Khalsa Aid ਦੀ ਵਿਲੱਖਣ ਸੇਵਾ ,ਕਿਸਾਨਾਂ ਲਈ ਖੋਲ੍ਹਿਆ Free 'Kisan Mall'

By  Shanker Badra December 24th 2020 02:11 PM -- Updated: December 24th 2020 02:19 PM

Khalsa Aid ਦੀ ਵਿਲੱਖਣ ਸੇਵਾ ,ਕਿਸਾਨਾਂ ਲਈ ਖੋਲ੍ਹਿਆ Free 'Kisan Mall':ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਧਰਨਾ ਲਗਤਾਰ ਪਿਛਲੇ 29 ਦਿਨਾਂ ਤੋਂ ਜਾਰੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਵੱਖ -ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਜਿੱਥੇ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ ,ਓਥੇ ਹੀ ਕਿਸਾਨਾਂ ਦੀ ਸੇਵਾ ਲਈ ਖਾਲਸਾ ਏਡ ਵੀ ਦਿਨ ਰਾਤ ਸੇਵਾ 'ਚ ਜੁਟੀ ਹੋਈ ਹੈ। ਹੁਣ ਖਾਲਸਾ ਏਡ ਨੇ ਕਿਸਾਨਾਂ ਲਈ ਕਿਸਾਨ ਮਾਲ ਤਿਆਰ ਕੀਤਾ ਹੈ ,ਜਿਸ ਦੀ ਖ਼ੂਬ ਚਰਚਾ ਹੈ।

Khalsa Aid Created Free 'Kisan Mall' at Tikri Border Khalsa Aid ਦੀ ਵਿਲੱਖਣ ਸੇਵਾ ,ਕਿਸਾਨਾਂ ਲਈ ਖੋਲ੍ਹਿਆ Free 'Kisan Mall'

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਕਈ ਇਲਾਕਿਆਂ 'ਚ ਸਵੇਰੇ ਸੰਘਣੀ ਧੁੰਦ ਦਾ ਕਹਿਰ, ਠੁਰ-ਠੁਰ ਕਰਨ ਲੱਗੇ ਲੋਕ

Free 'Kisan Mall' : ਖਾਲਸਾ ਏਡ ਨੇ ਬੁੱਧਵਾਰ ਨੂੰ ਟਿਕਰੀ ਬਾਰਡਰ 'ਤੇ ਕਿਸਾਨਾਂ ਦੀ ਸਹੂਲਤ ਲਈ ਇੱਕ 'ਕਿਸਾਨ ਮਾਲ' ਬਣਾਇਆ ਹੈ ਤਾਂ ਜੋ ਕਿਸਾਨਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਏਥੋਂ ਮੁਫ਼ਤ ਮਿਲ ਸਕਣ। ਇਸ ਮਾਲ 'ਚ ਕਿਸਾਨ ਆਪਣੇ ਜ਼ਰੂਰਤ ਦਾ ਸਮਾਨ ਜਿਵੇਂ :  ਕੰਬਲ, ਟੁੱਥਬਰੱਸ਼, ਟੁੱਥਪੇਸਟ, ਗਰਮ ਸੂਟ,ਬੂਟ,ਥਰਮਲ, ਸਵੈਟਰ, ਜੈਕਟ, ਵੈਸਟ, ਕੰਬਲ, ਤੇਲ, ਵੈਸਲਿਨ, ਜੁਰਾਬਾਂ, ਧੋਣ ਵਾਲੇ ਸਾਬਣ, ਨਹਾਉਣ ਵਾਲੇ ਸਾਬਣ, ਸ਼ੈਂਪੂ, ਕੰਘੀ, ਮਫਲਰ, ਓਡੋਮੋਸ, ਸੁੱਕਾ ਦੁੱਧ, ਸੈਨੇਟਰੀ ਪੈਡ ਅਤੇ ਜੁੱਤੇ ਪ੍ਰਦਾਨ ਕੀਤੇ ਜਾ ਰਹੇ ਹਨ।

Khalsa Aid Created Free 'Kisan Mall' at Tikri Border Khalsa Aid ਦੀ ਵਿਲੱਖਣ ਸੇਵਾ ,ਕਿਸਾਨਾਂ ਲਈ ਖੋਲ੍ਹਿਆ Free 'Kisan Mall'

ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ ਨੇ ਰੱਦ ਕੀਤੀ ਕਿਸਾਨ ਜਥੇਬੰਦੀਆਂ ਵੱਲੋਂ ਭੇਜੀ ਚਿੱਠੀ : ਸੂਤਰ

Free 'Kisan Mall' : ਇਸ ਦੇ ਇਲਾਵਾ ਮਾਲ 'ਚ ਹੀਟਿੰਗ ਪੈਡ, ਤੌਲੀਏ, ਲੋਈ, ਚੱਪਲਾਂ, ਗਾਰਬੇਜ ਬੈਗ, ਨੀ ਕੈਪ, ਟਰਪੋਲਿਨ, ਨੇਲ ਕਟਰ, ENO ਆਦਿ ਵੀ ਉਪਲਬਧ ਹਨ। ਦੇਸੀ ਗੀਜ਼ਰ ਅਤੇ ਵਾਸ਼ਿੰਗ ਮਸ਼ੀਨ ਵੀ ਕਿਸਾਨ ਮਾਲ ਵਿਖੇ ਉਪਲਬਧ ਹੈ। ਖਾਲਸਾ ਏਡ ਦੇ ਵਲੰਟੀਅਰ ਨੇ ਦੱਸਿਆ ਕਿ ਪਹਿਲਾਂ ਕਿਸਾਨਾਂ ਨੂੰ ਭੀੜ ਕਾਰਨ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਸਹੀ ਸਾਈਜ਼ ਲੱਭਣ 'ਚ ਦਿੱਕਤ ਆਉਂਦੀ ਸੀ ,ਜਿਸ ਨੂੰ ਦੇਖਦਿਆਂ ਇਹ ਮਾਲ ਖੋਲ੍ਹਿਆ ਗਿਆ ਹੈ।

Khalsa Aid Created Free 'Kisan Mall' at Tikri Border Khalsa Aid ਦੀ ਵਿਲੱਖਣ ਸੇਵਾ ,ਕਿਸਾਨਾਂ ਲਈ ਖੋਲ੍ਹਿਆ Free 'Kisan Mall'

ਪੜ੍ਹੋ ਹੋਰ ਖ਼ਬਰਾਂ : ਦਿੱਲੀ ਕਿਸਾਨ ਅੰਦੋਲਨ ਤੋਂ ਬਿਮਾਰੀ ਕਾਰਨ ਪਿੰਡ ਪਰਤੇ ਕਿਸਾਨ ਦੀ ਹੋਈ ਮੌਤ

Khalsa Aid : ਖਾਲਸਾ ਏਡ ਦੇ ਵਲੰਟੀਅਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਤਰੀਕੇ ਨਾਲ ਕਿਸਾਨ ਆਪਣੀ ਸਾਰੀ ਡਿਟੇਲਸ ਭਰ ਕੇ ਜੋ ਵੀ ਚਾਹੀਦਾ ਹੈ ਇਸ ਮਾਲ 'ਚੋਂ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮਹਿਲਾਵਾਂ ਦੀ ਜ਼ਰੂਰਤ ਦਾ ਸਮਾਨ ਵੀ ਇਸ ਮਾਲ 'ਚਉਪਲਬਧ ਹੈ। ਹਰ ਰੋਜ਼ 500 ਕਿਸਾਨਾਂ ਨੂੰ ਮਾਲ 'ਚੋਂ ਸਮਾਨ ਲੈਣ ਦਾ ਪ੍ਰਬੰਧ ਹੈ। ਬਜ਼ੁਰਗਾਂ, ਖ਼ਾਸਕਰ ਔਰਤਾਂ ਨੂੰ ਆਪਣੀ ਪਸੰਦ ਦੀ ਸਮੱਗਰੀ ਲੈਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

Khalsa Aid । Free 'Kisan Mall' । Tikri Border

-PTCNews

Related Post