸੁਨੇਹਾਜ਼ਿੰਦਗੀ ਦੀ ਰਫਤਾਰ 'ਚ ਅਸੀਂ ਇਸ ਕਦਰ ਅੱਗੇ ਵੱਧ ਰਹੇ ਹਾਂ ਕਿ ਜਦ ਜ਼ਿੰਦਗੀ ਅੱਗੇ ਵਧ ਰਹੀ ਹੁੰਦੀ ਹੈ ਤਾਂ ਸਾਨੂੰ ਅਹਿਸਾਸ ਤਾਂ ਨਹੀਂ ਹੁੰਦਾ ਪਰ ਜਦੋਂ ਇਹ ਅੰਤਲੇ ਮੋੜ 'ਤੇ ਪਹੁੰਚਦੀ ਹੈ ਤਾਂ ਪਤਾ ਲੱਗਦਾ ਹੈ ਕਿ ਅਜੇ ਹੋਰ ਕੁਝ  ਬਹੁਤ ਕਰਨ ਵਾਲਾ ਪਿਆ ਹੈ, ਪਰ ਅਸੀਂ ਸਮਾਂ ਅਜਾਈਂ ਹੀ ਗੁਆ ਦਿੱਤਾ ਹੈ। —PTC News

Related Post