ਕੇਂਦਰੀ ਮੰਤਰੀ ਬਣਦੇ ਹੀ ਜੋਤੀਰਾਦਿੱਤਿਆ ਸਿੰਧੀਆ ਦਾ ਫੇਸਬੁੱਕ ਅਕਾਉਂਟ ਹੈਕ, FIR ਦਰਜ

By  Baljit Singh July 8th 2021 08:42 PM

ਨਵੀਂ ਦਿੱਲੀ: ਕੇਂਦਰੀ ਮੰਤਰੀ ਬਣਦਿਆਂ ਹੀ ਜੋਤੀਰਾਦਿੱਤਿਆ ਸਿੰਧੀਆ ਦਾ ਫੇਸਬੁੱਕ ਅਕਾਉਂਟ ਹੈਕ ਹੋ ਗਿਆ ਹੈ। ਇਸ ਦੌਰਾਨ, ਹੈਕਰ ਨੇ ਉਨ੍ਹਾਂ ਦੇ ਕਾਂਗਰਸ ਦੇ ਸਮੇਂ ਦੀਆਂ ਪੁਰਾਣੀਆਂ ਵੀਡੀਓ ਫੇਸਬੁੱਕ 'ਤੇ ਅਪਲੋਡ ਕੀਤੀਆਂ। ਬਾਅਦ ਵਿਚ ਜਦੋਂ ਸਿੰਧੀਆ ਦੀ ਸੋਸ਼ਲ ਮੀਡੀਆ ਟੀਮ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਪੁਰਾਣੇ ਸਾਰੇ ਵੀਡੀਓ ਤੁਰੰਤ ਹਟਾ ਦਿੱਤੇ ਗਏ ਅਤੇ ਪੇਜ ਨੂੰ ਮੁੜ ਰਿਕਵਰ ਕਰ ਲਿਆ ਗਿਆ। ਹਾਲਾਂਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਗਵਾਲੀਅਰ ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਐੱਫਆਈਆਰ ਦਰਜ ਕਰ ਲਈ ਹੈ। ਪੜੋ ਹੋਰ ਖਬਰਾਂ: PM ਮੋਦੀ ਦੀ ਨਵੀਂ ਕੈਬਨਿਟ ਦਾ ਵੱਡਾ ਫੈਸਲਾ, ਮੰਡੀ ਤੋਂ ਕਿਸਾਨਾਂ ਨੂੰ ਇਕ ਲੱਖ ਕਰੋੜ ਰੁਪਏ ਦਾ ਐਲਾਨ ਸਿੰਧੀਆ ਦਾ ਫੇਸਬੁੱਕ ਅਕਾਉਂਟ ਹੈਕ ਜਾਣਕਾਰੀ ਅਨੁਸਾਰ 7 ਜੁਲਾਈ ਦੀ ਦੇਰ ਰਾਤ ਤਕਰੀਬਨ 12:14 ਵਜੇ ਭਾਰਤ ਸਰਕਾਰ ਦੇ ਕੇਂਦਰੀ ਸ਼ਹਿਰੀ ਅਤੇ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦਾ ਅਧਿਕਾਰਤ ਫੇਸਬੁੱਕ ਪੇਜ ਅਣਪਛਾਤੇ ਵਿਅਕਤੀਆਂ ਨੇ ਹੈਕ ਕਰ ਲਿਆ ਸੀ ਅਤੇ ਇਸ 'ਤੇ ਇਤਰਾਜ਼ਯੋਗ ਪੋਸਟਾਂ ਪੋਸਟ ਕੀਤੀਆਂ ਗਈਆਂ ਸਨ। ਇਸ ਸਮੇਂ ਦੌਰਾਨ ਹੈਕਰ ਨੇ ਸਿੰਧੀਆ ਦੀਆਂ ਪੁਰਾਣੀਆਂ ਵੀਡੀਓਜ਼ ਅਪਲੋਡ ਕੀਤੀਆਂ ਸਨ ਜਿਸ ਵਿਚ ਉਹ ਇੱਕ ਕਾਂਗਰਸੀ ਨੇਤਾ ਵਜੋਂ ਭਾਜਪਾ ਵਿਰੁੱਧ ਬਿਆਨ ਦਿੰਦੇ ਦਿਖਾਈ ਦੇ ਰਹੇ ਹਨ। ਹਾਲਾਂਕਿ, ਸਿੰਧੀਆ ਦੀ ਸੋਸ਼ਲ ਮੀਡੀਆ ਟੀਮ ਨੇ ਬਿਨਾਂ ਕਿਸੇ ਦੇਰੀ ਦੇ ਮੌਕਾ ਸੰਭਾਲ ਲਿਆ ਤੇ ਉਸ ਤੋਂ ਬਾਅਦ ਵਿਵਾਦਗ੍ਰਸਤ ਵੀਡੀਓ ਨੂੰ ਟਾਈਮਲਾਈਨ ਤੋਂ ਹਟਾ ਦਿੱਤਾ ਗਿਆ ਅਤੇ ਮੁੜ ਪੇਜ ਨੂੰ ਰਿਕਵਰ ਕਰ ਲਿਆ। ਪੜੋ ਹੋਰ ਖਬਰਾਂ: SBI ਦਾ ਨਵਾਂ ਓਟੀਪੀ ਸਕੈਮ ਤੁਹਾਡਾ ਖਾਤਾ ਕਰ ਸਕਦੈ ਖਾਲੀ! ਇੰਝ ਰਹੋ ਸੁਰੱਖਿਅਤ ਅਣਪਛਾਤੇ ਲੋਕਾਂ ਖਿਲਾਫ ਸ਼ਿਕਾਇਤ ਦਰਜ ਸਵੇਰ ਤੱਕ ਇਹ ਮਾਮਲਾ ਤੂਲ ਫੜ ਗਿਆ ਕਿਉਂਕਿ ਇਹ ਕੇਂਦਰੀ ਮੰਤਰੀ ਨਾਲ ਸਬੰਧਤ ਸੀ, ਇਸ ਲਈ ਵੀਰਵਾਰ ਦੁਪਹਿਰ ਨੂੰ ਗਵਾਲੀਅਰ ਦੱਖਣ ਤੋਂ ਸਾਬਕਾ ਵਿਧਾਇਕ ਰਮੇਸ਼ ਅਗਰਵਾਲ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਗਵਾਲੀਅਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਆਈਟੀ ਐਕਟ ਦੀ ਧਾਰਾ 66 ਅਤੇ ਧਾਰਾ 66 (ਸੀ) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਮੰਤਰੀ ਦਾ ਫੇਸਬੁੱਕ ਖਾਤਾ ਹੈਕ ਕੀਤਾ ਗਿਆ ਹੋਵੇ। ਸੋਸ਼ਲ ਮੀਡੀਆ ਦੀ ਦੁਨੀਆ ਵਿਚ ਪਿਛਲੇ ਦਿਨੀਂ ਕਈ ਦਿੱਗਜਾਂ ਦੇ ਫੇਸਬੁੱਕ, ਟਵਿੱਟਰ ਖਾਤੇ ਹੈਕ ਕੀਤੇ ਜਾ ਚੁੱਕੇ ਹਨ। ਪੜੋ ਹੋਰ ਖਬਰਾਂ: IELTS ਸੈਂਟਰ ਮਾਲਕ ਨੇ ਖੁਦ ਨੂੰ ਮਾਰੀ ਗੋਲੀ, ਹੋਟਲ ‘ਚ ਮਿਲੀ ਲਾਸ਼ ਸਿੰਧੀਆ ਦੇ ਮਾਮਲੇ ਵਿਚ ਇਹ ਵਿਵਾਦ ਹੋਰ ਤੇਜ਼ ਹੁੰਦਾ ਜਾ ਰਿਹਾ ਸੀ ਕਿਉਂਕਿ ਇਕ ਸਮੇਂ ਉਹ ਕਾਂਗਰਸ ਪਾਰਟੀ ਦਾ ਨੇਤਾ ਸਨ। ਅਜਿਹੀ ਸਥਿਤੀ ਵਿਚ ਹੁਣ ਜਦੋਂ ਉਹ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ ਅਤੇ ਕੇਂਦਰੀ ਮੰਤਰੀ ਵਜੋਂ ਕੰਮ ਕਰਨ ਜਾ ਰਹੇ ਹਨ ਤਾਂ ਇਸ ਤਰ੍ਹਾਂ ਵਾਇਰਲ ਹੋ ਰਹੀ ਉਨ੍ਹਾਂ ਦੀ ਪੁਰਾਣੀ ਵੀਡੀਓ ਨੇ ਸਾਰਿਆਂ ਦੇ ਮਨ ਵਿਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਵਜ੍ਹਾ ਕਰ ਕੇ ਪੁਲਿਸ ਨੇ ਵੀ ਇਸ ਮਾਮਲੇ ਵਿਚ ਸਰਗਰਮੀ ਦਿਖਾਈ ਅਤੇ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਦੋਸ਼ੀ ਫੜੇ ਜਾਣਗੇ। -PTC News

Related Post