ਖੇਮਕਰਨ ਵਿਖੇ ਮੋਮਬੱਤੀ ਨਾਲ ਲੱਗੀ ਸਾਰੇ ਘਰ ਨੂੰ ਅੱਗ , ਸਾਰਾ ਸਾਮਾਨ ਸੜ ਕੇ ਸੁਆਹ

By  Shanker Badra November 28th 2021 11:44 AM

ਖੇਮਕਰਨ : ਕਸਬਾ ਖੇਮਕਰਨ ਵਿਖੇ ਇੱਕ ਗ਼ਰੀਬ ਪਰਿਵਾਰ ਦੇ ਘਰ ਨੂੰ ਉਸ ਵੇਲੇ ਅਚਾਨਕ ਅੱਗ ਲੱਗ ਗਈ ਹੈ। ਜ਼ਿਆਦਾ ਹਨੇਰਾ ਦੂਰ ਕਰਨ ਲਈ ਪਰਿਵਾਰ ਵੱਲੋਂ ਮੋਮਬੱਤੀ ਜਲਾ ਕੇ ਫਰਿੱਜ ਦੇ ਉੱਪਰ ਰੱਖੀ ਗਈ, ਜਿਸ ਨੂੰ ਬੁਝਾਉਣ ਦਾ ਉਨ੍ਹਾਂ ਨੂੰ ਚੇਤਾ ਭੁੱਲ ਗਿਆ ,ਜਿਸ ਤੋਂ ਬਾਅਦ ਇਹ ਮੋਮਬੱਤੀ ਨਾਲ ਪੂਰੇ ਘਰ ਵਿਚ ਅੱਗ ਲੱਗ ਗਈ।

ਖੇਮਕਰਨ ਵਿਖੇ ਮੋਮਬੱਤੀ ਨਾਲ ਲੱਗੀ ਸਾਰੇ ਘਰ ਨੂੰ ਅੱਗ , ਸਾਰਾ ਸਾਮਾਨ ਸੜ ਕੇ ਸੁਆਹ

ਜਿਸ ਕਾਰਨ ਘਰ ਵਿਚ ਪਿਆ ਫਰਿੱਜ ,ਟੈਲੀਵਿਜ਼ਨ ,ਬੈੱਡ ,ਕੱਪੜਾ ਸਭ ਕੁਝ ਸੜ ਕੇ ਸਵਾਹ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਦੀ ਮੁਖੀਆ ਆਸ਼ਾ ਅਤੇ ਰਾਜ ਮਸੀਹ ਨੇ ਦੱਸਿਆ ਕਿ ਉਹ ਬੀਤੀ ਰਾਤ ਕਿਸੇ ਕੰਮ ਨੂੰ ਘਰ ਤੋਂ ਬਾਹਰ ਗਏ ਸੀ ਅਤੇ ਉਨ੍ਹਾਂ ਨੂੰ ਮੋਮਬੱਤੀ ਵਜਾਉਣ ਦਾ ਚੇਤਾ ਭੁੱਲ ਗਿਆ।

ਖੇਮਕਰਨ ਵਿਖੇ ਮੋਮਬੱਤੀ ਨਾਲ ਲੱਗੀ ਸਾਰੇ ਘਰ ਨੂੰ ਅੱਗ , ਸਾਰਾ ਸਾਮਾਨ ਸੜ ਕੇ ਸੁਆਹ

ਜਿਸ ਤੋਂ ਬਾਅਦ ਸਾਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਘਰ ਵਿਚ ਅੱਗ ਲੱਗੀ ਹੋਈ ਹੈ , ਜਦੋਂ ਅਸੀਂ ਆ ਕੇ ਵੇਖਿਆ ਤਾਂ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ ਅਤੇ ਉੱਪਰੋ ਘਰ ਦੀ ਛੱਤ ਵੀ ਥੱਲੇ ਡਿੱਗ ਪਈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ।

-PTCNews

Related Post