"ਮੈਂ ਕਦੇ ਗ਼ਲਤ ਨਹੀਂ ਹਾਂ , ਇਹ ਮੇਰੇ ਦੁਸ਼ਮਣ ਵਾਰ-ਵਾਰ ਦਰਸਾ ਰਹੇ ਹਨ "- ਕੰਗਨਾ ਰਣੌਤ

By  Kaveri Joshi September 9th 2020 02:45 PM -- Updated: September 10th 2020 05:27 PM

ਮੁੰਬਈ: "ਮੈਂ ਕਦੇ ਗ਼ਲਤ ਨਹੀਂ ਹਾਂ , ਇਹ ਮੇਰੇ ਦੁਸ਼ਮਣ ਵਾਰ-ਵਾਰ ਦਰਸਾ ਰਹੇ ਹਨ "- ਕੰਗਨਾ ਰਣੌਤ: ਬਿੰਦਾਸ ਆਪਣੀ ਗੱਲ ਕਹਿਣ ਵਾਲੀ ਬਾਲੀਵੁੱਡ ਐਕਟ੍ਰੈੱਸ ਕੰਗਨਾ ਰਣੌਤ ਨੇ ਮੁੰਬਈ ਨੂੰ ਲੈ ਕੇ ਟਿੱਪਣੀ ਕੀ ਕੀਤੀ ਮਾਹੌਲ ਹੋਰ ਦਾ ਹੋਰ ਹੀ ਹੋ ਗਿਆ । ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਅਤੇ ਸ਼ਿਵ ਸੈਨਾ ਦੀਆਂ ਬਿਆਨਰੂਪੀ ਤਲਖਬਾਜ਼ੀਆਂ ਹੋਰ ਰੁਖ਼ ਅਖ਼ਤਿਆਰ ਕਰ ਚੁੱਕੀਆਂ ਹਨ। ਕੰਗਣਾ ਅਨੁਸਾਰ ਮਹਾਰਾਸ਼ਟਰ ਸਰਕਾਰ ਉਸ 'ਤੇ ਨਿਸ਼ਾਨਾ ਤਾਂ ਕੱਸ ਰਹੀ ਹੈ ਕਿਉਂਕਿ ਉਸਦੀ ਸ਼ਿਵ ਸੈਨਾ ਨਾਲ ਖਿੱਚੋਤਾਣ ਚੱਲ ਰਹੀ ਹੈ।

- (ये मुंबई में मेरा घर है,मैं मानती हूँ महाराष्ट्रा ने मुझे सब कुछ दिया है, मगर मैंने भी महाराष्ट्रा को अपनी भक्ति और प्रेम से एक ऐसी बेटी की भेंट दी है जो महाराष्ट्रा शिवाजी महाराज की जन्मभूमि में स्त्री सम्मान और अस्मिता केलिए अपना ख़ून भी दे सकती है, जय महाराष्ट्रा ) ਇਸ ਤਰ੍ਹਾਂ ਲਗਾਤਾਰ ਕੰਗਨਾ ਵੱਲੋਂ ਟਵਿੱਟਰ ਤੇ ਆਪਣੇ ਫੈਨਸ ਆਪਣੇ ਪ੍ਰਸ਼ੰਸਕਾਂ ਨਾਲ ਟਵੀਟ ਜ਼ਰੀਏ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ।

ਬੇਸ਼ਕ ਮਹਾਰਾਸ਼ਟਰ ਸਰਕਾਰ ਵੱਲੋਂ ਅਧਿਅਨ ਸੁਮਨ ਵੱਲੋਂ ਲਗਾਏ ਦੋਸ਼ਾਂ 'ਤੇ ਅਧਾਰ 'ਤੇ ਕੰਗਨਾ ਦੇ ਖ਼ਿਲਾਫ਼ ਡਰਗਜ਼ ਲੈਣ ਦੇ ਮਾਮਲੇ ਦੀ ਜਾਂਚ ਦੀ ਗੱਲ ਆਖੀ ਗਈ ਹੈ , ਪਰ ਬੇਬਾਕੀ ਨਾਲ ਕੰਗਨਾ ਵੱਲੋਂ ਹਰ ਗੱਲ ਦਾ ਜਵਾਬ ਦਿਤਾ ਜਾ ਰਿਹਾ ਹੈ , ਸਿਰਫ਼ ਇਹੀ ਨਹੀਂ ਕੰਗਨਾ ਦੇ ਚਾਹੁਣ ਵਾਲੇ ਉਸਨੂੰ ਪੂਰੀ ਸਪੋਰਟ ਦੇ ਰਹੇ ਹਨ - ਉਸਦੇ ਹਰ ਟਵੀਟ 'ਤੇ ਵੱਡੀ ਗਿਣਤੀ 'ਚ ਹੌਸਲਾ-ਅਫ਼ਜ਼ਾਈ ਭਰੇ ਅਲਫਾਜ਼ ਵਰਤ ਕੇ ਕੰਗਨਾ ਦੇ ਪ੍ਰਸ਼ੰਸਕ ਉਸਨੂੰ ਹਿੰਮਤ ਨਾ ਹਾਰਨ ਲਈ ਆਖ ਰਹੇ ਹਨ ।

Related Post