Mon, May 6, 2024
Whatsapp

ਕਾਂਗਰਸ ਨੇ ਫਿਲੌਰ ਤੋਂ ਵਿਧਾਇਕ ਵਿਕਰਮ ਚੌਧਰੀ ਨੂੰ ਪਾਰਟੀ 'ਚੋਂ ਕੀਤਾ ਸਸਪੈਂਡ, ਸਾਹਮਣੇ ਆਇਆ ਵੱਡਾ ਕਾਰਨ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵੱਡੀ ਕਾਰਵਾਈ ਕਰਦੇ ਹੋਏ ਫਿਲੌਰ ਤੋਂ ਵਿਧਾਇਕ ਵਿਕਰਮ ਚੌਧਰੀ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਹੈ। ਇਸ ਸਬੰਧੀ ਪੰਜਾਬ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਨੇ ਪੱਤਰ ਜਾਰੀ ਕੀਤਾ ਹੈ।

Written by  KRISHAN KUMAR SHARMA -- April 24th 2024 07:53 PM -- Updated: April 24th 2024 09:01 PM
ਕਾਂਗਰਸ ਨੇ ਫਿਲੌਰ ਤੋਂ ਵਿਧਾਇਕ ਵਿਕਰਮ ਚੌਧਰੀ ਨੂੰ ਪਾਰਟੀ 'ਚੋਂ ਕੀਤਾ ਸਸਪੈਂਡ, ਸਾਹਮਣੇ ਆਇਆ ਵੱਡਾ ਕਾਰਨ

ਕਾਂਗਰਸ ਨੇ ਫਿਲੌਰ ਤੋਂ ਵਿਧਾਇਕ ਵਿਕਰਮ ਚੌਧਰੀ ਨੂੰ ਪਾਰਟੀ 'ਚੋਂ ਕੀਤਾ ਸਸਪੈਂਡ, ਸਾਹਮਣੇ ਆਇਆ ਵੱਡਾ ਕਾਰਨ

Congress suspended Phillaur MLA Vikram Chaudhary: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵੱਡੀ ਕਾਰਵਾਈ ਕਰਦੇ ਹੋਏ ਫਿਲੌਰ ਤੋਂ ਵਿਧਾਇਕ ਵਿਕਰਮ ਚੌਧਰੀ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਹੈ। ਇਸ ਸਬੰਧੀ ਪੰਜਾਬ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਨੇ ਪੱਤਰ ਜਾਰੀ ਕੀਤਾ ਹੈ। ਵਿਕਰਮ ਚੌਧਰੀ ਨੂੰ ਹਟਾਉਣ ਪਿੱਛੇ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਕਾਰਨ ਦੱਸਿਆ ਗਿਆ ਹੈ।

ਜਾਰੀ ਪੱਤਰ ਵਿੱਚ ਵਿਕਰਮ ਚੌਧਰੀ ਨੂੰ ਉਨ੍ਹਾਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਕਾਰਨ ਕਾਂਗਰਸ ਪਾਰਟੀ 'ਚ ਅਨੁਸ਼ਾਸਨ ਖਰਾਬ ਹੋਣ ਬਾਰੇ ਗਿਆ ਹੈ ਅਤੇ ਲੋਕਾਂ ਦੇ ਕਾਂਗਰਸੀ ਵਰਕਰਾਂ 'ਚ ਗਲਤ ਸੰਦੇਸ਼ ਜਾਣ ਬਾਰੇ ਲਿਖਿਆ ਗਿਆ ਹੈ।


ਪੱਤਰ 'ਚ ਅੱਗੇ ਲਿਖਿਆ ਗਿਆ ਹੈ ਕਿ ਤੁਹਾਨੂੰ ਨਿੱਜੀ ਤੌਰ 'ਤੇ ਵੀ ਚੇਤਾਵਨੀਆਂ ਦਿੱਤੀਆਂ ਗਈ, ਪਰੰਤੂ ਪਾਰਟੀ ਵਿਰੋਧੀ ਤੁਹਾਡੀਆਂ ਗਤੀਵਿਧੀਆਂ ਉਸੇ ਤਰ੍ਹਾਂ ਜਾਰੀ ਹਨ। ਇਸ ਲਈ, ਜਦੋਂ ਤੱਕ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਨਹੀਂ ਕੀਤੀ ਜਾਂਦੀ, ਤੁਹਾਨੂੰ ਹੁਣ ਤੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਜਾਂਦਾ ਹੈ ਅਤੇ ਅਗਲੇ ਹੁਕਮਾਂ ਤੱਕ ਪਾਰਟੀ ਤੋਂ ਸਸਪੈਂਡ ਕੀਤਾ ਜਾਂਦਾ ਹੈ।

ਦੱਸ ਦਈਏ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਵਿਕਰਮਜੀਤ ਸਿੰਘ ਚੌਧਰੀ ਨੇ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ ਚੀਫ਼ ਵ੍ਹਿਪ ਦੇ ਅਹੁਦੇ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ।

ਲਗਾਤਾਰ ਕਰ ਰਹੇ ਸਨ ਚੰਨੀ ਦਾ ਵਿਰੋਧ

ਦੱਸ ਦਈਏ ਕਿ ਫਿਲੌਰ ਤੋਂ ਪਾਰਟੀ ਵਿਧਾਇਕ ਵਿਕਰਮ ਚੌਧਰੀ ਲਗਾਤਾਰ ਲੋਕ ਸਭਾ ਚੋਣਾਂ 2024 ਲਈ ਜਲੰਧਰ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕਰਦੇ ਆ ਰਹੇ ਹਨ। ਵਿਕਰਮ ਚੌਧਰੀ ਦਾ ਮੰਨਣਾ ਹੈ ਕਿ ਜਲੰਧਰ ਲੋਕ ਸਭਾ ਸੀਟ ਉਨ੍ਹਾਂ ਨੂੰ ਮਿਲਣੀ ਚਾਹੀਦੀ ਸੀ, ਕਿਉਂਕਿ ਉਨ੍ਹਾਂ ਦੇ ਪਿਤਾ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸ ਲਈ ਉਹ ਲਗਾਤਾਰ ਚੰਨੀ ਦਾ ਵਿਰੋਧ ਕਰ ਰਹੇ ਸਨ।

ਵਿਕਰਮ ਚੌਧਰੀ ਨੇ ਫੈਸਲੇ 'ਤੇ ਕੀ ਕਿਹਾ

ਉਧਰ, ਕਾਂਗਰਸ ਪਾਰਟੀ ਵੱਲੋਂ ਸਸਪੈਂਡ ਕੀਤੇ ਜਾਣ 'ਤੇ ਵਿਧਾਇਕ ਵਿਕਰਮ ਚੌਧਰੀ ਨੇ ਕਿਹਾ ਕਿ ਉਹ ਕਾਂਗਰਸ ਦੇ ਇਸ ਫੈਸਲੇ ਨੂੰ ਸਵੀਕਾਰ ਕਰਦੇ ਹਨ। ਉਨ੍ਹਾਂ ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਵੀ ਲੈ ਕੇ ਸਵਾਲ ਚੁੱਕੇ। ਵਿਕਰਮ ਚੌਧਰੀ ਨੇ ਕਿਹਾ, ''ਮੈਂ ਜਲੰਧਰ ਲੋਕ ਸਭਾ ਚੋਣਾਂ ਨੂੰ ਲੈ ਕੇ ਘਰ-ਘਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੰਮਾਂ ਤੇ ਵਤੀਰੇ ਨੂੰ ਪਹੁੰਚਾਵਾਂਗਾ ਅਤੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਇਨ੍ਹਾਂ ਨੂੰ ਆਪਣੇ ਘਰ ਦੇ ਵਿੱਚ ਨਾ ਵਾੜਿਆ ਜਾਵੇ। ਇਸ ਬੰਦੇ ਦੀ ਅੱਖ ਠੀਕ ਨਹੀਂ ਹੈ।''

- PTC NEWS

Top News view more...

Latest News view more...