ਕਾਬੁਲ ਧਮਾਕੇ ਤੋਂ ਗਹਿਰੇ ਦੁੱਖ 'ਚ ਡੋਨਾਲਡ ਟਰੰਪ ,'ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਕਦੇ ਨਾ ਹੁੰਦਾ ਹਮਲਾ

By  Shanker Badra August 28th 2021 10:24 AM

ਵਾਸ਼ਿੰਗਟਨ : ਕਾਬੁਲ ਵਿੱਚ ਵੀਰਵਾਰ ਨੂੰ ਹੋਏ ਧਮਾਕਿਆਂ ਵਿੱਚ 13 ਅਮਰੀਕੀ ਸੈਨਿਕਾਂ ਸਮੇਤ 100 ਤੋਂ ਵੱਧ ਲੋਕ ਮਾਰੇ ਗਏ ਸਨ। ਇਸ ਹਮਲੇ ਦੇ ਇਕ ਦਿਨ ਬਾਅਦ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁੰਕਾਰ ਭਰੀ ਹੈ। ਟਰੰਪ ਨੇ ਕਿਹਾ, ਜੇ ਮੈਂ ਤੁਹਾਡਾ ਰਾਸ਼ਟਰਪਤੀ ਹੁੰਦਾ ਤਾਂ ਕਾਬੁਲ ਵਿੱਚ ਹਮਲਾ ਨਾ ਹੁੰਦਾ। ਰਾਸ਼ਟਰ ਨੂੰ ਸੰਬੋਧਨ ਕਰਦਿਆਂ ਡੋਨਾਲਡ ਟਰੰਪ ਨੇ ਕਿਹਾ, ਇਹ ਦੁਖਾਂਤ ਕਦੇ ਨਹੀਂ ਵਾਪਰਨਾ ਚਾਹੀਦਾ ਸੀ। ਉਸਨੇ ਕਿਹਾ ਜੇ ਮੈਂ ਤੁਹਾਡਾ ਰਾਸ਼ਟਰਪਤੀ ਹੁੰਦਾ, ਤਾਂ ਅਜਿਹਾ ਨਾ ਹੁੰਦਾ।

ਕਾਬੁਲ ਧਮਾਕੇ ਤੋਂ ਗਹਿਰੇ ਦੁੱਖ 'ਚ ਡੋਨਾਲਡ ਟਰੰਪ ,'ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਕਦੇ ਨਾ ਹੁੰਦਾ ਹਮਲਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਮੌਜੂਦਾ ਰਾਸ਼ਟਰਪਤੀ ਜੋ ਬਿਡੇਨ ਦੀ ਅਫਗਾਨ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਮਰੀਕਾ ਇਸ ਤੋਂ ਵੀ ਮਾੜੀ ਸਥਿਤੀ 'ਚ ਹੈ। ਦੋ ਦਹਾਕਿਆਂ ਦੀ ਲੜਾਈ ਤੋਂ ਬਾਅਦ ਤਾਲਿਬਾਨ ਨੇ 15 ਅਗਸਤ ਨੂੰ ਅਫਗਾਨਿਸਤਾਨ ਵਿੱਚ ਸੱਤਾ ਸੰਭਾਲ ਲਈ ਸੀ। ਟਰੰਪ ਨੇ ਇੱਕ ਇੰਟਰਵਿਊ ਵਿੱਚ ਕਿਹਾ, “ਅਸੀਂ ਜਿੰਨੀ ਬੁਰੀ ਸਥਿਤੀ ਵਿੱਚ ਹੋ ਸਕਦੇ ਸੀ ,ਓਨੀ ਹੀ ਖ਼ਰਾਬ ਹਾਲਤ ਵਿੱਚ ਹਾਂ। ਇਹ ਅਜਿਹੀ ਸਥਿਤੀ ਹੈ ,ਜਿਸ ਬਾਰੇ ਕਿਸੇ ਨੇ ਦੋ ਹਫ਼ਤੇ ਪਹਿਲਾਂ ਵੀ ਨਹੀਂ ਸੋਚਿਆ ਸੀ।

ਕਾਬੁਲ ਧਮਾਕੇ ਤੋਂ ਗਹਿਰੇ ਦੁੱਖ 'ਚ ਡੋਨਾਲਡ ਟਰੰਪ ,'ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਕਦੇ ਨਾ ਹੁੰਦਾ ਹਮਲਾ

ਕਿਸੇ ਨੇ ਨਹੀਂ ਸੋਚਿਆ ਸੀ ਕਿ ਅਜਿਹਾ ਕੁਝ ਵੀ ਹੋ ਸਕਦਾ ਹੈ ਅਤੇ ਅਸੀਂ ਅਜਿਹੀ ਸਥਿਤੀ ਵਿੱਚ ਹੋਵਾਂਗੇ, ਜਿੱਥੇ ਤਾਲਿਬਾਨ ਅਤੇ ਹੋਰ ਸਾਨੂੰ ਨਿਰਦੇਸ਼ ਦੇਣਗੇ ਅਤੇ ਸਾਨੂੰ 31 ਅਗਸਤ ਨੂੰ ਚਲੇ ਜਾਣ ਲਈ ਕਹਿਣਗੇ। ਉਨ੍ਹਾਂ ਕਿਹਾ, “ਮੈਨੂੰ ਲਗਦਾ ਹੈ ਕਿ ਬਿਡੇਨ ਉਥੇ ਰਹਿਣ ਦੇ ਹੱਕ ਵਿੱਚ ਸਨ ਪਰ ਉਸਨੇ ਕਿਹਾ ਕਿ ਅਸੀਂ ਤੁਹਾਨੂੰ ਆਉਣ ਅਤੇ ਜਾਣ ਨਹੀਂ ਦੇਵਾਂਗੇ, ਇਸਦੇ ਨਤੀਜੇ ਹੋਣਗੇ। ਟਰੰਪ ਨੇ ਕਿਹਾ ਕਿ ਫੌਜੀ ਰਣਨੀਤੀ ਦੇ ਨਜ਼ਰੀਏ ਤੋਂ ਇਹ ਸਭ ਤੋਂ ਸ਼ਰਮਨਾਕ ਗੱਲ ਹੈ ਜੋ ਅਮਰੀਕਾ ਨਾਲ ਵਾਪਰੀ ਹੈ।

ਕਾਬੁਲ ਧਮਾਕੇ ਤੋਂ ਗਹਿਰੇ ਦੁੱਖ 'ਚ ਡੋਨਾਲਡ ਟਰੰਪ ,'ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਕਦੇ ਨਾ ਹੁੰਦਾ ਹਮਲਾ

ਦੱਸ ਦੇਈਏ ਕਿ ਕਾਬੁਲ ਵਿੱਚ ਵੀਰਵਾਰ ਨੂੰ ਚਾਰ ਧਮਾਕੇ ਹੋਏ। ਇਨ੍ਹਾਂ ਵਿੱਚ 103 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 143 ਲੋਕ ਜ਼ਖਮੀ ਹੋਏ ਹਨ। ਇਹ ਧਮਾਕੇ ਵੀਰਵਾਰ ਸ਼ਾਮ ਨੂੰ ਭੀੜ ਭਰੇ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ। ਇਸ ਵਿੱਚ 13 ਅਮਰੀਕੀ ਸੈਨਿਕ ਸ਼ਾਮਲ ਹਨ, ਜਿਨ੍ਹਾਂ ਵਿੱਚ 12 ਮਰੀਨ ਅਤੇ ਇੱਕ ਨੇਵੀ ਡਾਕਟਰ ਸ਼ਾਮਲ ਹਨ। ਇਸ ਤੋਂ ਇਲਾਵਾ 18 ਜ਼ਖਮੀ ਹੋਏ ਹਨ।

-PTCNews

Related Post