ਅੱਜ ਚੰਡੀਗੜ੍ਹ 'ਚ ਵੀ ਗੂੰਜਣਗੇ ਕਿਸਾਨੀ ਦੇ ਹੱਕ ਵਿਚ ਨਾਅਰੇ, ਦੁਪਹਿਰ 2 ਵਜੇ ਹੋਵੇਗੀ ਮਹਾਂਪੰਚਾਇਤ

By  Shanker Badra February 20th 2021 11:12 AM

ਚੰਡੀਗੜ੍ਹ : ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ। ਇਸ ਵਿਚਾਲੇ ਦਿੱਲੀ ਤੋਂ ਹੱਟਕੇ ਵੀ ਕਿਸਾਨ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ। ਹੁਣ ਚੰਡੀਗੜ੍ਹ ਵਿਚ ਅੱਜ ਸਾਰਾ ਦਿਨ ਕਿਸਾਨੀ ਦੇ ਹੱਕ ਵਿਚ ਨਾਅਰੇ ਗੂੰਜਣਗੇ। ਚੰਡੀਗੜ੍ਹ ਪੰਜਾਬੀ ਮੰਚ ਸਵੇਰੇ 11 ਵਜੇ ਮਾਂ ਬੋਲੀ ਅਤੇ ਕਿਰਸਾਨੀ ਦੇ ਹੱਕ ਵਿਚ ਸੈਕਟਰ -30 ਤੋਂ 22 ਤੱਕ ਰੋਸ ਮਾਰਚ ਕਰੇਗਾ।

Kisan mahapanchayat today at Rally Ground in Chandigarh । Farmers Protest ਅੱਜ ਚੰਡੀਗੜ੍ਹ 'ਚ ਵੀ ਗੂੰਜਣਗੇਕਿਸਾਨੀ ਦੇ ਹੱਕ ਵਿਚ ਨਾਅਰੇ, ਦੁਪਹਿਰ 2 ਵਜੇ ਹੋਵੇਗੀ ਮਹਾਂਪੰਚਾਇਤ

ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹਾ ਹਿੰਸਾ ਮਾਮਲੇ ਨੂੰ ਲੈ ਕੇ ਦਿੱਲੀ ਪੁਲੀਸ ਨੇ ਇੰਦਰਜੀਤ ਨਿੱਕੂ ,ਲੱਖਾ ਸਿਧਾਣਾ ਸਮੇਤ ਕਈ ਤਸਵੀਰਾਂ ਕੀਤੀਆਂ ਜਾਰੀ

ਇਸ ਦੇ ਚੱਲਦੇ ਹੁਣ ਵੱਖ -ਵੱਖ ਸੂਬਿਆਂ 'ਚ ਕਿਸਾਨਾਂ ਵੱਲੋਂ ਮਹਾਂਪੰਚਾਇਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਪਹਿਲਾਂ ਹਰਿਆਣਾ, ਯੂਪੀ ਅਤੇ ਰਾਜਸਥਾਨ ਵਿੱਚ ਮਹਾਂਪੰਚਾਇਤਾਂਦਾ ਆਯੋਜਨ ਕੀਤਾ ਗਿਆ ਸੀ। ਹੁਣ ਪੰਜਾਬ 'ਚ ਵੀ ਮਹਾਂਪੰਚਾਇਤਾਂ ਹੋਣ ਲੱਗੀਆਂ ਹਨ। ਅੱਜ ਚੰਡੀਗੜ੍ਹ ਦੇ ਸੈਕਟਰ-25 ਦੇ ਰੈਲੀ ਮੈਦਾਨ ਵਿੱਚ ਮਹਾਂਪੰਚਾਇਤ ਕੀਤੀ ਜਾਵੇਗੀ। ਜਿਸ ਵਿਚ ਸ਼ਹਿਰ ਵਾਸੀ ਤੇ ਹੋਰ ਕਿਤੇ ਦੇ ਲੋਕ ਵੀ ਪਹੁੰਚਗੇ।

Kisan mahapanchayat today at Rally Ground in Chandigarh । Farmers Protest ਅੱਜ ਚੰਡੀਗੜ੍ਹ 'ਚ ਵੀ ਗੂੰਜਣਗੇਕਿਸਾਨੀ ਦੇ ਹੱਕ ਵਿਚ ਨਾਅਰੇ, ਦੁਪਹਿਰ 2 ਵਜੇ ਹੋਵੇਗੀ ਮਹਾਂਪੰਚਾਇਤ

ਮਿਲੀ ਜਾਣਕਾਰੀ ਮਤਾਬਿਕ ਇਸ ਮਹਾਂਪੰਚਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਅਤੇ ਗੁਰਨਾਮ ਸਿੰਘ ਚੜੂਨੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣਗੇ। ਇਹ ਮਹਾਂਪੰਚਾਇਤ ਦੁਪਹਿਰ 2 ਵਜੇਂ ਤੋਂ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਸ ਵਿੱਚ ਚੰਡੀਗੜ੍ਹ ਅਤੇ ਨੇੜਲੇ ਇਲਾਕੇ ਦੇ ਕਿਸਾਨਾਂ ਦੇ ਸ਼ਾਮਲ ਹੋਣ ਦਾ ਅਨੁਮਾਨ ਹੈ।

Kisan mahapanchayat today at Rally Ground in Chandigarh । Farmers Protest ਅੱਜ ਚੰਡੀਗੜ੍ਹ 'ਚ ਵੀ ਗੂੰਜਣਗੇ ਕਿਸਾਨੀ ਦੇ ਹੱਕ ਵਿਚ ਨਾਅਰੇ, ਦੁਪਹਿਰ 2 ਵਜੇ ਹੋਵੇਗੀ ਮਹਾਂਪੰਚਾਇਤ

ਮਹਾਂਪੰਚਾਇਤ ਨੂੰ ਲੈ ਚੜੂਨੀ ਨੇ ਕਿਹਾ ਕਿ ਅਜਿਹੀਆਂ ਮਹਾਂਪੰਚਾਇਤ ਪੰਜਾਬ ਅਤੇ ਹਰਿਆਣਾ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਇੱਥੇ ਦੇ ਕਿਸਾਨ ਪਹਿਲਾਂ ਤੋਂ ਇਸ ਮੁੱਦੇ ਤੋਂ ਜਾਣੂ ਹਨ। ਇਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ,ਔਰਤਾਂ, ਬਜ਼ੁਰਗ ਅਤੇ ਪੰਜਾਬ ਅਤੇ ਹਰਿਆਣਾ ਦੇ ਸਾਰੇ ਵਰਗਾਂ ਦੇ ਲੋਕ ਹਿੱਸਾ ਲੈਣਗੇ। ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਕਰੀਬ ਤਿੰਨ ਮਹੀਨੇ ਹੋ ਗਏ ਹਨ। ਇਸ ਸਮੇਂ ਦੌਰਾਨ 200 ਤੋਂ ਵੱਧ ਕਿਸਾਨਾਂ ਦੀ ਮੌਤਾਂ ਹੋ ਗਈਆਂ ਹਨ।

-PTCNews

Related Post