ਇਟਲੀ ਦੀ ਕੰਪਨੀ ਵਲੋਂ ਪੇਸ਼ ਕਿਰਪਾਨ ਦੇ ਨਮੂਨੇ ਨੂੰ ਪੰਜ ਸਿੰਘ ਸਾਹਿਬਾਨ ਨੇ ਕੀਤਾ ਰੱਦ ਕੀਤਾ

By  Joshi July 27th 2017 06:36 PM -- Updated: July 27th 2017 06:43 PM

Kirpan design suggested by Italy company ਇਟਲੀ ਦੀ ਕੰਪਨੀ ਵੱਲੋਂ ਪੇਸ਼ ਕਿਰਪਾਨ ਦੇ ਨਮੂਨੇ ਨੂੰ ਪੰਜ ਸਿੰਘ ਸਾਹਿਬਾਨ ਨੇ ਰੱਦ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਸਿੱਖ ਧਰਮ ਵਿੱਚ ਕਿਰਪਾਨ ਦੀ ਇੱਕ ਵਿਸ਼ੇਸ਼ ਅਹਿਮੀਅਤ ਅਤੇ ਸਤਿਕਾਰ ਹੈ, ਜਿਸਨੂੰ ਬਦਲਿਆ ਨਹੀਂ ਜਾ ਸਕਦਾ ਹੈ। ਜਾਰੀ ਪ੍ਰੈਸ ਨੋਟ ਵਿੱਚ ਉਹਨਾਂ ਕਿਹਾ ਕਿ ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ। ਜਿਸ ਵਿਚ ਇਟਲੀ ਦੀ ਇਕ ਕੰਪਨੀ ਵੱਲੋਂ ਪੇਸ਼ ਕੀਤੇ ਗਏ ਕਿਰਪਾਨ ਦੇ ਨਮੂੰਨੇ ਉਪਰ ਪੰਜ ਸਿੰਘ ਸਾਹਿਬਾਨ ਵੱਲੋਂ ਇਤਿਹਾਸਕ ਸਰੋਤਾਂ ਨੂੰ ਵਾਚਣ ਉਪਰੰਤ ਅਤੇ ਦੇਸ਼-ਵਿਦੇਸ਼ ਦੀਆਂ ਸਮੂੰਹ ਸੰਗਤਾਂ, ਧਾਰਮਿਕ ਜਥੇਬੰਦੀਆਂ ਵੱਲੋਂ ਪੁੱਜੀ ਰਾਏ ਅਨੁਸਾਰ ਪੰਜ ਸਿੰਘ ਸਾਹਿਬਾਨ ਵੱਲੋਂ ਇਸ ਧਾਤ ਦੀ ਬਣੀ ਕਿਰਪਾਨ ਨੂੰ ਮੂਲੋਂ ਰੱਦ ਕੀਤਾ ਜਾਂਦਾ ਹੈ, ਕਿਉਂਕਿ ਗੁਰੂ ਸਾਹਿਬ ਵੱਲੋਂ ਜੋ ਸਿੱਖ ਨੂੰ ਪੰਜ ਕਕਾਰੀ ਰਹਿਤ ਬਖਸ਼ੀ ਹੈ, ਉਸ ਵਿਚ ਕਿਰਪਾਨ ਦਾ ਅਹਿਮ ਸਥਾਨ ਹੈ। ਇਸ ਸਬੰਧੀ ਸਮੂੰਹ ਧਾਰਮਿਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਉਹ ਮਿਲ ਕੇ ਕਿਰਪਾਨ ਦੀ ਪ੍ਰਵਾਨਗੀ ਵਾਸਤੇ ਉਪਰਾਲੇ ਕਰਨ। —PTC News

Related Post