Sun, May 5, 2024
Whatsapp

ਕੇਂਦਰ ਨੇ ਪੰਜਾਬ 'ਚ ਕਾਂਗਰਸ ਦੇ 3 ਬਾਗ਼ੀਆਂ ਨੂੰ ਦਿੱਤੀ 'Y' ਸ਼੍ਰੇਣੀ ਦੀ ਸੁਰੱਖਿਆ

ਇੰਟੈਲੀਜੈਂਸ ਬਿਊਰੋ ਦੀ ਵਿਸ਼ਲੇਸ਼ਣ ਰਿਪੋਰਟ ਦੇ ਆਧਾਰ 'ਤੇ ਗ੍ਰਹਿ ਮੰਤਰਾਲੇ (ਐਮ.ਐਚ.ਏ.) ਵੱਲੋਂ ਹੁਕਮ ਜਾਰੀ ਕਰਨ ਤੋਂ ਬਾਅਦ ਇਨ੍ਹਾਂ ਨੂੰ 'ਵਾਈ' ਸ਼੍ਰੇਣੀ ਦੀ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਸੁਰੱਖਿਆ ਕਵਰ ਸਿਰਫ਼ ਪੰਜਾਬ ਵਿੱਚ ਹੀ ਦਿੱਤਾ ਗਿਆ ਹੈ।

Written by  KRISHAN KUMAR SHARMA -- April 25th 2024 08:30 PM
ਕੇਂਦਰ ਨੇ ਪੰਜਾਬ 'ਚ ਕਾਂਗਰਸ ਦੇ 3 ਬਾਗ਼ੀਆਂ ਨੂੰ ਦਿੱਤੀ 'Y' ਸ਼੍ਰੇਣੀ ਦੀ ਸੁਰੱਖਿਆ

ਕੇਂਦਰ ਨੇ ਪੰਜਾਬ 'ਚ ਕਾਂਗਰਸ ਦੇ 3 ਬਾਗ਼ੀਆਂ ਨੂੰ ਦਿੱਤੀ 'Y' ਸ਼੍ਰੇਣੀ ਦੀ ਸੁਰੱਖਿਆ

3 Congress rebels get 'Y' category security: ਕੇਂਦਰ ਸਰਕਾਰ ਨੇ ਵੀਰਵਾਰ ਪੰਜਾਬ ਕਾਂਗਰਸ ਦੇ 3 ਬਾਗੀਆਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪੰਜਾਬ ਕਾਂਗਰਸ ਦੇ ਤਿੰਨ ਬਾਗੀ ਆਗੂਆਂ, ਜਿਨ੍ਹਾਂ ਵਿੱਚੋਂ ਦੋ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ, ਨੂੰ ਵੀਆਈਪੀ ਸੁਰੱਖਿਆ ਦਿੱਤੀ ਹੈ। ਸੂਤਰਾਂ ਅਨੁਸਾਰ ਸੂਬੇ ਦੇ ਤਿੰਨ ਵੱਡੇ ਨੇਤਾਵਾਂ ਵਿਧਾਇਕ ਵਿਕਰਮ ਸਿੰਘ ਚੌਧਰੀ, ਕਰਮਜੀਤ ਕੌਰ ਚੌਧਰੀ ਅਤੇ ਤਜਿੰਦਰ ਸਿੰਘ ਬਿੱਟੂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ।

ਇੰਟੈਲੀਜੈਂਸ ਬਿਊਰੋ ਦੀ ਵਿਸ਼ਲੇਸ਼ਣ ਰਿਪੋਰਟ ਦੇ ਆਧਾਰ 'ਤੇ ਗ੍ਰਹਿ ਮੰਤਰਾਲੇ (ਐਮ.ਐਚ.ਏ.) ਵੱਲੋਂ ਹੁਕਮ ਜਾਰੀ ਕਰਨ ਤੋਂ ਬਾਅਦ ਇਨ੍ਹਾਂ ਨੂੰ 'ਵਾਈ' ਸ਼੍ਰੇਣੀ ਦੀ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਸੁਰੱਖਿਆ ਕਵਰ ਸਿਰਫ਼ ਪੰਜਾਬ ਵਿੱਚ ਹੀ ਦਿੱਤਾ ਗਿਆ ਹੈ।

ਵਿਕਰਮਜੀਤ ਸਿੰਘ ਚੌਧਰੀ

ਐਮਐਚਏ ਦਾ ਇਹ ਫੈਸਲਾ ਕਾਂਗਰਸ ਵੱਲੋਂ ਫਿਲੌਰ ਦੇ ਵਿਧਾਇਕ ਵਿਕਰਮ ਸਿੰਘ ਚੌਧਰੀ ਨੂੰ ਕਥਿਤ ਪਾਰਟੀ ਵਿਰੋਧੀ ਵਿਵਹਾਰ ਲਈ ਬੁੱਧਵਾਰ ਨੂੰ ਮੁਅੱਤਲ ਕਰਨ ਤੋਂ ਬਾਅਦ ਆਇਆ ਹੈ। ਵਿਕਰਮ ਨੇ ਅਪ੍ਰੈਲ ਮਹੀਨੇ ਦੇ ਸ਼ੁਰੂ 'ਚ ਪੰਜਾਬ ਵਿਧਾਨ ਸਭਾ ਵਿੱਚ ਪਾਰਟੀ ਦੇ ਚੀਫ਼ ਵ੍ਹਿਪ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਕਰਮਜੀਤ ਕੌਰ ਚੌਧਰੀ

ਵਿਕਰਮ ਚੌਧਰੀਦੀ ਮਾਤਾ ਕਰਮਜੀਤ ਕੌਰ ਚੌਧਰੀ, ਜੋ ਪਿਛਲੇ ਸਾਲ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜੇ ਸਨ, ਪਰ ਜਿੱਤਣ ਵਿੱਚ ਅਸਫਲ ਰਹੇ ਸਨ ਅਤੇ ਕਾਂਗਰਸ ਨਾਲੋਂ ਨਾਤਾ ਤੋੜ ਕੇ 20 ਅਪ੍ਰੈਲ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ  ਗਏ ਸਨ, ਨੂੰ ਵੀ ਪੰਜਾਬ ਵਿੱਚ ਸੀਆਰਪੀਐਫ 'ਵਾਈ' ਸੁਰੱਖਿਆ ਕਵਰ ਵੀ ਦਿੱਤਾ ਗਿਆ ਹੈ।

ਤਜਿੰਦਰ ਸਿੰਘ ਬਿੱਟੂ

ਬਿੱਟੂ 'ਵਾਈ' ਸ਼੍ਰੇਣੀ ਦੀ ਸੁਰੱਖਿਆ ਪ੍ਰਾਪਤ ਕਰਨ ਵਾਲੇ ਪੰਜਾਬ ਦੇ ਤੀਜੇ ਵੱਡੇ ਨੇਤਾ ਹਨ। ਉਨ੍ਹਾਂ ਨੇ ਪਿਛਲੇ ਸੋਮਵਾਰ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਲਈ ਹਿਮਾਚਲ ਪ੍ਰਦੇਸ਼ ਦੇ ਸਕੱਤਰ-ਇੰਚਾਰਜ ਅਤੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਅਤੇ 20 ਅਪ੍ਰੈਲ ਨੂੰ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਦੀ ਮੌਜੂਦਗੀ ਵਿੱਚ ਦਿੱਲੀ ਵਿੱਚ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਸ਼ਾਮਲ ਹੋ ਗਏ।

- PTC NEWS

Top News view more...

Latest News view more...