ਕਾਬੁਲ: ਨਮਾਜ਼ ਦੌਰਾਨ ਮਸਜਿਦ 'ਚ ਧਮਾਕੇ ਕਾਰਨ 20 ਮੌਤਾਂ

By  Ravinder Singh August 18th 2022 08:51 AM -- Updated: August 18th 2022 09:18 AM

ਕਾਬੁਲ : ਇਥੋਂ ਦੀ ਮਸਜਿਦ ਵਿੱਚ ਨਮਾਜ਼ ਦੌਰਾਨ ਭਿਆਨਕ ਬੰਬ ਧਮਾਕਾ ਹੋਇਆ। ਚਸ਼ਮਦੀਦਾਂ ਤੇ ਪੁਲਿਸ ਅਨੁਸਾਰ ਧਮਾਕੇ ਕਾਰਨ 20 ਲੋਕ ਮਾਰੇ ਗਏ ਹਨ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਖੈਰ ਖਾਨਾ ਇਲਾਕੇ 'ਚ ਇਕ ਮਸਜਿਦ 'ਚ ਅਚਾਨਕ ਹੋਏ ਬੰਬ ਧਮਾਕੇ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ 50 ਤੋਂ ਵੱਧ ਜ਼ਖਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਧਮਾਕੇ ਕਾਰਨ ਆਸ-ਪਾਸ ਦੀਆਂ ਕਈ ਇਮਾਰਤਾਂ ਦੇ ਸ਼ੀਸ਼ੇ ਵੀ ਟੁੱਟ ਗਏ। ਧਮਾਕੇ ਬਾਰੇ ਚਸ਼ਮਦੀਦਾਂ ਵੱਲੋਂ ਦਿੱਤੇ ਬਿਆਨਾਂ ਮੁਤਾਬਕ ਇਹ ਆਤਮਘਾਤੀ ਹਮਲਾ ਸੀ। ਇਸ ਧਮਾਕੇ ਵਿੱਚ ਮੌਲਵੀ ਮੁੱਲਾ ਅਮੀਰ ਮੁਹੰਮਦ ਕਾਬੁਲੀ ਦੇ ਮਾਰੇ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ।

ਕਾਬੁਲ: ਨਮਾਜ਼ ਦੌਰਾਨ ਮਸਜਿਦ 'ਚ ਧਮਾਕੇ ਕਾਰਨ 20 ਮੌਤਾਂਕਾਬੁਲ ਵਿੱਚ ਸੁਰੱਖਿਆ ਵਿਭਾਗ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਦੱਸਿਆ ਕਿ ਕਾਬੁਲ ਵਿੱਚ ਇੱਕ ਮਸਜਿਦ ਵਿੱਚ ਭਿਆਨਕ ਧਮਾਕਾ ਹੋਇਆ। ਕਾਬੁਲ ਦੇ ਉੱਤਰੀ ਇਲਾਕੇ 'ਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਆਸ-ਪਾਸ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ। ਮੌਕੇ ਉਤੇ ਐਂਬੂਲੈਂਸਾਂ ਪਹੁੰਚ ਗਈਆਂ ਹਨ ਤੇ ਲੋਕਾਂ ਨੂੰ ਹਸਪਤਾਲ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਰਾਹਤ ਕਾਰਜ ਜੰਗੀ ਪੱਧਰ ਉਤੇ ਜਾਰੀ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਧਮਾਕੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਅਜੇ ਸਪੱਸ਼ਟ ਨਹੀਂ ਹੈ।

ਕਾਬੁਲ: ਨਮਾਜ਼ ਦੌਰਾਨ ਮਸਜਿਦ 'ਚ ਧਮਾਕੇ ਕਾਰਨ 20 ਮੌਤਾਂਪੁਲਿਸ ਮੁਤਾਬਕ 50 ਦੇ ਕਰੀਬ ਲੋਕ ਗੰਭੀਰ ਜ਼ਖ਼ਮੀ ਦੱਸੇ ਜਾਂਦੇ ਹਨ ਜਿਸ ਕਰਕੇ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਉਧਰ ਤਾਲਿਬਾਨ ਦੇ ਖ਼ੁਫੀਆ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਕਾਰਨ 50 ਲੋਕਾਂ ਦੇ ਜ਼ਖ਼ਮੀ ਹੋਣ ਦਾ ਖ਼ਦਸ਼ਾ ਹੈ।

ਕਾਬੁਲ: ਨਮਾਜ਼ ਦੌਰਾਨ ਮਸਜਿਦ 'ਚ ਧਮਾਕੇ ਕਾਰਨ 20 ਮੌਤਾਂਬੰਬ ਧਮਾਕੇ 'ਚ 7 ਸਾਲਾ ਬੱਚਾ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ, ਜਿਸ ਨੂੰ ਐਮਰਜੈਂਸੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਹਸਪਤਾਲ ਵਿੱਚ 27 ਜ਼ਖ਼ਮੀ ਮਰੀਜ਼ਾਂ ਨੂੰ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਆਮ ਆਦਮੀ ਕਲੀਨਿਕ ਦਾ ਅਚਨਚੇਤੀ ਦੌਰਾ

Related Post