ਜੂਹੀ ਚਾਵਲਾ ਨੇ ਭਾਰਤ ਵਿੱਚ 5G ਲਾਗੂ ਕਰਨ 'ਤੇ ਕੀਤਾ ਮੁਕੱਦਮਾ ਦਾਇਰ,ਜਾਣੋ ਕੀ ਦਿੱਤੇ ਤਰਕ

By  Jagroop Kaur May 31st 2021 03:51 PM

ਮੋਬਾਈਲ ਨੈੱਟਵਰਕ ਸੇਵਾ 5 ਜੀ ਨੂੰ ਲੈ ਕੇ ਭਾਰਤ 'ਚ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਹੈ। ਇਸ 5 ਜੀ ਸੇਵਾ ਤੋਂ ਨਿਕਲਣ ਵਾਲੀ ਰੇਡੀਏਸ਼ਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਦੇ ਨਾਲ ਇਹ ਇਕ ਚਿੰਤਾ ਦਾ ਵਿਸ਼ਾ ਵੀ ਰਿਹਾ ਹੈ ਕਿਓਂਕਿ ਜ਼ਿਆਦਾਤਕ ਲੋਕਾਂ ਨੇ ਮੰਨਿਆ ਹੈ ਕਿ 5 ਜੀ ਸੇਵਾ ਤੋਂ ਨਿਕਲਣ ਵਾਲੀ ਰੇਡੀਏਸ਼ਨ ਕਾਫ਼ੀ ਖ਼ਤਰਨਾਕ ਹੈ। ਬਾਲੀਵੁੱਡ ਦੀ ਮਸ਼ਹੂਰ ਤੇ ਦਿੱਗਜ ਅਦਾਕਾਰਾ ਜੂਹੀ ਚਾਵਲਾ ਨੇ ਭਾਰਤ 'ਚ 5 ਜੀ ਸੇਵਾ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।

Read More : ਟੀਕਾਕਰਨ ਦੇ ਲਈ ਨਿਜੀ ਹਸਪਤਾਲਾਂ ਵੱਲੋਂ ‘ਹੋਟਲ ਪੈਕੇਜ’ ਦੇ ‘ਤੇ ਲੱਗੇ…

5 ਜੀ ਤੋਂ ਨਿਕਲਣ ਵਾਲੇ ਹਾਨੀਕਾਰਕ ਰੇਡੀਏਸ਼ਨ ਖ਼ਿਲਾਫ਼ ਜੂਹੀ ਚਾਵਲਾ ਪਿਛਲੇ ਕਾਫ਼ੀ ਸਮੇਂ ਤੋਂ ਲੋਕਾਂ ਜਾਗਰੂਕ ਕਰ ਰਹੀ ਹੈ। ਇੱਕ ਅੰਗਰੇਜ਼ੀ ਵੈੱਬਸਾਈਟ ਦੀ ਖ਼ਬਰ ਅਨੁਸਾਰ ਜੂਹੀ ਚਲਵਾ ਨੇ ਭਾਰਤ 'ਚ 5 ਜੀ ਟੈਕਨਾਲੋਜੀ ਨੂੰ ਲਾਗੂ ਕਰਨ ਖ਼ਿਲਾਫ਼ ਮੁੰਬਈ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਹੈ।Read More : ਖ਼ੌਫ਼ਨਾਕ : ਕੈਨੇਡਾ ਦੇ ਸਕੂਲ ‘ਚ ਮਿਲੇ 200 ਤੋਂ ਵੱਧ ਬੱਚਿਆਂ ਦੇ ਕੰਕਾਲ, ਪ੍ਰਧਾਨ ਮੰਤਰੀ ਨੇ ਦੱਸਿਆ ਸ਼ਰਮਨਾਕ

ਅਦਾਕਾਰਾ ਨੇ ਆਪਣੀ ਇਸ ਪਟੀਸ਼ਨ 'ਚ ਮੰਗ ਕੀਤੀ ਹੈ ਕਿ 5 ਜੀ ਟੈਕਨਾਲੋਜੀ ਨੂੰ ਲਾਗੂ ਕਰਨ ਤੋਂ ਪਹਿਲਾਂ ਇਸ ਨਾਲ ਜੁੜੇ ਕਈ ਤਜੁਰਬੀਆਂ 'ਤੇ ਗੌਰ ਕੀਤੀ ਜਾਵੇ ਤੇ ਫਿਰ ਉਸ ਤੋਂ ਬਾਅਦ ਹੀ ਇਸ ਟੈਕਨਾਲੋਜੀ ਨੂੰ ਭਾਰਤ 'ਚ ਲਾਗੂ ਕਰਨ 'ਤੇ ਵਿਚਾਰ ਕੀਤਾ ਜਾਵੇਗਾ।

Juhi Chawla shares a candid selfie with the setting sun in the background,  see here | Entertainment News - Hindustan Timesਇਥੇ ਇਹ ਵੀ ਦੱਸਣਯੋਗ ਹੈਕ ਕਿ ਅਦਾਕਾਰਾ ਦਾ ਕਹਿਣਾ ਹੈ ਕਿ ''ਮੈਂ ਤਕਨੀਕ ਨੂੰ ਲਾਗੂ ਕੀਤੇ ਜਾਣੇ ਦੇ ਖ਼ਿਲਾਫ਼ ਨਹੀਂ ਹਾਂ। ਇਸ ਦੇ ਉਲਟ ਅਸੀਂ ਟੈਕਨਾਲੋਜੀ ਦੀ ਦੁਨੀਆ ਤੋਂ ਨਿਕਲਣ ਵਾਲੇ ਨਵੇਂ ਉਤਪਾਦਾਂ ਨੂੰ ਭਰਪੂਰ ਲੁਤਫ ਉਠਾਉਂਦੇ ਹਾਂ, ਜਿਨ੍ਹਾਂ 'ਚ ਵਾਇਰਲੈਸ ਕਮਿਊਨੀਕੇਸ਼ਨ ਵੀ ਸ਼ਾਮਲ ਹੈ। ਹਾਲਾਂਕਿ ਇਸ ਤਰ੍ਹਾਂ ਦੀਆਂ ਡਿਵਾਈਸਾਂ ਨੂੰ ਇਸਤੇਮਾਲ ਕਰਨ ਨੂੰ ਲੈ ਕੇ ਅਸੀਂ ਹਮੇਸ਼ਾ ਹੀ ਦੁਵਿਧਾ 'ਚ ਰਹਿੰਦੇ ਹਾਂ।''

Related Post