Sun, May 5, 2024
Whatsapp

JEE Mains 2024 Result: ਜਲੰਧਰ ਦੇ ਰਚਿਤ ਦਾ ਕਮਾਲ, ਪੰਜਾਬ 'ਚੋਂ ਹਾਸਲ ਕੀਤਾ ਪਹਿਲਾ ਰੈਂਕ

JEE Mains 2024 Result: ਰਚਿਤ ਨੇ ਦੱਸਿਆ ਕਿ ਉਸ ਨੂੰ ਕਈ ਵਾਰ ਸਮੱਸਿਆਵਾਂ ਆਉਂਦੀਆਂ ਸਨ ਤਾਂ ਉਨ੍ਹਾਂ ਨੂੰ ਉਹ ਆਪਣੀ ਇਕਾਗਰਤਾ ਦੇ ਨਾਲ ਹੱਲ ਕਰਕੇ ਅੱਗੇ ਵੱਧਦਾ ਸੀ। ਉਹ ਸਕੂਲ ਤੋਂ ਇਲਾਵਾ ਸੱਤ-ਅੱਠ ਘੰਟੇ ਪੜ੍ਹਾਈ ਕਰਦਾ ਸੀ।

Written by  KRISHAN KUMAR SHARMA -- April 25th 2024 06:45 PM -- Updated: April 25th 2024 07:20 PM
JEE Mains 2024 Result: ਜਲੰਧਰ ਦੇ ਰਚਿਤ ਦਾ ਕਮਾਲ, ਪੰਜਾਬ 'ਚੋਂ ਹਾਸਲ ਕੀਤਾ ਪਹਿਲਾ ਰੈਂਕ

JEE Mains 2024 Result: ਜਲੰਧਰ ਦੇ ਰਚਿਤ ਦਾ ਕਮਾਲ, ਪੰਜਾਬ 'ਚੋਂ ਹਾਸਲ ਕੀਤਾ ਪਹਿਲਾ ਰੈਂਕ

JEE Mains 2024 Result: ਰਚਿਤ ਅਗਰਵਾਲ (Rachit Aggarwal) ਨੇ ਜੇਈ ਮੇਨਸ 2024 ਪ੍ਰੀਖਿਆ ਵਿੱਚੋਂ 100 ਫੀਸਦੀ ਅੰਕ ਪ੍ਰਾਪਤ ਕਰਕੇ ਦੇਸ਼ ਭਰ 'ਚੋਂ 25ਵਾਂ ਰੈਂਕ ਅਤੇ ਸੂਬੇ ਭਰ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਦੱਸ ਦਈਏ ਕਿ ਰਚਿਤ ਦੇ ਪਿਤਾ ਨੀਰਜ ਅਗਰਵਾਲ ਸੈਂਟਰੀ ਟਾਇਲ ਕਾਰੋਬਾਰੀ ਹਨ ਤੇ ਮਾਤਾ ਰੀਤੂ ਅਗਰਵਾਲ ਘਰ ਦੇ ਵਿੱਚ ਟਿਊਸ਼ਨ ਪੜਾਉਣ ਦਾ ਕੰਮ ਕਰਦੇ ਹਨ ਰਚਿਤ ਨੇ ਦੱਸਿਆ ਕਿ ਉਹ ਆਈਆਈਟੀ ਵਿੱਚ ਦਾਖਲਾ ਲੈਣ ਲਈ ਜੇਈਈ ਐਡਵਾਂਸ (JEE Advance) ਦੀ ਤਿਆਰੀ ਕਰ ਰਿਹਾ ਹੈ। ਰਚਿਤ ਸੰਸਕ੍ਰਿਤ ਕੇਐਮਵੀ ਸਕੂਲ ਦਾ ਵਿਦਿਆਰਥੀ ਹੈ, ਉਸ ਨੇ ਆਕਾਸ਼ ਇੰਸਟੀਚਿਊਟ ਵਿੱਚੋਂ ਕੋਚਿੰਗ ਕੀਤੀ ਹੈ।


ਗੱਲਬਾਤ ਦੌਰਾਨ ਰਚਿਤ ਨੇ ਦੱਸਿਆ ਕਿ ਉਸ ਨੂੰ ਕਈ ਵਾਰ ਸਮੱਸਿਆਵਾਂ ਆਉਂਦੀਆਂ ਸਨ ਤਾਂ ਉਨ੍ਹਾਂ ਨੂੰ ਉਹ ਆਪਣੀ ਇਕਾਗਰਤਾ ਦੇ ਨਾਲ ਹੱਲ ਕਰਕੇ ਅੱਗੇ ਵੱਧਦਾ ਸੀ। ਉਹ ਸਕੂਲ ਤੋਂ ਇਲਾਵਾ ਸੱਤ-ਅੱਠ ਘੰਟੇ ਪੜ੍ਹਾਈ ਕਰਦਾ ਸੀ। ਰਚਿਤ ਨੇ ਦੱਸਿਆ ਕਿ ਉਸ ਨੂੰ ਮੈਥ ਔਖਾ ਵਿਸ਼ਾ ਲੱਗਦਾ ਹੈ, ਜਿਸ ਲਈ ਉਹ ਆਪਣੇ ਮਾਤਾ ਅਤੇ ਕੋਚਿਕ ਸੈਂਟਰ ਵਿੱਚੋਂ ਆਪਣੇ ਡਾਊਟ ਕਲੀਅਰ ਕਰਦਾ ਸੀ।

ਸੋਸ਼ਲ ਮੀਡੀਆ ਤੋਂ ਰਹਿੰਦਾ ਹੈ ਦੂਰ

ਰਚਿਤ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਦੀ ਬਿਲਕੁਲ ਹੀ ਵਰਤੋਂ ਨਹੀਂ ਕਰਦਾ ਪਰ ਉਸ ਨੂੰ ਤਰੋ-ਤਾਜਾ ਰਹਿਣ ਲਈ ਯੂਟਿਊ ਅਤੇ ਗਾਣੇ ਸੁਣਨਾ ਤੇ ਸੈਰ ਕਰਨਾ ਪਸੰਦ ਹੈ। ਵਿਹਲੇ ਵੇਲੇ ਉਸਨੂੰ ਨਾਵਲ ਪੜਨ ਅਤੇ ਤੈਰਾਕੀ ਕਰਨ ਦਾ ਸ਼ੌਕ ਹੈ। ਉਸਨੇ ਦੱਸਿਆ ਕਿ ਉਨ੍ਹਾਂ ਦਾ ਸਾਂਝਾ ਪਰਿਵਾਰ ਹੈ ਜਿਸ 'ਚ ਉਸ ਦੇ ਦਾਦਾ-ਦਾਦੀ, ਚਾਚਾ-ਚਾਚੀ, ਛੋਟਾ ਭਰਾ ਤੇ ਇੱਕ ਵੱਡਾ ਭਰਾ ਹਨ। ਉਸ ਦਾ ਵੱਡਾ ਭਰਾ ਕੰਪਿਊਟਰ ਸਾਇੰਸ ਦੀ ਇੰਜੀਨੀਅਰਿੰਗ ਕਰ ਰਿਹਾ ਹੈ।

ਰਚਿਤ ਨੇ ਕਿਹਾ ਕਿ ਪ੍ਰੇਰਨਾ ਛੋਟੀਆਂ-ਛੋਟੀਆਂ ਗੱਲਾਂ ਤੋਂ ਲੈਣੀ ਪੈਂਦੀ ਹੈ। ਇਹ ਚੀਜ਼ਾਂ ਕੁਝ ਵੀ ਹੋ ਸਕਦੀਆਂ ਹਨ। ਉਸ ਨੇ ਹੋਰਨਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵੀ ਖੇਤਰ ਵਿੱਚ ਕਾਮਯਾਬ ਹੋਣ ਲਈ ਆਪਣੀ ਇਕਾਗਰਤਾ ਤੇ ਸਖਤ ਮਿਹਨਤ ਦੀ ਲੋੜ ਹੈ, ਕੋਈ ਵੀ ਇਹੋ ਜਿਹਾ ਖੇਤਰ ਨਹੀਂ ਕਿ ਜਿਸ 'ਚ ਤੁਸੀਂ ਕਾਮਯਾਬੀ ਨਹੀਂ ਪ੍ਰਾਪਤ ਕਰ ਸਕਦੇ। ਦੱਸ ਦਈਏ ਕਿ ਇਸਤੋਂ ਪਹਿਲਾਂ ਰਚਿਤ ਨੇ ਜੇਈਈ ਮੇਨਸ ਦੇ ਪਹਿਲੇ ਫੇਸ ਵਿੱਚ 99.885 ਫੀਸਦੀ ਪਰਸੈਂਟਾਈਲ ਪ੍ਰਾਪਤ ਕੀਤੀ ਸੀ।

ਰਚਿਤ ਦੇ ਮਾਤਾ ਪਿਤਾ ਦਾ ਕਹਿਣਾ ਕਿ ਉਹਨਾਂ ਦੇ ਵੱਲੋਂ ਵੀ ਰਚਿਤ ਦੀ ਤਿਆਰੀ ਦੇ ਵਿੱਚ ਪੂਰਾ ਸਹਿਯੋਗ ਕੀਤਾ ਗਿਆ। ਇਸ ਦੇ ਨਾਲ ਰਚਿਤ ਦੀ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵੀ ਫੈਮਿਲੀ ਦੇ ਕਈ ਸਮਾਗਮ ਛੱਡੇ ਹਨ। ਸਿਰਫ ਰਚਿਤ ਨੂੰ ਸਫਲ ਬਣਾਉਣ ਦੇ ਲਈ ਤੇ ਅੱਜ ਉਨ੍ਹਾਂ ਦੇ ਪੁੱਤ ਨੇ ਉਨ੍ਹਾਂ ਦਾ ਨਾਮ ਰੌਸ਼ਨ ਕੀਤਾ, ਜਿਸ ਨੂੰ ਲੈ ਕੇ ਬਹੁਤ ਹੀ ਜਿਆਦਾ ਖੁਸ਼ ਨਜ਼ਰ ਆ ਰਹੇ ਹਨ।

- PTC NEWS

Top News view more...

Latest News view more...