ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਤਿਆਰ, ਲਾਂਘੇ ਦਾ 28 ਨਵੰਬਰ ਨੂੰ ਇਮਰਾਨ ਰੱਖਣਗੇ ਨੀਂਹ ਪੱਥਰ

By  Jashan A November 22nd 2018 05:00 PM

ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਤਿਆਰ, ਲਾਂਘੇ ਦਾ 28 ਨਵੰਬਰ ਨੂੰ ਇਮਰਾਨ ਰੱਖਣਗੇ ਨੀਂਹ ਪੱਥਰ,ਨਵੀਂ ਦਿੱਲੀ : ਅੱਜ ਕੇਂਦਰ ਸਰਕਾਰ ਵੱਲੋਂ ਸਿੱਖ ਭਾਈਚਾਰੇ ਖਾਸ ਤੋਹਫ਼ਾ ਦਿੱਤਾ ਗਿਆ ਹੈ। ਕਰਤਾਰਪੁਰ ਲਾਂਘੇ ਦੀ ਮੰਗ 'ਤੇ ਮੋਦੀ ਸਰਕਾਰ ਨੇ ਮੋਹਰ ਲਾ ਦਿੱਤੀ ਹੈ। ਭਾਰਤ ਸਰਕਾਰ ਨੇ ਲਾਂਘਾ ਖੁੱਲ੍ਹਵਾਉਣ ਲਈ ਇਤਿਹਾਸਕ ਕਦਮ ਅੱਗੇ ਵਧਾਇਆ ਹੈ।

ਪਾਕਿਸਤਾਨ ਵਲੋਂ ਵੀ ਕਰਤਾਰਪੁਰ ਕਾਰੀਡੋਰ ਬਣਾਇਆ ਜਾਵੇਗਾ ਅਤੇ 28 ਨਵੰਬਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਇਸ ਦਾ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਬਾਰੇ ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੇਸ਼ੀ ਨੇ ਇਕ ਟਵੀਟ ਰਾਹੀਂ ਜਨਤਕ ਕੀਤੀ ਹੈ।ਟਵੀਟ 'ਚ ਲਿਖਿਆ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵੀ ਸ਼ਾਮਲ ਹੋਣ ਸੱਦਾ ਦਿੱਤਾ ਹੈ।

—PTC News

Related Post