ਇਮਾਨਦਾਰੀ ਦੀ ਮਿਸਾਲ ਬਣਿਆ ਬੱਸ ਚਾਲਕ, ਵਾਪਿਸ ਕੀਤੇ 3.42 ਲੱਖ ਰੁਪਏ, ਜਾਣੋ ਪੂਰਾ ਮਾਮਲਾ

By  Riya Bawa December 20th 2021 11:57 AM -- Updated: December 20th 2021 12:03 PM

ਜੀਂਦ: ਦੇਸ਼ ਵਿਚ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ, ਇੱਕ ਮਿਸਾਲ ਕਾਇਮ ਕਰਦਿਆਂ ਜੀਂਦ ਵਿੱਚ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਇੱਕ ਬਹੁਤ ਵਧੀਆ ਉਦਾਹਰਣ ਕਾਇਮ ਕੀਤਾ ਹੈ। ਇਸ ਲਈ ਇਹ ਖਬਰ ਸਾਡੇ ਸਾਰਿਆਂ ਲਈ ਇੱਕ ਮਿਸਾਲ ਹੈ ਅਤੇ ਸਾਰੇ ਲੋਕਾਂ ਨੂੰ ਇਸ ਤੋਂ ਸਬਕ ਲੈਣ ਦੀ ਵੀ ਲੋੜ ਹੈ।

ਰੋਡਵੇਜ਼ ਦੀ ਬੱਸ ਵਿੱਚ ਸਵਾਰ ਇੱਕ ਯਾਤਰੀ ਬੈਗ ਭੁੱਲ ਗਿਆ ਜਿਸ ਵਿਚ 3.42 ਲੱਖ ਰੁਪਏ ਸੀ। ਇਹ ਬੈਗ ਡਰਾਈਵਰ ਵਿਜੇ ਪਹਿਲ ਅਤੇ ਆਪਰੇਟਰ ਨਰਿੰਦਰ ਨੂੰ ਮਿਲਿਆ। ਉਸ ਨੇ ਯਾਤਰੀ ਨੂੰ ਇਹ ਰਕਮ ਵਾਪਸ ਕਰਦੇ ਹੋਏ ਇਮਾਨਦਾਰੀ ਦਿਖਾਈ। ਐਤਵਾਰ ਨੂੰ ਰੋਡਵੇਜ਼ ਦੀ ਬੱਸ ਸਵੇਰੇ 5.20 ਤੇ ਜੀਂਦ ਬੱਸ ਸਟੈਂਡ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ। ਨਗੂਰਾਣ ਤੋਂ ਰਸਤੇ 'ਚ ਰਾਜੇਸ਼ ਬੱਸ 'ਚ ਸਵਾਰ ਹੋ ਕੇ ਚੰਡੀਗੜ੍ਹ ਦੇ ਬੱਸ ਸਟੈਂਡ ਅੱਗੇ ਇਕ ਚੌਕ 'ਤੇ ਉਤਰ ਗਿਆ।

ਉਸ ਨੇ ਗਲਤੀ ਨਾਲ ਆਪਣੇ ਬੈਗ ਦੀ ਥਾਂ ਦੂਜਾ ਬੈਗ ਲੈ ਲਿਆ ਜਦੋਂ ਸਾਰੀਆਂ ਸਵਾਰੀਆਂ ਚੰਡੀਗੜ੍ਹ ਬੱਸ ਸਟੈਂਡ ’ਤੇ ਉਤਰੀਆਂ ਤਾਂ ਡਰਾਈਵਰ ਵਿਜੇ ਨੂੰ ਬੱਸ ਵਿੱਚ ਇੱਕ ਬੈਗ ਮਿਲਿਆ। ਉਸ ਨੇ ਇਹ ਬੈਗ ਆਪਰੇਟਰ ਨਰਿੰਦਰ ਨੂੰ ਦਿੱਤਾ। ਨਰਿੰਦਰ ਨੇ ਬੈਗ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਕਾਫੀ ਪੈਸੇ ਸਨ।

ਪੈਸਿਆਂ ਨਾਲ ਭਰਿਆ ਬੈਗ ਮਿਲਣ ਤੋਂ ਬਾਅਦ ਰਾਜੇਸ਼ ਨੇ ਇਹ ਬੈਗ ਆਪਣੇ ਕੋਲ ਰੱਖ ਲਿਆ, ਤਾਂ ਜੋ ਜਿਸ ਦਾ ਬੈਗ ਸੀ ਉਸ ਨੂੰ ਵਾਪਸ ਕੀਤਾ ਜਾ ਸਕੇ ਫਿਰ ਬੱਸ ਸਵਾਰ ਰਾਜੇਸ਼ ਆਪਣੇ ਬੈਗ ਦੀ ਤਲਾਸ਼ ਵਿੱਚ ਬੱਸ ਸਟੈਂਡ ਪਹੁੰਚ ਗਿਆ। ਆਪਰੇਟਰ ਨਰਿੰਦਰ ਨੇ ਉਸ ਨੂੰ ਬੈਗ ਸੌਂਪਿਆ ਅਤੇ ਸੰਤੁਸ਼ਟੀ ਲਈ ਬੈਗ ਦੇ ਅੰਦਰ ਰੱਖੇ ਪੈਸੇ ਗਿਣਨ ਲਈ ਕਿਹਾ। ਬੈਗ ਅਤੇ ਪੂਰੇ ਪੈਸੇ ਮਿਲਣ 'ਤੇ ਰਾਜੇਸ਼ ਨੇ ਸੁੱਖ ਦਾ ਸਾਹ ਲਿਆ ਅਤੇ ਆਪਰੇਟਰ ਨਰਿੰਦਰ ਦਾ ਧੰਨਵਾਦ ਕੀਤਾ।

-PTC News

Related Post