ਕਰਨਾਲ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਫੜ੍ਹਿਆ ਐਮਬੀਏ ਪਾਸ ਸ਼ਾਤਿਰ ਨਟਵਰਲਾਲ 

By  Joshi May 3rd 2018 09:09 AM

ਕਰਨਾਲ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਫੜ੍ਹਿਆ ਐਮਬੀਏ ਪਾਸ ਸ਼ਾਤਿਰ ਨਟਵਰਲਾਲ

ਕਰਨਾਲ ਪੁਲਿਸ ਨੇ ਐਮਬੀਏ ਪਾਸ ਸ਼ਾਤਿਰ ਨਟਵਰਲਾਲ ਨੂੰ ਕਾਬੂ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਹ ਵਿਅਕਤੌ ਕਰਨਾਲ ਤਹਿਸੀਲ 'ਚ ੩੦ ਨੰਬਰ ਚੈਂਬਰ 'ਚ ਬੈਠਦਾ ਸੀ ਅਤੇ ਪੈਸਿਆਂ ਬਦਲੇ ਲੋਕਾਂ ਨੂੰ ਫਰਜ਼ੀ ਤਰੀਕੇ ਨਾਲ ਕਿਸੇ ਵੀ ਵਿਭਾਗ ਦੇ ਕਾਗਜ਼ਾਤ ਤਿਆਰ ਕਰਵਾ ਕੇ ਦਿੰਦਾ ਸੀ, ਜਿਸ 'ਚ ਜਨਮ ਸਰਟੀਫਿਕੇਟਮ ਪਾਸਪੋਰਟ ਸੰਬੰਧੀ ਕਾਗਜ਼ਾਤ, ਜਾਂ ਅਜਿਹੇ ਹੋਰ ਕਈ ਜ਼ਰੂਰੀ ਦਸਤਾਵੇਜ਼ ਸ਼ਾਮਿਲ ਹਨ।

ਉਕਤ ਵਿਅਕਤੀ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕੀਤਾ ਗਿਆ ਹੈ ਅਤੇ ਉਸ ਕੋਲੋਂ 29 ਮੋਹਰਾਂ, ੧੦੪ ਸਟੈਂਪ ਕਵਰ, ੧ ਫਰਜ਼ੀ ਮੋਹਰਾਂ ਬਣਾਉਣ ਦੀ ਮਸ਼ੀਨ, ੬੫ ਨਕਲੀ ਜਨਮ ਸਰਟੀਫਿਕੇਟ, ਅਤੇ ਨਸ਼ੇ ਦੀ ਖੇਪ ਵੀ ਬਰਾਮਦ ਕੀਤੀ ਗਈ ਹੈ।

ਦੱਸ ਦੇਈਏ ਕਿ ਦੋਸ਼ੀ ਕੋਲੋਂ ਪੰਜਾਬ ਨੈਸ਼ਨਲ ਬੈਂਕ ਦੀ ਫਰਜ਼ੀ ਮੋਹਰ ਵੀ ਮਿਲੀ ਹੈ ਅਤੇ ਮਿਲੀ ਜਾਣਕਾਰੀ ਅਨੁਸਾਰ ਉਹ ਫਰਜ਼ੀ ਲੋਨ ਦਵਾਉਣ ਦਾ ਕੰਮ ਵੀ ਕਰਦਾ ਸੀ।

ਆਰੋਪੀ ਐਮਬੀਏ ਪਾਸ ਹੈ ਅਤੇ ਫਿਲਹਾਲ ਪੁਲਿਸ ਹਿਰਾਸਤ 'ਚ ਹੈ। ਪੁਲਿਸ ਕੱਲ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ ਕੋਰਟ 'ਚ ਪੇਸ਼ ਕਰ ਕੇ ਰਿਮਾਂਡ ਲਵੇਗੀ।

—PTC News

Related Post