ਪੁਲਿਸ ਨੂੰ ਵੱਡੀ ਸਫਲਤਾ, ਹਥਿਆਰਾਂ ਸਣੇ ਨੌਜਵਾਨ ਕਾਬੂ,ਵਿਦੇਸ਼ਾਂ ਤਕ ਜੁੜੇ ਤਾਰ

By  Jagroop Kaur June 11th 2021 05:28 PM -- Updated: June 11th 2021 06:45 PM

ਅੰਮ੍ਰਿਤਸਰ: ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (SSOC) ਨੇ ਕਾਰਵਾਈ ਕਰਦਿਆਂ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਹੈ।ਅੰਮ੍ਰਿਤਸਰ ਦੇ ਕੁੱਥੂਨੰਗਲ ਨੇੜੇ ਪੁਲਿਸ ਨੇ ਨਾਕੇ ਦੌਰਾਨ ਇੱਕ i20 ਕਾਰ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਕਾਰ ਵਿੱਚ ਰੱਖੇ ਦੋ ਬੈਗਾਂ ਵਿੱਚੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਈ।

ਏਡੀਜੀ ਆਰ ਐੱਨ ਢੋਂਨਕੇ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ 48 ਵਿਦੇਸ਼ੀ ਪਿਸਤੋਲ ਬਰਾਮਦ ਹੋਏ ਹਨ।ਜਿਸ ਵਿੱਚ 19 ਪਿਸਤੋਲ 9mm, 19 ਪਿਸਤੋਲ 34mm, 9 ਪਿਸਤੋਲ 44mm ਮੇਡ ਇਨ ਚਾਈਨਾ।ਇਹ ਸਾਰੇ ਪਿਸਤੋਲ ਵੱਖ-ਵੱਖ ਦੇਸ਼ਾਂ ਦੇ ਬਣੇ ਹੋਏ ਹਨ।ਪੁਲਿਸ ਨੇ ਇੱਕ 25 ਸਾਲਾ ਜਗਜੀਤ ਸਿੰਘ ਨੂੰ ਇਨ੍ਹਾਂ ਹਥਿਆਰਾਂ ਸਣੇ ਕਾਬੂ ਕੀਤਾ ਹੈ।ਪੁਲਿਸ ਨੇ ਆਰੋਪੀ ਖਿਲਾਫ SSOC ਥਾਣੇ 'ਚ ਮਾਮਲਾ ਦਰਜ ਕਰ ਲਿਆ ਹੈ।

ਢੋਂਨਕੇ ਨੇ ਦੱਸਿਆ ਕਿ ਸ਼ੁਰੂਆਤੀ ਪੁੱਛ ਪੜਤਾਲ ਤੋਂ ਪਤਾ ਲੱਗਾ ਹੈ ਕਿ ਆਰੋਪੀ ਦਰਮਨਜੋਤ ਕਾਹਲੋ ਨਾਮ ਦੇ ਵਿਅਕਤੀ ਨਾਲ ਸੰਪਰਕ ਵਿੱਚ ਸੀ।ਦੋਵਾਂ ਦੇ ਪਿੰਡ ਨੇੜੇ-ਨੇੜੇ ਹਨ।ਜਗਜੀਤ ਨੂੰ ਦਰਮਨਜੋਤ ਨੇ ਹਥਿਆਰਾਂ ਦੀ ਡਿਲਵਰੀ ਲੈਣ ਲਈ ਭੇਜਿਆ ਸੀ।ਜਗਜੀਤ 2020 'ਚ ਵਾਪਸ ਦੁਬਈ ਤੋਂ ਵਾਪਸ ਆਇਆ ਸੀ।

ਹੋਰ ਵਧੇਰੇ ਜਾਣਕਾਰੀ ਲਈ ਵੀਡੀਓ ਦੇ ਲਿੰਕ 'ਤੇ ਕਲਿੱਕ ਕਰੋ

Read More : ਅਮਰੀਕਾ ‘ਚ ਨਸਲਕੁਸ਼ੀ ਦਾ ਸ਼ਿਕਾਰ ਹੁੰਦਾ ਹਰ ਦੂਜਾ ਭਾਰਤੀ, ਸੋਧ ‘ਚ ਹੋਏ ਕਈ ਹੋਰ…

ਦਮਨਜੋਤ ਕਾਹਲੋਂ ਦੇ ਸੰਪਰਕ ਚ ਜਗਜੀਤ ਸਿੰਘ ਸੀ। ਜਗਜੀਤ ਅਮਰੀਕਾ ਤੇ ਦੁਬਈ ਚ ਦਮਨ ਕਾਹਲੋਂ ਨਾਲ ਰਹਿ ਚੁੱਕਿਆ ਹੈ ,ਦਮਨ ਕਾਹਲੋਂ ਵਲੋਂ ਜਗਜੀਤ ਨੂੰ ਹਥਿਆਰਾਂ ਦੀ ਖੇਪ ਦਵਾਈ ਅਤੇ ਅਗਲੇ ਆਦੇਸ਼ ਦਾ ਇੰਤਜਾਰ ਕਰਨ ਲਈ ਕਿਹਾ ਸੀ|ਪੁਲਿਸ ਦਾ ਕਹਿਣਾ ਹੈ ਕਿ ਹੁਣ ਇਹਨਾਂ ਸਾਰੇ ਤਥਾ ਨੂੰ ਦੇਖਦੇ ਹੋਏ ਜਾਂਚ ਕੀਤੀ ਜਾਵੇਗੀ ਇਹਨਾਂ ਦੋਸ਼ੀਆਂ ਨੂੰ ਰਿਮਾਂਡ ਤੇ ਲਿਆ ਜਾਵੇਗਾ ਫਿਰ ਅਗਲੀ ਕਾਰਵਾਈ ਕੀਤੀ ਜਾਵੇਗੀ।

Related Post