Coronavirus: ਕੇਰਲ 'ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ,69 ਸਾਲ ਦੇ ਮਰੀਜ਼ ਨੇ ਤੋੜਿਆ ਦਮ

By  Shanker Badra March 28th 2020 02:22 PM

Coronavirus: ਕੇਰਲ 'ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ,69 ਸਾਲ ਦੇ ਮਰੀਜ਼ ਨੇ ਤੋੜਿਆ ਦਮ:ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਦੇ ਲਈ ਇਕ ਮੁਸਿਬਤ ਦਾ ਪਹਾੜ ਬਣ ਹੋਇਆ ਹੈ। ਇਸ ਸਮੇ ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਵਿੱਚ ਤਬਾਹੀ ਦਾ ਮਾਹੌਲ ਹੈ। ਹੁਣ ਤੱਕ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੌਰਾਨ ਕੋਰੋਨਾ ਵਾਇਰਸ ਕਾਰਨ ਕੋਚੀ ਮੈਡੀਕਲ ਕਾਲਜ 'ਚ ਅੱਜ ਇਕ 69 ਸਾਲਾ ਬਜ਼ੁਰਗ ਮਰੀਜ਼ ਦੀ ਮੌਤ ਹੋ ਗਈ ਹੈ। ਕੇਰਲ 'ਚ ਕੋਰੋਨਾ ਵਾਇਰਸ ਨਾਲ ਇਹ ਪਹਿਲੀ ਮੌਤ ਹੈ। ਐਰਨਾਕੁਲਮ ਜ਼ਿਲ੍ਹਾ ਮੈਡੀਕਲ ਅਧਿਕਾਰੀ ਡਾ. ਐੱਨਕੇ ਕੁਚੱਪਣ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸਿਹਤ ਮੰਤਰਾਲੇ ਅਨੁਸਾਰ ਕੇਰਲ 'ਚ ਹੁਣ ਤੱਕ 173 ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਕਿ ਸਿਹਤ ਮੰਤਰਾਲੇ ਅਨੁਸਾਰ ਭਾਰਤ 'ਚ ਕੋਰੋਨਾ ਵਾਇਰਸ (COVID-19) ਨਾਲ 20 ਲੋਕਾਂ ਦੀ ਮੌਤ ਹੋ ਗਈ ਹੈ, ਉੱਥੇ ਹੀ ਹੁਣ ਤੱਕ 873 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 775 ਲੋਕਾਂ ਦਾ ਇਲਾਜ ਜਾਰੀ ਹੈ। 78 ਲੋਕ ਠੀਕ ਹੋ ਗਏ ਹਨ। ਦੇਸ਼ ਵਿਚ ਸਭ ਤੋਂ ਵੱਧ ਮਾਮਲੇ ਕੇਰਲ 'ਚ ਆਏ ਹਨ। -PTCNews

Related Post