ਤੇਜ਼ ਰਫਤਾਰ ਦਾ ਕਹਿਰ, ਸੜਕ ਹਾਦਸੇ 'ਚ ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌਤ, ਸਦਮੇ 'ਚ ਪਰਿਵਾਰ

By  Jashan A May 8th 2019 01:16 PM

ਤੇਜ਼ ਰਫਤਾਰ ਦਾ ਕਹਿਰ, ਸੜਕ ਹਾਦਸੇ 'ਚ ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌਤ, ਸਦਮੇ 'ਚ ਪਰਿਵਾਰ,ਖਡੂਰ ਸਾਹਿਬ: ਬੀਤੀ ਰਾਤ ਖਡੂਰ ਸਾਹਿਬ ਦੇ ਸੀਨੀਅਰ ਸਿਟੀਜ਼ਨ ਤੇ ਸੇਵਾ ਮੁਕਤ ਅਧਿਆਪਕ ਪੂਰਨ ਸਿੰਘ ਦੇ ਇਕਲੌਤੇ ਪੋਤਰੇ ਕੰਵਲਜੀਤ ਸਿੰਘ ਉਰਫ ਸੋਨੂੰ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਸਮਾਚਾਰ ਹੈ। [caption id="attachment_292739" align="aligncenter" width="300"]acci ਤੇਜ਼ ਰਫਤਾਰ ਦਾ ਕਹਿਰ, ਸੜਕ ਹਾਦਸੇ 'ਚ ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌਤ, ਸਦਮੇ 'ਚ ਪਰਿਵਾਰ[/caption] ਮਿਲੀ ਜਾਣਕਾਰੀ ਮੁਤਾਬਕ ਕਮਲਜੀਤ ਸਿੰਘ ਆਪਣੇ ਸਾਥੀ ਜੋਧਾ ਨੂੰ ਨਾਲ ਲੈ ਕੇ ਆਪਣੇ ਇਕ ਦੋਸਤ ਨੂੰ ਨਜ਼ਦੀਕੀ ਪਿੰਡ ਵੜਿੰਗ ਸੂਬਾ ਸਿੰਘ ਵਿਖੇ ਛੱਡ ਕੇ ਜਦੋਂ ਵਾਪਸ ਆਪਣੀ ਕਾਰ ਰਾਹੀਂ ਆ ਰਹੇ ਸੀ ਤਾਂ ਅਚਾਨਕ ਕਾਰ ਦਾ ਬੈਲੇਂਸ ਵਿਗੜ ਗਿਆ ਅਤੇ ਕਾਰ ਬੇਕਾਬੂ ਹੋ ਕੇ ਦਰੱਖਤਾਂ 'ਚ ਵੱਜਦੀ ਹੋਈ ਅਨੇਕਾਂ ਪਲਟੀਆਂ ਖਾ ਗਈ, ਜਿਸ ਕਾਰਨ ਕੰਵਲਜੀਤ ਸਿੰਘ ਸੋਨੂੰ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਹੋਰ ਪੜ੍ਹੋ:ਕੈਲਗਰੀ : ਵਾਲ ਵਾਲ ਬਚੇ ਲੋਕ, ਸੜਕ ‘ਤੇ ਉਤਾਰਨਾ ਪਿਆ ਜਹਾਜ [caption id="attachment_292738" align="aligncenter" width="300"]acci ਤੇਜ਼ ਰਫਤਾਰ ਦਾ ਕਹਿਰ, ਸੜਕ ਹਾਦਸੇ 'ਚ ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌਤ, ਸਦਮੇ 'ਚ ਪਰਿਵਾਰ[/caption] ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਘਟਨਾ ਦਾ ਪਤਾ ਚਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News

Related Post