ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ 2 ਔਰਤਾਂ ਨੂੰ ਮੰਦਿਰ 'ਚ ਵੜਨ ਨਹੀਂ ਦਿੱਤਾ , ਲਿਆ ਵਾਪਸ ਮੁੜਨ ਦਾ ਫ਼ੈਸਲਾ

By  Shanker Badra October 19th 2018 02:10 PM

ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ 2 ਔਰਤਾਂ ਨੂੰ ਮੰਦਿਰ 'ਚ ਵੜਨ ਨਹੀਂ ਦਿੱਤਾ ,ਲਿਆ ਵਾਪਸ ਮੁੜਨ ਦਾ ਫ਼ੈਸਲਾ:ਕੇਰਲ ਦੇ ਪ੍ਰਸਿੱਧ ਸਬਰੀਮਾਲਾ ਮੰਦਿਰ 'ਚ ਔਰਤਾਂ ਦੇ ਦਾਖ਼ਲੇ ਨੂੰ ਲੈ ਕੇ ਤੀਜੇ ਦਿਨ ਵੀ ਵਿਵਾਦ ਜਾਰੀ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਮੰਦਿਰ ਦੇ ਦਰਵਾਜ਼ੇ ਬੁੱਧਵਾਰ ਸ਼ਾਮ ਨੂੰ ਹੀ ਖੋਲ੍ਹ ਦਿੱਤੇ ਗਏ ਸਨ ਪਰ ਉਥੇ ਔਰਤਾਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਅੱਜ 2 ਔਰਤਾਂ ਪੁਲਿਸ ਸੁਰੱਖਿਆ ਵਿਚਕਾਰ ਮੰਦਿਰ ਗਈਆਂ ਪਰ ਉਨ੍ਹਾਂ ਨੂੰ ਦਾਖ਼ਲਾ ਗੇਟ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ।ਇਸ ਤੋਂ ਬਾਅਦ ਉਨ੍ਹਾਂ ਨੇ ਵਾਪਸ ਜਾਣ ਦਾ ਫ਼ੈਸਲਾ ਕਰ ਲਿਆ। ਹੈਦਰਾਬਾਦ ਦੀ ਟੀ. ਵੀ. ਪੱਤਰਕਾਰ ਕਵਿਤਾ ਜੱਕਲ ਅਤੇ ਮਹਿਲਾ ਵਰਕਰ ਰੇਹਾਨਾ ਫਾਤਿਮਾ ਅੱਜ ਸਬਰੀਮਾਲਾ ਮੰਦਰ ਦੇ ਵੱਲ ਵਧ ਰਹੀਆਂ ਹਨ।ਦੋਹਾਂ ਨੂੰ ਪੁਲਿਸ ਵਲੋਂ ਭਾਰੀ ਸੁਰੱਖਿਆ ਮੁਹੱਈਆ ਕਰਾਈ ਗਈ ਹੈ।ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੋਹਾਂ ਔਰਤਾਂ ਨੂੰ ਵਾਪਸ ਜਾਣ ਲਈ ਕਿਹਾ।ਉਨ੍ਹਾਂ ਦਾ ਕਹਿਣਾ ਹੈ ਕਿ ਮੰਦਿਰ 'ਚ ਕਿਸੇ ਵੀ ਹਾਲਤ 'ਚ 10 ਤੋਂ 50 ਸਾਲਾ ਔਰਤਾਂ ਨੂੰ ਨਹੀਂ ਆਉਣ ਦਿੱਤਾ ਜਾਵੇਗਾ ਕਿਉਂਕਿ ਉਹ ਸਬਰੀਮਾਲਾ ਮੰਦਿਰ ਦੀ ਸੁਰੱਖਿਆ ਕਰ ਰਹੇ ਹਨ। ਦੱਸਣਯੋਗ ਹੈ ਕਿ ਜਦੋਂ ਤੋਂ ਇਹ ਦੋਵੇਂ ਔਰਤਾਂ ਨੇ ਮੰਦਿਰ ਜਾਣ ਲਈ ਚੜ੍ਹਾਈ ਸ਼ੁਰੂ ਕੀਤੀ ਸੀ ਉਦੋਂ ਤੋਂ ਹੀ ਉਥੇ ਮਾਹੌਲ ਤਣਾਅਪੂਰਨ ਹੋ ਗਿਆ ਸੀ।ਇਸ ਸਥਿਤੀ ਨੂੰ ਵੇਖਦੇ ਹੋਏ ਦੋਹਾਂ ਨੇ ਵਾਪਸ ਜਾਣ ਦਾ ਫ਼ੈਸਲਾ ਕਰ ਲਿਆ। ਕੇਰਲ ਦੇ ਆਈ ਜੀ (ਇੰਸਪੈਕਟਰ ਜਨਰਲ) ਮੁਤਾਬਕ, "ਪੁਲਿਸ ਸਬਰੀਮਾਲਾ ਵਿੱਚ ਕੋਈ ਵੀ ਪ੍ਰੇਸ਼ਾਨੀ ਨਹੀਂ ਖੜੀ ਕਰੇਗੀ।ਅਸੀਂ ਸ਼ਰਧਾਲੂਆਂ ਨਾਲ ਕੋਈ ਵੀ ਤਕਰਾਰ ਨਹੀਂ ਚਾਹੁੰਦੇ, ਪੁਲਿਸ ਸਿਰਫ਼ ਕੇਰਲ ਕਾਨੂੰਨ ਦੀ ਪਾਲਣਾ ਕਰ ਰਹੀ ਹੈ।ਮੈਂ ਸੀਨੀਅਰ ਅਧਿਕਾਰੀਆਂ ਨੂੰ ਸਥਿਤੀ ਤੋਂ ਜਾਣੂ ਕਰਾਵਾਂਗਾ।" ਅਮਰੀਕੀ ਮੀਡੀਆ ਹਾਊਸ ਦੀ ਦਿੱਲੀ ਦੀ ਇੱਕ ਮਹਿਲਾ ਪੱਤਰਕਾਰ ਨੇ ਆਪਣੇ ਵਿਦੇਸ਼ੀ ਪੁਰਸ਼ ਸਹਿਯੋਗੀ ਨਾਲ ਮੰਦਿਰ `ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਵਾਪਸ ਖ਼ਾਲੀ ਹੱਥ ਮੁੜਨਾ ਪਿਆ।ਜੇਕਰ ਮਹਿਲਾ ਪੱਤਰਕਾਰ ਪਹਾੜੀ ਚੜ੍ਹ ਕੇ ਮੰਦਿਰ ਪੁੱਜ ਜਾਂਦੀ ਤਾਂ ਉਹ ਉਸ ਮੰਦਿਰ ਵਿੱਚ ਦਾਖ਼ਲ ਹੋਣ ਵਾਲੀ ਪਹਿਲੀ ਮਹਿਲਾ ਹੁੰਦੀ। -PTCNews

Related Post