ਬਟਾਲਾ ਦੇ ਐਕਸਾਈਜ਼ ਵਿਭਾਗ ਨੂੰ ਛਾਪੇਮਾਰੀ 'ਚ ਮਿਲੀ ਵੱਡੀ ਕਾਮਯਾਬੀ

By  Jagroop Kaur June 7th 2021 04:49 PM -- Updated: June 7th 2021 04:50 PM

ਬਟਾਲਾ ਐਕਸਾਈਜ਼ ਵਿਭਾਗ ਅਤੇ ਪੁਲਿਸ ਵਿਭਾਗ ਦੀ ਸਾਂਝੀ ਛਾਪੇਮਾਰੀ ਦੌਰਾਨ ਕਾਂਗਰੇਸ ਦੇ ਬੀਸੀ ਵਿੰਗ ਦੇ ਹਲਕਾ ਫਤੇਹਗੜ ਚੂੜੀਆਂ ਦੇ ਪ੍ਰਧਾਨ ਲਾਲ ਸਿੰਘ ਦੇ ਘਰੋਂ 7 ਡਰੰਮ ਵਿਚੋਂ ਨਜਾਇੱਜ 1400 ਲੀਟਰ ਲਾਹਨ, 80 ਬੋਤਲ ਬਣੀ ਹੋਈ ਦੇਸੀ ਸ਼ਰਾਬ ਅਤੇ ਚਾਲੂ ਭੱਠੀ ਬਰਾਮਦ ਕੀਤੀ ਪੁਲਿਸ ਨੇ 2 ਲੋਕਾਂ ਨੂੰ ਲਿਆ ਹਿਰਾਸਤ ਵਿਚ ਲਿਆ |

Read more :ਕੈਪਟਨ ਅਮਰਿੰਦਰ ਸਿੰਘ ਵਲੋਂ 20 ਕਰੋੜ ਰੁਪਏ ਮਲੇਰਕੋਟਲਾ ਨੂੰ ਦੇਣ ਦਾ ਕੀਤਾ ਐਲਾਨ

ਇਸ ਮੌਕੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਅਜੈ ਕੁਮਾਰ ਅਤੇ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਪਿੰਡ ਧਰਮਕੋਟ ਬੱਗਾ ਦੇ ਵਿੱਚ ਇਕ ਪਰਿਵਾਰ ਦੇ ਵਲੋ ਆਪਣੇ ਘਰ ਦੇ ਅੰਦਰ ਹੀ ਦੇਸ਼ੀ ਨਜਾਇਜ ਸ਼ਰਾਬ ਕੱਢੀ ਜਾ ਰਹੀ ਹੈ ਜਦੋ ਸੂਚਨਾ ਦੇ ਅਧਾਰ ਤੇ ਲਾਲਾ ਸਿੰਘ ਜੋ ਕੇ ਕਾਂਗਰਸ ਪਾਰਟੀ ਦੇ ਬੀ ਸੀ ਵਿੰਗ ਦੇ ਹਲਕਾ ਫ਼ਤਹਿ ਗੜ੍ਹ ਚੂੜੀਆਂ ਦੇ ਪ੍ਰਧਾਨ ਹਨ ਦੇ ਘਰੋਂ ਚਾਲੂ ਹਾਲਾਤ ਵਿਚ ਭੱਠੀ |

Read More : SIT ਅੱਗੇ ਚੰਡੀਗੜ੍ਹ ਵਿੱਚ ਪੇਸ਼ ਹੋਏ ਸਾਬਕਾ ਡੀਜੀਪੀ ਸੁਮੇਧ ਸੈਣੀ

7 ਡਰੰਮਾਂ ਵਿਚੋਂ 1400 ਲੀਟਰ ਕੱਚੀ ਲਾਹਣ,,,,80 ਬੋਤਲਾਂ ਤਿਆਰ ਦੇਸ਼ੀ ਸ਼ਰਾਬ ਬਰਾਮਦ ਕੀਤੀ ਗਈ ਜਿਸਨੂੰ ਮੌਕੇ ਤੇ ਹੀ ਨਸ਼ਟ ਕਰਦੇ ਹੋਏ ਦੋ ਆਰੋਪੀਆ ਨੂੰ ਗਿਰਫ਼ਤਾਰ ਕੀਤਾ ਗਿਆ ,,,,ਓਹਨਾ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ ਆਰੋਪੀਆ ਨੇ ਪੁਲਿਸ ਕਰਮਚਾਰੀਆਂ ਉਤੇ ਹਮਲਾ ਕਰਦੇ ਹੋਏ ਪੁਲਿਸ ਕਰਮਚਾਰੀ ਦੀ ਵਰਦੀ ਫਾੜ ਦਿਤੀ ਅਤੇ ਪੁਲਿਸ ਕਮਰਚਾਰੀ ਨੂੰ ਮਾਮੂਲੀ ਜ਼ਖਮੀ ਵੀ ਕਰ ਦਿਤਾ ਓਹਨਾ ਦਾ ਕਹਿਣਾ ਸੀ ਕਿ ਐਸੇ ਅਨਸਰ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਗਾਉਂਦੇ ਹੋਏ ਨੁਕਸਾਨ ਪਹੁੰਚਾਉਂਦੇ ਹਨ|ਓਥੇ ਹੀ ਇਸ ਛਾਪੇਮਾਰੀ ਦੌਰਾਨ ਆਰੋਪੀਆ ਦੇ ਵਲੋਂ ਕੀਤੇ ਹਮਲੇ ਵਿਚ ਜ਼ਖਮੀ ਹੋਏ ਹੈਡ ਕਾਂਸਟੇਬਲ ਸਮਰਜੀਤ ਸਿੰਘ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਆਰੋਪੀਆ ਦੇ ਵਲੋਂ ਕੀਤੇ ਹਮਲੇ ਦੌਰਾਨ ਮੇਰੀ ਵਰਦੀ ਫਾੜ ਦਿਤੀ ਗਈ ਅਤੇ ਮਾਮੂਲੀ ਸੱਟਾ ਵੀ ਲਗੀਆਂ ਓਹਨਾ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਐਸੇ ਅਨਸਰਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|

Related Post