ਜੋਤੀਰਾਦਿੱਤਿਆ ਸਿੰਧੀਆ ਦੀ ਭਾਜਪਾ ਐਂਟਰੀ ਕੁੱਝ ਸਮੇਂ ਲਈ ਟਲੀ, ਗਰਮਾਈ ਸਿਆਸਤ

By  Shanker Badra March 11th 2020 01:24 PM

ਜੋਤੀਰਾਦਿੱਤਿਆ ਸਿੰਧੀਆ ਦੀ ਭਾਜਪਾ ਐਂਟਰੀ ਕੁੱਝ ਸਮੇਂ ਲਈ ਟਲੀ, ਗਰਮਾਈ ਸਿਆਸਤ:ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾਜੋਤੀਰਾਦਿੱਤਿਆ ਸਿੰਧੀਆ ਦੇ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਮੱਧ ਪ੍ਰਦੇਸ਼ 'ਚ ਸਿਆਸਤ ਹੋਰ ਵੀ ਸਰਗਰਮ ਹੋ ਗਈ ਹੈ। ਜਿਓਤੀਰਾਦਿੱਤਿਆ ਸਿੰਧੀਆ ਦੀ ਭਾਜਪਾ 'ਚ ਐਂਟਰੀ ਕੁੱਝ ਸਮੇਂ ਲਈ ਲਟਕ ਗਈ ਹੈ। ਜਿਸ ਕਾਰਨ ਮੱਧ ਪ੍ਰਦੇਸ਼ ਸਮੇਤ ਕੇਂਦਰ ਦੀ ਸਿਆਸਤ ਗਰਮਾ ਗਈ ਹੈ।

ਇਸ ਤੋਂ ਪਹਿਲਾਂ ਖ਼ਬਰਾਂ ਆ ਰਹੀਆਂ ਸਨ ਕਿ ਸਿੰਧੀਆ ਦੁਪਹਿਰ 12.30 ਵਜੇ ਭਾਜਪਾ ਵਿੱਚ ਸ਼ਾਮਲ ਹੋਣਗੇ ਪਰ ਹੁਣ ਇਸ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਦੁਪਹਿਰ 2 ਵਜੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ 'ਤੇ ਸੰਕਟ ਦੇ ਬੱਦਲ ਛਾ ਗਏ ਹਨ।

ਜਿਓਤੀਰਾਦਿੱਤਿਆ ਸਿੰਧੀਆ ਦਿੱਲੀ ਵਿੱਚ ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਣਗੇ। ਦੂਜੇ ਪਾਸੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੀ ਕਮਲਨਾਥ ਸਰਕਾਰ ਉੱਤੇ ਸੰਕਟ ਹੈ ਅਤੇ ਪਾਰਟੀ ਹੁਣ ਘੱਟਗਿਣਤੀ ਵਿੱਚ ਆ ਗਈ ਹੈ। ਹੋਲੀ ਵਾਲੇ ਦਿਨ 22 ਕਾਂਗਰਸੀ ਵਿਧਾਇਕਾਂ ਨੇ ਅਸਤੀਫਾ ਦੇਣ ਲਈ ਕਿਹਾ, ਜਿਸ ਤੋਂ ਬਾਅਦ ਹੁਣ ਕਮਲਨਾਥ ਸਰਕਾਰ 'ਤੇ ਬਹੁਮਤ ਸਾਬਤ ਕਰਨ ਦਾ ਸੰਕਟ ਹੈ।

ਦੱਸਿਆ ਜਾਂਦਾ ਹੈ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਿੰਧੀਆਵੱਲੋਂ ਪਾਰਟੀ ਛੱਡਣ ਬਾਰੇ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਿੰਧੀਆ ਰਾਹੁਲ ਦੇ ਕਾਫੀ ਨੇੜੇ ਸੀ। ਉਂਝ ਉਨ੍ਹਾਂ ਬੀਜੇਪੀ ਨੂੰ ਨਿਸ਼ਾਨਾ ਬਣਾਉਂਦੇ ਕਿਹਾ ਕਿ ਕਾਂਗਰਸ ਦੀ ਸਰਕਾਰ ਤੋੜਨ ਨਾਲੋਂ ਮੋਦੀ ਨੂੰ ਆਰਥਿਕਤਾ ਵੱਲ ਧਿਆਨ ਦੇਣਾ ਚਾਹੀਦਾ ਹੈ।

ਓਧਰ ਮੰਤਰੀ ਤੇ ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਤੇ ਬੀਜੇਪੀ ਦੋਨੋਂ ਹੀ ਪਾਰਟੀਆਂ ਨੂੰ ਟੁੱਟਣ ਦਾ ਡਰ ਸਤਾ ਰਿਹਾ ਹੈ। ਦੇਰ ਰਾਤ ਬੀਜੇਪੀ ਦੇ 106 ਵਿਧਾਇਕਾਂ ਨੂੰ ਦਿੱਲੀ ਲਿਜਾਇਆ ਗਿਆ। ਉੱਧਰ ਤੋੜ-ਫੋੜ ਦੇ ਡਰ 'ਚ ਕਾਂਗਰਸ ਵੀ ਆਪਣੇ ਵਿਧਾਇਕਾਂ ਨੂੰ ਜੈਪੁਰ ਭੇਜਣ ਦੀ ਤਿਆਰੀ ਕਰ ਰਹੀ ਹੈ।

ਦੱਸ ਦੇਈਏ ਕਿ ਕਾਂਗਰਸ ਦੇ ਸੀਨੀਅਰ ਨੇਤਾ ਜਿਓਤਿਰਾਦਿਤਿਆ ਸਿੰਧੀਆ ਨੇ ਐਤਵਾਰ ਨੂੰ ਕਾਂਗਰਸ ਦਾ 'ਹੱਥ' ਛੱਡ ਦਿੱਤਾ ਹੈ। ਸਿੰਧੀਆ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਅਸਤੀਫੇ ਦਾ ਐਲਾਨ ਕੀਤਾ ਸੀ। ਕਾਂਗਰਸ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

Related Post