ਕਾਬੁਲ 'ਚ ਅਮਰੀਕੀ ਦੂਤਘਰ ਨੇੜੇ ਬੰਬ ਧਮਾਕਾ , 10 ਲੋਕਾਂ ਦੀ ਮੌਤ ਅਤੇ 65 ਜ਼ਖਮੀ

By  Shanker Badra July 1st 2019 01:50 PM -- Updated: July 1st 2019 01:51 PM

ਕਾਬੁਲ 'ਚ ਅਮਰੀਕੀ ਦੂਤਘਰ ਨੇੜੇ ਬੰਬ ਧਮਾਕਾ , 10 ਲੋਕਾਂ ਦੀ ਮੌਤ ਅਤੇ 65 ਜ਼ਖਮੀ:ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਅਮਰੀਕੀ ਦੂਤਘਰ ਨੇੜੇ ਅੱਜ ਸਵੇਰੇ ਇੱਕ ਜ਼ਬਰਦਸਤ ਬੰਬ ਧਮਾਕਾ ਹੋਇਆ ਹੈ। ਰਿਪੋਰਟਾਂ ਮੁਤਾਬਕ ਇਸ ਬੰਬ ਧਮਾਕੇ ਕਾਰਨ 34 ਲੋਕਾਂ ਦੀ ਮੌਤ ਹੋ ਗਈ ਅਤੇ 65 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਹ ਬੰਬ ਧਮਾਕਾ ਇਨ੍ਹਾਂ ਭਿਆਨਕ ਸੀ ਕਿ ਇੱਥੇ ਇਮਾਰਤਾਂ ਹਿੱਲ ਗਈਆਂ ਅਤੇ ਘਰਾਂ ਦੀਆਂ ਖਿੜਕੀਆਂ ਤਿੜਕ ਗਈਆਂ।ਇਸ ਕਾਰਨ ਕਾਬੁਲ 'ਚ ਹਫੜਾ-ਦਫੜੀ ਮਚ ਗਈ। [caption id="attachment_313605" align="aligncenter" width="300"]Kabul Bomb blast ,10 killed and 65 wounded ਕਾਬੁਲ 'ਚ ਅਮਰੀਕੀ ਦੂਤਘਰ ਨੇੜੇ ਬੰਬ ਧਮਾਕਾ , 10 ਲੋਕਾਂ ਦੀ ਮੌਤ ਅਤੇ 65 ਜ਼ਖਮੀ[/caption] ਜਾਣਕਾਰੀ ਮੁਤਾਬਕ ਇਹ ਬੰਬ ਧਮਾਕਾ ਉਸ ਇਲਾਕੇ ਵਿਚ ਵਾਪਰਿਆ ਹੈ, ਜਿੱਥੇ ਫ਼ੌਜ ਅਤੇ ਸਰਕਾਰ ਦੀਆਂ ਕਈ ਸੰਸਥਾਵਾਂ ਹਨ।ਇਸ ਤੋਂ ਇਲਾਵਾ ਅਫਗਾਨਿਸਤਾਨ ਫੁੱਟਬਾਲ ਫੈਡਰੇਸ਼ਨ ਦੇ ਦਫ਼ਤਰ ਅਤੇ ਗਾਜੀ ਸਟੇਡੀਅਮ ਵੀ ਨੇੜੇ ਹੈ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਤਰਜਮਾਨ ਨਸਰਤ ਰਹੀਮੀ ਨੇ ਕਿਹਾ ਕਿ ਇਹ ਬੰਬ ਧਮਾਕਾ ਉਸ ਵੇਲੇ ਹੋਇਆ , ਜਦੋਂ ਇਸ ਇਲਾਕੇ ਵਿੱਚ ਭੀੜ ਸੀ ਅਤੇ ਵੱਡੇ ਪੱਧਰ 'ਤੇ ਲੋਕ ਸੜਕਾਂ' 'ਤੇ ਸਨ। [caption id="attachment_313606" align="aligncenter" width="300"]Kabul Bomb blast ,10 killed and 65 wounded ਕਾਬੁਲ 'ਚ ਅਮਰੀਕੀ ਦੂਤਘਰ ਨੇੜੇ ਬੰਬ ਧਮਾਕਾ , 10 ਲੋਕਾਂ ਦੀ ਮੌਤ ਅਤੇ 65 ਜ਼ਖਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾਲੀਵੁੱਡ ਨੂੰ ਛੱਡਣ ਦੀ ਕਿਸਨੇ ਲਿਖੀ ਹੈ ਗੱਲ , ਜ਼ਾਇਰਾ ਵਸੀਮ ਦੇ ਮੈਨੇਜਰ ਨੇ ਕੀਤਾ ਖ਼ੁਲਾਸਾ ਇਸ ਧਮਾਕੇ ਤੋਂ ਤੁਰੰਤ ਬਾਅਦ ਫ਼ੌਜਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਐਂਬੂਲੈਂਸ ਬੁਲਾਇਆ ਅਤੇ ਜ਼ਖਮੀ ਨੂੰ ਹਸਪਤਾਲ ਦਾਖ਼ਲ ਕਰਵਾਇਆ। ਇਸ ਦੇ ਨੇੜੇ ਹੀ ਪੂਰੇ ਇਲਾਕੇ ਨੂੰ ਸੀਲ ਕੀਤਾ ਗਿਆ ਹੈ ਜਿਥੇ ਤਮਾਮ ਦੇਸ਼ਾਂ ਦੇ ਦੂਤਾਵਾਸ ਸਥਿਤ ਹਨ। -PTCNews

Related Post