ਕਰਤਾਰਪੁਰ ਲਾਂਘੇ ਦੇ ਨੇੜਲੇ ਇਲਾਕਿਆਂ ਦੀ ਜ਼ਮੀਨ ਹੋ ਸਕਦੀ ਹੈ ਮਹਿੰਗੀ,ਜਾਣੋਂ ਕਿਉਂ

By  Shanker Badra December 1st 2018 01:41 PM

ਕਰਤਾਰਪੁਰ ਲਾਂਘੇ ਦੇ ਨੇੜਲੇ ਇਲਾਕਿਆਂ ਦੀ ਜ਼ਮੀਨ ਹੋ ਸਕਦੀ ਹੈ ਮਹਿੰਗੀ,ਜਾਣੋਂ ਕਿਉਂ:ਚੰਡੀਗੜ੍ਹ :ਪੰਜਾਬ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਦੀ ਦੇਖ ਰੇਖ ਲਈ ਡੇਰਾ ਬਾਬਾ ਨਾਨਕ ਅਥਾਰਟੀ ਗਠਨ ਕਰਨ ਦਾ ਫ਼ੈਸਲਾ ਕੀਤਾ ਹੈ।ਇਸ ਫ਼ੈਸਲੇ ਦਾ ਰਸਮੀ ਤੌਰ 'ਤੇ ਛੇਤੀ ਹੀ ਐਲਾਨ ਕਰ ਦਿੱਤਾ ਜਾਵੇਗਾ।kartarpur corridor Near Areas Land can be Expensiveਪੰਜਾਬ ਸਰਕਾਰ ਵੱਲੋਂ ਬਣਾਈ ਜਾਣ ਵਾਲੀ ਅਥਾਰਿਟੀ ਅਰਬਨ ਡੇਵਲਪਮੈਂਟ ਦੇ ਅਧੀਨ ਕੰਮ ਕਰੇਗੀ।ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਲਾਂਘੇ ਨੂੰ ਖੋਲ੍ਹੇ ਜਾਣ ਦੀ ਸਹਿਮਤੀ ਦੇਣ ਤੋਂ ਬਾਅਦ ਕੋਰਪੋਰੇਟ ਸੈਕਟਰ ਲਈ ਐਕਟਿਵ ਹੋ ਗਈ ਹੈ।kartarpur corridor Near Areas Land can be Expensiveਦੱਸ ਦੇਈਏ ਕਿ ਭਾਰਤ ਵਿੱਚ ਬਣਨ ਵਾਲਾ ਕਾਰੀਡਾਰ ਕਰੀਬ 2 ਕਿਲੋਮੀਟਰ ਤੇ ਪਾਕਿਸਤਾਨ ਵਿੱਚ ਬਣਨ ਵਾਲਾ ਕਾਰੀਡਾਰ ਤਿੰਨ ਕਿਲੋਮੀਟਰ ਤੱਕ ਹੋਵੇਗਾ।ਇਸ ਦੇ ਨਾਲ ਡੇਰਾ ਬਾਬਾ ਨਾਨਕ ਕਾਰੀਡੋਰ ਬਣਨ ਦੇ ਕਾਰਨ ਨੇੜਲੇ ਇਲਾਕਿਆਂ ਦੀ ਜ਼ਮੀਨ ਮਹਿੰਗੀ ਹੋ ਸਕਦੀ ਹੈ।kartarpur corridor Near Areas Land can be Expensiveਡੇਰਾ ਬਾਬਾ ਨਾਨਕ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ 26 ਨਵੰਬਰ ਨੂੰ ਇੱਕ ਸਮਾਗਮ ਦੌਰਾਨ ਨੀਂਹ ਪੱਥਰ ਰੱਖਿਆ ਗਿਆ ਸੀ।ਇਸ ਦੌਰਾਨ ਨੀਂਹ ਪੱਥਰ ਰੱਖਣ ਦੀ ਰਸਮ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਦਾ ਕੀਤੀ ਗਈ ਸੀ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਸੀ।kartarpur corridor Near Areas Land can be Expensiveਇਸ ਤੋਂ ਇਲਾਵਾ 28 ਨਵੰਬਰ ਨੂੰ ਪਾਕਿਸਤਾਨ 'ਚ ਵੀ ਇੱਕ ਸਮਾਗਮ ਦੌਰਾਨ ਨੀਂਹ ਪੱਥਰ ਰੱਖਿਆ ਗਿਆ ਸੀ। -PTCNews

Related Post