ਕਰਤਾਰਪੁਰ ਲਾਂਘਾ:ਜਮੀਨ ਤਬਾਦਲੇ ਦਾ ਮਤਾ ਪਾਕਿ ਵੱਲੋਂ ਰੱਦ

By  Jashan A December 21st 2018 04:36 PM

ਕਰਤਾਰਪੁਰ ਲਾਂਘਾ:ਜਮੀਨ ਤਬਾਦਲੇ ਦਾ ਮਤਾ ਪਾਕਿ ਵੱਲੋਂ ਰੱਦ,ਇਸਲਾਮਾਬਾਦ: ਪਾਕਿਸਤਾਨ ਵੱਲੋਂ ਕਰਤਾਰਪੁਰ ਨੂੰ ਭਾਰਤ ਦਾ ਹਿੱਸਾ ਬਣਾਉਣ ਲਈ ਦਿੱਤੇ ਜ਼ਮੀਨ ਬਦਲੀ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਇਸ ਮੌਕੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਕਰਤਾਰਪੁਰ ਸਬੰਧੀ ਜ਼ਮੀਨ ਦੀ ਭਾਰਤ ਨਾਲ ਅਦਲਾ-ਬਦਲੀ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।

Pak government ਕਰਤਾਰਪੁਰ ਲਾਂਘਾ:ਜਮੀਨ ਤਬਾਦਲੇ ਦਾ ਮਤਾ ਪਾਕਿ ਵੱਲੋਂ ਰੱਦ

ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਵੀਜ਼ਾ ਫ੍ਰੀ ਕਰਤਾਰਪੁਰ ਲਾਂਘਾ ਬਣਾਇਆ ਜਾ ਰਿਹਾ ਹੈ।ਦੱਸਣਯੋਗ ਹੈ ਕਿ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ 'ਚ ਇੱਕ ਮਤਾ ਪਾਸ ਕੀਤਾ ਗਿਆ ਸੀ,

Pak government ਕਰਤਾਰਪੁਰ ਲਾਂਘਾ:ਜਮੀਨ ਤਬਾਦਲੇ ਦਾ ਮਤਾ ਪਾਕਿ ਵੱਲੋਂ ਰੱਦ

ਜਿਸ 'ਚ ਕਿਹਾ ਗਿਆ ਸੀ ਕਿ ਪਾਕਿਸਤਾਨ ਦੇ ਜਿ਼ਲ੍ਹਾ ਨਾਰੋਵਾਲ 'ਚ ਸਥਿਤ ਕਰਤਾਰਪੁਰ ਦੀ ਭੂਮੀ ਜੋ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਨਾਲ ਜੁੜੀ ਹੋਈ ਹੈ, ਉਸਦਾ ਤਬਾਦਲਾ ਕੀਤਾ ਜਾਵੇ।

-PTC News

Related Post