ਚੀਫ ਇੰਜੀਨੀਅਰ ਦੇ ਘਰ ਅਤੇ ਦਫਤਰ 'ਚ CBI ਨੇ ਕੀਤੀ ਛਾਪੇਮਾਰੀ , ਨਕਦੀ ਅਤੇ ਦਸਤਾਵੇਜ਼ ਬਰਾਮਦ

By  Shanker Badra September 4th 2021 05:22 PM

ਕਪੂਰਥਲਾ : ਪੰਜਾਬ ਦੇ ਕਪੂਰਥਲਾ ਵਿੱਚ ਸਥਿਤ ਰੇਲ ਕੋਚ ਫੈਕਟਰੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦੇਰ ਰਾਤ ਸੀਬੀਆਈ ਟੀਮ ਨੇ ਛਾਪੇਮਾਰੀ ਕਰਕੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਇੱਕ ਉੱਚ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਹੈ।

ਫਿਲਹਾਲ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕਰ ਹੈ ਪਰ ਇਸ ਘਟਨਾ ਦੀ ਚਰਚਾ ਪੂਰੇ ਇਲਾਕੇ ਵਿੱਚ ਹੈ। ਸੂਤਰਾਂ ਦੀ ਮੰਨੀਏ ਤਾਂ ਸੀਬੀਆਈ ਟੀਮ ਨੇ ਨਜ਼ਰਬੰਦ ਅਧਿਕਾਰੀ ਦੇ ਘਰ ਤੋਂ ਲੱਖਾਂ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ।

ਇਸ ਸਬੰਧੀ ਆਰਸੀਐਫ ਦੇ ਪੀਆਰਓ ਜਿਤੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਲਿਖਤੀ ਅਧਿਕਾਰਤ ਪੱਤਰ ਨਹੀਂ ਹੈ ਪਰ ਚਰਚਾ ਅਸੀਂ ਵੀ ਸੁਣ ਰਹੇ ਹਾਂ। ਉਸ ਨੇ ਦੱਸਿਆ ਕਿ ਉਕਤ ਅਧਿਕਾਰੀ ਦਾ ਮੋਬਾਈਲ ਫ਼ੋਨ ਦੇਰ ਰਾਤ ਤੋਂ ਬੰਦ ਆ ਰਿਹਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀਬੀਆਈ ਟੀਮ ਨੇ ਦੇਰ ਰਾਤ ਕਰੀਬ 2:30 ਵਜੇ ਰੇਲ ਕੋਚ ਫੈਕਟਰੀ ਦੇ ਇੱਕ ਉੱਚ ਅਧਿਕਾਰੀ ਦੇ ਘਰ ਛਾਪੇਮਾਰੀ ਕੀਤੀ ਸੀ ਅਤੇ ਕੁਝ ਘੰਟਿਆਂ ਦੀ ਖੋਜ ਅਤੇ ਪੁੱਛਗਿੱਛ ਤੋਂ ਬਾਅਦ ਉਕਤ ਅਧਿਕਾਰੀ ਨੂੰ ਮੌਕੇ ਤੋਂ ਮਿਲੀ ਲੱਖਾਂ ਰੁਪਏ ਦੀ ਨਕਦੀ ਸਮੇਤ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਫਿਲਹਾਲ ਕੋਈ ਵੀ ਅਧਿਕਾਰੀ ਇਸ ਦੀ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੈ।

-PTCNews

Related Post