ਕਰਵਾਚੌਥ: ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ ਇਕੱਠਿਆਂ ਰੱਖਿਆ ਵਰਤ ! ਸਾਂਝੀ ਕੀਤੀ ਖ਼ੂਬਸੂਰਤ ਤਸਵੀਰ

By  Jashan A October 18th 2019 10:02 AM

ਕਰਵਾਚੌਥ: ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ ਇਕੱਠਿਆਂ ਰੱਖਿਆ ਵਰਤ ! ਸਾਂਝੀ ਕੀਤੀ ਖ਼ੂਬਸੂਰਤ ਤਸਵੀਰ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਪਤਨੀ ਲਈ ਕਰਵਾਚੌਥ ਦਾ ਵਰਤ ਰੱਖਿਆ। ਵਿਰਾਟ ਕੋਹਲੀ ਨੇ ਆਪਣੇ ਇੰਸਟਾਗ੍ਰਾਮ ਅਤੇ ਟਵਿਟਰ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਦਿਖਾਈ ਦੇ ਰਹੇ ਹਨ।

ਇਸ ਤਸਵੀਰ 'ਚ ਵਿਰਾਟ ਅਤੇ ਅਨੁਸ਼ਕਾ ਕਾਫੀ ਸੁੰਦਰ ਦਿਖਾਈ ਦੇ ਰਹੇ ਹਨ। ਇਸ ਤਸਵੀਰ ਦੇ ਨਾਲ ਵਿਰਾਟ ਨੇ ਕੈਪਸ਼ਨ 'ਚ ਲਿਖਿਆ ਹੈ ਕਿ- ਜੋ ਵੀ ਇਕੱਠੇ ਵਰਤ ਰੱਖਦੇ ਹਨ ਉਹ ਇਕੱਠੇ ਹੱਸਦੇ ਹਨ।

ਹੋਰ ਪੜ੍ਹੋ: Dale Steyn ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ, ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਨੇ ਦਿੱਤੀ ਵਧਾਈ

https://twitter.com/imVkohli/status/1184882101708939264?s=20

ਉਧਰ ਅਨੁਸ਼ਕਾ ਸ਼ਰਮਾ ਨੇ ਵੀ ਆਪਣੇ ਇੰਸਟਰਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਤੇ ਕੈਪਸ਼ਨ 'ਚ ਲਿਖਿਆ ਹੈ ਕਿ ਮੇਰੇ ਜੀਵਨ ਤੇ ਉਸ ਤੋਂ ਬਾਅਦ ਦੇ ਸਾਥੀ ਅਤੇ ਅੱਜ ਮੇਰੇ ਵਰਤ ਦੇ ਸਾਥੀ। ਇਸ ਕੈਪਸ਼ਨ ਤੋਂ ਇਹ ਹੀ ਸੰਕੇਤ ਆ ਰਿਹਾ ਹੈ ਕਿ ਕੋਹਲੀ ਅਤੇ ਅਨੁਸ਼ਕਾ ਨੇ ਇਕੱਠਿਆਂ ਵਰਤ ਰੱਖਿਆ ਸੀ।

https://www.instagram.com/p/B3ujURip7Sn/?utm_source=ig_web_copy_link

ਜ਼ਿਕਰ ਏ ਖਾਸ ਹੈ ਕਿ ਕਰਵਾ ਚੌਥ ਨੂੰ ਸੁਹਾਗਣ ਔਰਤਾਂ ਲਈ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ। ਇਸ ਦਿਨ ਵਿਆਹੁਤਾ ਔਰਤਾਂ ਜਾਂ ਜਿਨ੍ਹਾਂ ਲੜਕੀਆਂ ਦਾ ਵਿਆਹ ਹੋਣ ਵਾਲਾ ਹੁੰਦਾ ਹੈ, ਉਹ ਆਪਣੇ ਪਤੀ ਦੀ ਲੰਬੀ ਉਮਰ ਅਤੇ ਆਪ ਸਦਾ ਸੁਹਾਗਣ ਰਹਿਣ ਲਈ ਨਿਰਜਲਾ ਯਾਨੀ ਬਿਨਾਂ ਅੰਨ ਅਤੇ ਜਲ ਦਾ ਵਰਤ ਰੱਖਦੀਆਂ ਹਨ।

-PTC News

Related Post