ਪਾਕਿਸਤਾਨ ਨੂੰ ਮੁਫ਼ਤ ਕੋਰੋਨਾ ਵੈਕਸੀਨ ਦੇਣ 'ਤੇ ਬੋਲੀ ਕੰਗਣਾ ,'ਪਾਕਿ 'ਚ ਵੀ ਛੇਤੀ ਹੋਵੇਗੀ ਭਾਜਪਾ ਸਰਕਾਰ' 

By  Shanker Badra March 10th 2021 03:35 PM

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਕੰਗਨਾ ਆਪਣੇ ਟਵੀਟ ਅਤੇ ਵਿਵਾਦਿਤ ਬਿਆਨਾਂ ਕਰਕੇ ਹਮੇਸ਼ਾ ਹੀ ਚਰਚਾ 'ਚ ਰਹਿੰਦੀ ਹੈ। ਉਹ ਬਾਲੀਵੁੱਡ ਤੋਂ ਲੈ ਕੇ ਸਮਾਜਿਕ ਮੁੱਦਿਆਂ ਅਤੇ ਰਾਜਨੀਤਿਕ ਹਰ ਮੁੱਦੇ 'ਤੇ ਆਪਣੀ ਰਾਏ ਰੱਖਦੀ ਹੈ। ਹਾਲ ਹੀ 'ਚ ਕੰਗਨਾ ਨੇ ਭਾਰਤ ਵੱਲੋਂ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਕੋਰੋਨਾ ਵੈਕਸੀਨ 'ਤੇ ਜ਼ਬਰਦਸਤ ਪ੍ਰਤੀਕਿਰਿਆ ਦਿੱਤੀ ਹੈ।

Kangana Ranaut Reacts On India Providing COVID-19 Vaccine To Pakistan ,“Waha Bhi Jald Hi BJP Ki Sarkar Hogi” ਪਾਕਿਸਤਾਨ ਨੂੰ ਮੁਫ਼ਤ ਕੋਰੋਨਾ ਵੈਕਸੀਨ ਦੇਣ 'ਤੇ ਬੋਲੀ ਕੰਗਣਾ ,'ਪਾਕਿ 'ਚ ਵੀ ਛੇਤੀ ਹੋਵੇਗੀ ਭਾਜਪਾ ਸਰਕਾਰ'

ਪੜ੍ਹੋ ਹੋਰ ਖ਼ਬਰਾਂ : ਹਿਮਾਚਲ ਪ੍ਰਦੇਸ਼ : ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 8 ਲੋਕਾਂ ਦੀ ਮੌਤ

ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹਮੇਸ਼ਾ ਹੀ ਤਣਾਅਪੂਰਨ ਸਥਿਤੀ ਰਹੀ ਹੈ। ਅਜਿਹੇ 'ਚ ਭਾਰਤ ਵੱਲੋਂ ਪਾਕਿਸਤਾਨ ਨੂੰ ਕੋਰੋਨਾ ਦੀ ਵੈਕਸੀਨ ਦੇਣ ਦੀ ਖ਼ਬਰ 'ਤੇ ਹਰ ਕੋਈ ਪ੍ਰਤੀਕਿਰਿਆ ਦੇ ਰਿਹਾ ਹੈ। ਅਜਿਹੇ 'ਚ ਬੇਬਾਕ ਅਦਾਕਾਰਾ ਕੰਗਨਾ ਨੇ ਵੀ ਟਵੀਟ ਕੀਤਾ ਹੈ। ਭਾਰਤ ਵੱਲੋਂ ਗੁਆਂਢੀ ਦੇਸ਼ ਪਾਕਿਸਤਾਨ ਨੂੰ ਛੇਤੀ ਹੀ ਕੋਰੋਨਾ ਵੈਕਸੀਨ ਦੀਆਂ 4.5 ਕਰੋੜ ਖੁਰਾਕਾਂ ਮੁਫਤ ਵਿਚ ਪ੍ਰਦਾਨ ਕਰੇਗਾ।

Kangana Ranaut Reacts On India Providing COVID-19 Vaccine To Pakistan ,“Waha Bhi Jald Hi BJP Ki Sarkar Hogi” ਪਾਕਿਸਤਾਨ ਨੂੰ ਮੁਫ਼ਤ ਕੋਰੋਨਾ ਵੈਕਸੀਨ ਦੇਣ 'ਤੇ ਬੋਲੀ ਕੰਗਣਾ ,'ਪਾਕਿ 'ਚ ਵੀ ਛੇਤੀ ਹੋਵੇਗੀ ਭਾਜਪਾ ਸਰਕਾਰ'

ਕੰਗਨਾ ਨੇ ਟਵੀਟ ਕਰਕੇ ਲਿਖਿਆ ਕਿ 'ਮਤਲਬ ਮੋਦੀ ਜੀ ਕਹਿ ਰਹੇ ਹਨ ਕਿ ਉਹ ਵੀ ਭਾਰਤ ਦਾ ਹੀ ਟੁੱਟਿਆ ਹੋਇਆ ਅੰਗ ਹੈ, ਉਥੇ ਵੀ ਜਲਦ ਹੀ ਭਾਜਪਾ ਦੀ ਸਰਕਾਰ ਹੋਵੇਗੀ... ਅੱਤਵਾਦੀ ਮੇਰੇ ਨਹੀਂ ਪਰ ਜਨਤਾ ਤਾਂ ਮੇਰੀ ਹੀ ਹੈ..ਹਾਹਾਹਾ ਜ਼ਬਰਦਸਤ। 'ਕੰਗਨਾ ਦੇ ਇਸ ਟਵੀਟ 'ਤੇ ਪ੍ਰਸ਼ੰਸਕ ਜ਼ਬਰਦਸਤ ਪ੍ਰਤੀਕਿਰਿਆ ਦੇ ਰਹੇ ਹਨ।ਉਸ ਨੇ ਹੁਣ ਭਾਰਤ ਦੇ ਇਸ ਕਦਮ ਉੱਤੇ ਮੋਦੀ ਸਰਕਾਰ ਦੀ ਤਾਰੀਫ ਕੀਤੀ ਹੈ।

Kangana Ranaut Reacts On India Providing COVID-19 Vaccine To Pakistan ,“Waha Bhi Jald Hi BJP Ki Sarkar Hogi” ਪਾਕਿਸਤਾਨ ਨੂੰ ਮੁਫ਼ਤ ਕੋਰੋਨਾ ਵੈਕਸੀਨ ਦੇਣ 'ਤੇ ਬੋਲੀ ਕੰਗਣਾ ,'ਪਾਕਿ 'ਚ ਵੀ ਛੇਤੀ ਹੋਵੇਗੀ ਭਾਜਪਾ ਸਰਕਾਰ'

ਪੜ੍ਹੋ ਹੋਰ ਖ਼ਬਰਾਂ : ਬਿਕਰਮ ਸਿੰਘ ਮਜੀਠੀਆ ਨੇ ਆਂਗਣਵਾੜੀ ਮੁਲਾਜ਼ਮਾਂ ਨਾਲ ਕੀਤੀ ਬਦਸਲੂਕੀ ਦਾ ਮੁੱਦਾ ਵਿਧਾਨ ਸਭਾ 'ਚ ਚੁੱਕਿਆ

ਸੋਸ਼ਲ ਮੀਡੀਆ ਉੱਤੇ ਕੰਗਣਾ ਰਣੌਤ ਦਾ ਇਹ ਟਵੀਟ ਜੰਮ ਕੇ ਵਾਇਰਲ ਹੋ ਰਿਹਾ ਹੈ। ਕੰਗਣਾ ਦੇ ਕਈ ਫੈਨਸ ਉਨ੍ਹਾਂ ਦੇ ਟਵੀਟ ਨੂੰ ਖੂਬ ਪਸੰਦ ਕਰ ਰਹੇ ਹਨ। ਅਦਾਕਾਰਾ ਕੰਗਨਾ ਰਣੌਤ ਤਾਮਿਲਨਾਡੂ ਦੀ ਸਵ. ਮੁੱਖ ਮੰਤਰੀ ਜੈਲਲਿਤਾ ਦੀ ਬਾਇਓਪਿਕ 'ਥਲਾਇਵੀ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਕੰਗਨਾ 'ਧਾਕੜ', 'ਤੇਜਸ' ਵਰਗੀਆਂ ਫ਼ਿਲਮਾਂ 'ਤੇ ਵੀ ਕੰਮ ਕਰ ਰਹੀ ਹੈ।

-PTCNews

Related Post