ਕੀ ਕਿਸਾਨੀ ਮੇਲਿਆਂ ਦਾ ਦੌਰ ਹੋਇਆ ਖਤਮ?

By  Joshi April 5th 2018 03:50 PM -- Updated: May 2nd 2018 06:07 PM

Kisan Mela Punjab: ਕੀ ਕਿਸਾਨੀ ਮੇਲਿਆਂ ਦਾ ਦੌਰ ਹੋਇਆ ਖਤਮ?

ਲੱਗਦਾ ਹੈ ਹੁਣ ਕਿਸਾਨੀ ਮੇਲਿਆਂ ਦਾ ਦੌਰਾ ਖਤਮ ਹੋ ਚੁੱਕਾ ਹੈ। ਇਸ ਗੱਲ ਦੀ ਗਵਾਹੀ ਅੱਜ ਫ਼ਿਰੋਜ਼ਪੁਰ ਵਿਚ ਲੱਗੇ ਕਿਸਾਨੀ ਮੇਲੇ ਵਿਚਲੀਆਂ ਦਿਖਾਈ ਦਿੱਤੀਆਂ ਖਾਲੀ ਕੁਰਸੀਆਂ ਭਰਦੀਆਂ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ 'ਤੇ ਜਾਣ ਦੀ ਗੁਹਾਰ ਲਗਾ ਰਹੀਆਂ ਸਨ।

ਮੇਲੇ ਵਿਚ ਪਹੁੰਚੇ ਕੁਝ ਕਿਸਾਨ ਵੀਰਾਂ ਨੇ ਜਿਥੇ ਇਨ੍ਹਾਂ ਮੇਲਿਆਂ ਨੂੰ ਕਾਗਜ਼ੀ ਮੇਲੇ ਕਰਾਰ ਦਿੱਤਾ, ਉਥੇ ਵਿਭਾਗ ਦੇ ਅਧਿਕਾਰੀਆਂ ਨੂੰ ਦੁਹਾਈ ਪਾਈ ਕਿ ਅਜਿਹੇ ਮੇਲਿਆਂ 'ਤੇ ਹਜ਼ਾਰਾਂ ਖਰਚਣ ਦੀ ਬਜਾਏ ਜੇਕਰ ਕਿਸਾਨਾਂ ਦੇ ਖੇਤਾਂ ਤੱਕ ਅਧਿਕਾਰੀ/ਕਰਮਚਾਰੀ ਪਹੁੰਚ ਕਰਨ ਤਾਂ ਕਿਸਾਨਾਂ ਨੂੰ ਕਾਫੀ ਲਾਭ ਮਿਲ ਸਕਦਾ ਹੈ, ਜੋ ਲੱਗਦਾ ਹੈ ਕਿ ਵਿਭਾਗ ਜਾਂ ਸਰਕਾਰਾਂ ਕਿਸਾਨਾਂ ਦੇ ਮਸਲਿਆਂ ਨੂੰ ਸੁਨਣ ਲਈ ਤਿਆਰ ਨਹੀਂ।

Kisan Mela Punjab: ਕੀ ਕਿਸਾਨੀ ਮੇਲਿਆਂ ਦਾ ਦੌਰ ਹੋਇਆ ਖਤਮ?ਿਕਸਾਨ ਮੇਲੇ ਵਿਚ ਪਹੁੰਚੇ ਕੁਝ ਕਿਸਾਨਾਂ ਨੇ ਕਿਹਾ ਕਿ ਸਾਲ-ਬਰ-ਸਾਲ ਖੇਤੀਬਾੜੀ ਵਿਭਾਗ ਦਾ ਕੋਈ ਵੀ ਅਧਿਕਾਰੀਆਂ ਉਨ੍ਹਾਂ ਤੱਕ ਪਹੁੰਚ ਨਾ ਕਰਕੇ ਜਿਥੇ ਉਨ੍ਹਾਂ ਦੀ ਬਾਂਹ ਨਹੀਂ ਫੜ੍ਹ ਰਿਹਾ, ਜਿਸ ਕਰਕੇ ਜਿੱਥੇ ਉਨ੍ਹਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ, ਉਥੇ ਬਹੁਤੇ ਕਿਸਾਨ ਇਨ੍ਹਾਂ ਮੇਲਿਆਂ ਵਿਚ ਪਹੁੰਚ ਕਰਨ ਤੋਂ ਅਸਮਰੱਥ ਰਹਿੰਦੇ ਹਨ ਅਤੇ ਜੇਕਰ ਕੋਈ ਕਿਸਾਨ ਪਹੁੰਚਦਾ ਵੀ ਹੈ ਤਾਂ ਉਹ ਕੁਝ ਸਿੱਖਣ ਤੋਂ ਅਸਮਰੱਥ ਰਹਿੰਦਾ ਹੈ।

ਕੁਝ ਕਿਸਾਨਾਂ ਨੇ ਕਿਹਾ ਕਿ ਅਲੱਗ-ਅਲੱਗ ਜ਼ਮੀਨ ਦੀ ਮਿੱਟੀ ਮੁਤਾਬਿਕ ਖਾਦ ਆਦਿ ਪਾਈ ਜਾਣੀ ਹੁੰਦੀ ਹੈ ਅਤੇ ਅਧਿਕਾਰੀ ਪੈਲੇਸਾਂ ਵਿਚ ਮੇਲੇ ਲਗਾ ਕੇ ਖਾਨਾਪੂਰਤੀ ਕਰਦੇ ਹਨ, ਜਿਸ 'ਤੇ ਖਰਚਿਆ ਸਰਕਾਰੀ ਪੈਸਾ ਬੇਕਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਰਸਾਨੀ ਨੂੰ ਕੁਝ ਰਾਹਤ ਦੇਣੀ ਹੈ ਤਾਂ ਜਿਥੇ ਅਜਿਹੇ ਮੇਲੇ ਖੇਤਾਂ ਵਿਚ ਲਗਾਏ ਜਾਣ, ਉਥੇ ਹਰ ਸਮੇਂ ਕਿਸਾਨਾਂ ਨਾਲ ਖੇਤੀਬਾੜੀ ਦੇ ਨੁਕਸੇ ਸਾਂਝੇ ਕੀਤੇ ਜਾਣ।

Kisan Mela Punjab: ਕੀ ਕਿਸਾਨੀ ਮੇਲਿਆਂ ਦਾ ਦੌਰ ਹੋਇਆ ਖਤਮ?ਮੇਲੇ ਦੇ ਕਿਸਾਨਾਂ ਨੂੰ ਲਾਭ ਗਿਣਾਉਂਦਿਆਂ ਜਿਥੇ ਅਧਿਕਾਰੀ ਇਸ ਨਾਲ ਕਾਫੀ ਫਾਇਦਾ ਹੋਣ ਦੀ ਗੱਲ ਕੀਤੀ, ਪ੍ਰੰਤੂ ਖਾਲੀ ਕੁਰਸੀਆਂ ਦੇ ਸਵਾਲ 'ਤੇ ਹੁਣੇ ਆਉਂਦੇ ਨੇ ਕਿਸਾਨ ਦਾ ਰਾਗ ਅਲਾਪਦੇ ਰਹੇ। ਖੇਤਾਂ ਵਿਚ ਨਾ ਪਹੁੰਚਣ ਦੇ ਸਵਾਲ ਦਾ ਉਹ ਕੋਈ ਜਵਾਬ ਨਾ ਦੇ ਸਕੇ।

—PTC News

Related Post