ਕੰਵਰਦੀਪ ਕੌਰ ਹੋਣਗੇ ਜ਼ਿਲ੍ਹਾ ਮਾਲੇਰਕੋਟਲਾ ਦੇ ਪਹਿਲੇ ਐੱਸਐੱਸਪੀ

By  Jagroop Kaur June 2nd 2021 07:47 PM -- Updated: June 2nd 2021 08:15 PM

ਪੰਜਾਬ ਪੁਲਿਸ ਦੇ ਤਬਾਦਲੇ ਕੀਤੇ ਗਏ ਹਨ ਜਿੰਨਾ ਵਿਚ ਦੋ ਆਈਪੀਐਸ, 4 ਪੀਪੀਐਸ ਅਧਿਕਾਰੀ ਤਬਾਦਲੇ ਕੀਤੇ ਗਏ ਇਹਨਾ ਵਿਚੋਂ

ਆਈਪੀਐਸ ਕੰਵਰਦੀਪ ਕੌਰ ਨੂੰ ਨਵੇਂ ਬਣਾਏ ਜਿਲ੍ਹਾ ਮਲੇਰਕੋਟਲਾ ਦੀ ਐਸਐਸਪੀ ਕੀਤਾ ਨਿਯੁਕਤ ਕੀਤਾ ਗਿਆ ਹੈ ਜਦ ਕਿ ਕਪੂਰਥਲਾ ਜ਼ਿਲ੍ਹੇ ਦੇ ਐੱਸਐੱਸਪੀ ਵੱਜੋਂ ਹਰਕੰਵਲਪ੍ਰੀਤ ਸਿੰਘ ਖੱਖ ਹੋਣਗੇ

Transfers STUDENTS - STUDY IN UKRAINE | STUDY IN UKRAINE OFFICIAL | Fasted Admission in Ukraine - StudyinUkraine.site

ਪੜੋ ਹੋਰ ਖਬਰਾ: DCGI ਨੇ ਭਾਰਤ ‘ਚ ਕੋਵਿਡ-19 ਵੈਕ‍ਸੀਨ ਦੀ ਵਰਤੋਂ ਨੂੰ ਲੈ ਕੇ ਜਾਰੀ ਕੀਤਾ ਨੋਟਿਸ

ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਇਤਿਹਾਸਕ ਕਸਬੇ ਮਲੇਰਕੋਟਲਾ ਨੂੰ ਸੂਬੇ ਦੇ 23ਵੇਂ ਜ਼ਿਲ੍ਹੇ ਵਜੋਂ ਤਬਦੀਲ ਕਰਨ ਦੀ ਰਸਮੀ ਹਰੀ ਝੰਡੀ ਦੇ ਦਿੱਤੀ ਹੈ। ਇਹ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਹੀ ਗਿਆ ਸੀ।

First SSP of Malerkotla: ਮਲੇਰਕੋਟਲਾ ਨੂੰ ਮਿਲੀ ਪਹਿਲੀ ਐਸਐਸਪੀ ਕੰਵਰਦੀਪ ਕੌਰ

ਮੰਤਰੀ ਮੰਡਲ ਨੇ ਸਬ ਤਹਿਸੀਲ ਅਮਰਗੜ੍ਹ, ਜੋ ਮਲੇਰਕੋਟਲਾ ਸਬ-ਡਵੀਜ਼ਨ ਦਾ ਹਿੱਸਾ ਸੀ, ਨੂੰ ਸਬ-ਡਵੀਜ਼ਨ/ਤਹਿਸੀਲ ਵਜੋਂ ਅਪਗ੍ਰੇਡ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ। ਇਸ ਨਾਲ ਮਲੇਰਕੋਟਲਾ ਜ਼ਿਲ੍ਹਾ ਹੁਣ ਤਿੰਨ ਸਬ-ਡਵੀਜ਼ਨਾਂ ਮਲੇਰਕੋਟਲਾ, ਅਹਿਮਦਗੜ੍ਹ ਤੇ ਅਮਰਗੜ੍ਹ ਨੂੰ ਸ਼ਾਮਲ ਕਰੇਗਾ। ਮਾਲੇਰਕੋਟਲਾ ਜ਼ਿਲ੍ਹੇ ਵਿੱਚ 192 ਪਿੰਡ, 62 ਪਟਵਾਰ ਸਰਕਲ ਤੇ 6 ਕਾਨੂੰਗੋ ਸਰਕਲ ਸ਼ਾਮਲ ਹੋਣਗੇ।

ਮੰਤਰੀ ਮੰਡਲ ਨੇ ਮੁੱਖ ਮੰਤਰੀ ਨੂੰ ਅਧਿਕਾਰਤ ਕੀਤਾ ਕਿ ਉਹ 12 ਵਿਭਾਗਾਂ ਦੇ ਦਫ਼ਤਰਾਂ ਵਿੱਚ ਨਵੀਆਂ ਅਸਾਮੀਆਂ ਬਣਾਉਣ ਨੂੰ ਪ੍ਰਵਾਨਗੀ ਦੇਵੇਗਾ। ਪੁਲਿਸ, ਪੇਂਡੂ ਵਿਕਾਸ ਤੇ ਪੰਚਾਇਤਾਂ, ਸਮਾਜਿਕ ਨਿਆਂ ਤੇ ਘੱਟਗਿਣਤੀਆਂ, ਖੇਤੀਬਾੜੀ ਅਤੇ ਕਿਸਾਨ ਭਲਾਈ, ਸਮਾਜਿਕ ਸੁਰੱਖਿਆ ਤੇ ਔਰਤ ਤੇ ਬਾਲ ਵਿਕਾਸ, ਸਿਹਤ, ਸਿੱਖਿਆ (ਪ੍ਰਾਇਮਰੀ ਅਤੇ ਸੈਕੰਡਰੀ), ਸਮਾਜਿਕ ਸੁਰੱਖਿਆ, ਰੁਜ਼ਗਾਰ ਉਤਪਤੀ, ਉਦਯੋਗ ਤੇ ਵਣਜ, ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਤੇ ਵਿੱਤ ਹੋਣਗੇ।

Related Post