ਕਰਤਾਰਪੁਰ: ਅਕਾਲੀ-ਭਾਜਪਾ ਸਰਕਾਰ ਸਮੇਂ ਸੂਬੇ 'ਚ ਅਰਬਾਂ ਦਾ ਹੋਇਆ ਵਿਕਾਸ: ਪ੍ਰਕਾਸ਼ ਸਿੰਘ ਬਾਦਲ

By  Jashan A May 10th 2019 02:12 PM -- Updated: May 10th 2019 02:14 PM

ਕਰਤਾਰਪੁਰ: ਅਕਾਲੀ-ਭਾਜਪਾ ਸਰਕਾਰ ਸਮੇਂ ਸੂਬੇ 'ਚ ਅਰਬਾਂ ਦਾ ਹੋਇਆ ਵਿਕਾਸ: ਪ੍ਰਕਾਸ਼ ਸਿੰਘ ਬਾਦਲ,ਕਰਤਾਰਪੁਰ: ਲੋਕ ਸਭਾ ਚੋਣਾਂ ਨੂੰ ਲੈ ਸਿਆਸੀ ਅਖਾੜਾ ਭਖ ਚੁੱਕਿਆ ਹੈ, ਜਿਸ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।ਪੰਜਾਬ ‘ਚ ਚੋਣ ਮੈਦਾਨ ‘ਚ ਉਤਰੇ ਸਾਰੇ ਉਮੀਦਵਾਰ ਚੋਣ ਪ੍ਰਚਾਰ ਕਰ ਰਹੇ ਹਨ।ਉਥੇ ਹੀ ਉਹਨਾਂ ਦੇ ਹੱਕ ‘ਚ ਪਾਰਟੀ ਦੇ ਸੀਨੀਅਰ ਆਗੂ ਵੀ ਨਿੱਤਰ ਰਹੇ ਹਨ।ਜਿਸ ਦੌਰਾਨ ਅੱਜ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਚੋਣ ਪ੍ਰਚਾਰ ਕਰਨ ਲਈ ਕਰਤਾਰਪੁਰ ਪਹੁੰਚੇ।

sad ਕਰਤਾਰਪੁਰ: ਅਕਾਲੀ-ਭਾਜਪਾ ਸਰਕਾਰ ਸਮੇਂ ਸੂਬੇ 'ਚ ਅਰਬਾਂ ਦਾ ਹੋਇਆ ਵਿਕਾਸ: ਪ੍ਰਕਾਸ਼ ਸਿੰਘ ਬਾਦਲ

ਹੋਰ ਪੜ੍ਹੋ:ਸ਼ੇਰ ਸਿੰਘ ਘੁਬਾਇਆ ਦਾ PA ਸ਼ਰਨਜੀਤ ਸਿੰਘ ਸ਼ੈਣੀ ਸਾਥੀ ਮੈਂਬਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਹੋਇਆ ਸ਼ਾਮਲ

ਜਿਥੇ ਉਹਨਾਂ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਅਟਵਾਲ ਦੇ ਹੱਕ 'ਚ ਵੋਟਾਂ ਮੰਗੀਆਂ। ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ 'ਚ ਅਕਾਲੀ-ਭਾਜਪਾ ਸਰਕਾਰ ਵੱਲੋਂ ਕਰਵਾਏ ਗਏ ਕੰਮਾਂ ਬਾਰੇ ਜਾਣੂ ਕਰਵਾਇਆ।ਉਥੇ ਹੀ ਉਹਨਾਂ ਮੋਦੀ ਸਰਕਾਰ ਦੀ ਤਾਰੀਫ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ 'ਚ ਵਿਕਾਸ ਦਾ ਪੁਲ ਬੰਨਿਆ ਹੈ ਅਤੇ ਉਹਨਾਂ ਗਰੀਬ ਲੋਕਾਂ ਦੀ ਹਰ ਬਣਦੀ ਮਦਦ ਕੀਤੀ ਹੈ।

sad ਕਰਤਾਰਪੁਰ: ਅਕਾਲੀ-ਭਾਜਪਾ ਸਰਕਾਰ ਸਮੇਂ ਸੂਬੇ 'ਚ ਅਰਬਾਂ ਦਾ ਹੋਇਆ ਵਿਕਾਸ: ਪ੍ਰਕਾਸ਼ ਸਿੰਘ ਬਾਦਲ

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਪੰਜਾਬ 'ਚ ਅਰਬਾਂ ਰੁਪਏ ਦਾ ਵਿਕਾਸ ਹੋਇਆ ਹੈ ਤੇ ਸੂਬੇ 'ਚ ਹਰ ਧਰਮ ਦੀ ਯਾਦਗਾਰੀ ਬਣਾਈ।ਇਸ ਦੌਰਾਨ '84 ਮੁੱਦੇ 'ਤੇ ਬੋਲਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ 34 ਸਾਲ ਬਾਅਦ '84 ਦੇ ਪੀੜਤਾਂ ਨੂੰ ਇਨਸਾਫ ਮਿਲਣਾ ਸ਼ੁਰੂ ਹੋਇਆ ਹੈ ਤੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨ ਸਦਕਾ '84 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ। ਉਥੇ ਹੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਮਨੁੱਖਤਾ ਦੇ ਪਵਿੱਤਰ ਸਤਾਹਨ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਹੈ।

ਹੋਰ ਪੜ੍ਹੋ:ਐਸਆਈਟੀ ਸਿਆਸੀ ਤੌਰ ‘ਤੇ ਪ੍ਰੇਰਿਤ, ਮੈਂਨੂੰ ਤੇ ਸੁਖਬੀਰ ਨੂੰ ਬਦਨਾਮ ਕਰਨ ਲਈ ਬਣਾਈ :ਬਾਦਲ

sad ਕਰਤਾਰਪੁਰ: ਅਕਾਲੀ-ਭਾਜਪਾ ਸਰਕਾਰ ਸਮੇਂ ਸੂਬੇ 'ਚ ਅਰਬਾਂ ਦਾ ਹੋਇਆ ਵਿਕਾਸ: ਪ੍ਰਕਾਸ਼ ਸਿੰਘ ਬਾਦਲ

ਅੱਗੇ ਉਹਨਾਂ ਕਿਹਾ ਕਿ '84 ਸਿੱਖ ਕਤਲੇਆਮ ਮੌਕੇ ਕਾਂਗਰਸ ਦੀ ਸਹਿ 'ਤੇ ਸਿੱਖਾਂ 'ਤੇ ਅਣਮਨੁੱਖੀ ਤਸੀਹੇ ਹੋਏ ਹਨ।ਉਹਨਾਂ ਇਹ ਵੀ ਕਿਹਾ ਕ ਕਾਂਗਰਸ ਪਾਰਟੀ ਨੂੰ ਪੰਜਾਬੀਆਂ ਦੀ ਪੱਕੀ ਦੁਸ਼ਮਣ ਹੈ।

-PTC News

Related Post