Lottery Winner : ਇੱਕ ਆਟੋ ਡਰਾਈਵਰ ਦੀ ਚਮਕੀ ਕਿਸਮਤ , ਲੱਗੀ 12 ਕਰੋੜ ਦੀ ਲਾਟਰੀ

By  Shanker Badra September 21st 2021 09:22 AM

ਕੇਰਲ : ਕੇਰਲ ਦੇ ਇੱਕ ਆਟੋ ਚਾਲਕ ਦੀ ਲਾਟਰੀ ਲੱਗੀ ਹੈ। ਉਸ ਨੇ 12 ਕਰੋੜ ਦੀ ਬੰਪਰ ਲਾਟਰੀ ਜਿੱਤੀ ਹੈ। ਓਨਮ ਬੰਪਰ ਲਾਟਰੀ (Onam Bumper Lottery) ਦੇ ਨਤੀਜਿਆਂ ਦੇ ਐਲਾਨ ਤੋਂ ਇੱਕ ਦਿਨ ਬਾਅਦ ਜੇਤੂ ਦੀ ਪਛਾਣ ਆਟੋ ਚਾਲਕ ਵਜੋਂ ਹੋਈ ਹੈ। ਲਾਟਰੀ ਜਿੱਤਣ ਤੋਂ ਬਾਅਦ ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। [caption id="attachment_535296" align="aligncenter" width="300"] Lottery Winner : ਇੱਕ ਆਟੋ ਡਰਾਈਵਰ ਦੀ ਚਮਕੀ ਕਿਸਮਤ , ਲੱਗੀ 12 ਕਰੋੜ ਦੀ ਲਾਟਰੀ[/caption] ਖ਼ਬਰਾਂ ਅਨੁਸਾਰ 12 ਕਰੋੜ ਦੀ ਲਾਟਰੀ ਜਿੱਤਣ ਵਾਲੇ (Lottery Winner) ਆਟੋ ਚਾਲਕ (Autodriver) ਦਾ ਨਾਮ ਜੈਪਾਲਨ ਪੀ.ਆਰ. (Jayapalan P R) ਹੈ। ਉਸ ਨੇ ਫੈਂਸੀ ਲਾਟਰੀ ਟਿਕਟਾਂ ਰਾਹੀਂ ਇੰਨੀ ਵੱਡੀ ਰਕਮ ਜਿੱਤੀ ਹੈ। ਜੈਪਾਲਨ ਕੋਚੀ ਦੇ ਨੇੜੇ ਮਰਾਡੂ ਦਾ ਰਹਿਣ ਵਾਲਾ ਹੈ। [caption id="attachment_535294" align="aligncenter" width="300"] Lottery Winner : ਇੱਕ ਆਟੋ ਡਰਾਈਵਰ ਦੀ ਚਮਕੀ ਕਿਸਮਤ , ਲੱਗੀ 12 ਕਰੋੜ ਦੀ ਲਾਟਰੀ[/caption] ਦੱਸਿਆ ਗਿਆ ਕਿ ਓਨਮ ਤੋਂ ਅਗਲੇ ਦਿਨ ਲਾਟਰੀ ਦਾ ਨਤੀਜਾ ਘੋਸ਼ਿਤ ਕੀਤਾ ਗਿਆ, ਜਿਸ ਵਿੱਚ ਜੈਪਾਲਨ ਦੀ ਲਾਟਰੀ ਲੱਗ ਗਈ। ਐਤਵਾਰ ਨੂੰ ਐਲਾਨੇ ਗਏ ਨਤੀਜੇ ਦੇ ਜੇਤੂ ਦਾ ਲਾਟਰੀ ਟਿਕਟ ਨੰਬਰ TE 645465 ਹੈ। ਲਾਟਰੀ ਜਿੱਤਣ ਤੋਂ ਬਾਅਦ ਜਯਪਾਲਨ ਨੇ ਮੀਡੀਆ ਕਰਮੀਆਂ ਨੂੰ ਕਿਹਾ, "ਮੈਂ 10 ਸਤੰਬਰ ਨੂੰ ਇਹ ਲਾਟਰੀ ਟਿਕਟ ਤ੍ਰਿਪੁਨੀਥੁਰਾ (Tripunithura) ਤੋਂ ਖਰੀਦੀ ਸੀ। ਮੈਨੂੰ ਪਤਾ ਲੱਗਾ ਕਿ ਇਹ ਇੱਕ ਫੈਂਸੀ ਨੰਬਰ ਹੈ। [caption id="attachment_535297" align="aligncenter" width="300"] Lottery Winner : ਇੱਕ ਆਟੋ ਡਰਾਈਵਰ ਦੀ ਚਮਕੀ ਕਿਸਮਤ , ਲੱਗੀ 12 ਕਰੋੜ ਦੀ ਲਾਟਰੀ[/caption] ਆਟੋ ਚਾਲਕ ਨੂੰ 12 ਕਰੋੜ ਦੀ ਲਾਟਰੀ ਵਿੱਚੋਂ ਟੈਕਸ ਅਦਾ ਕਰਨ ਦੇ ਬਾਅਦ 7 ਕਰੋੜ ਰੁਪਏ ਮਿਲਣਗੇ। ਕੇਰਲਾ ਲਾਟਰੀਜ਼ ਦੇ ਤਿਰੂਵੋਨਮ ਬੰਪਰ ਲਾਟਰੀ ਨਤੀਜਿਆਂ ਦਾ ਡਰਾਅ ਐਤਵਾਰ ਨੂੰ ਗੋਰਕੀ ਭਵਨ, ਤਿਰੂਵਨੰਤਪੁਰਮ ਵਿਖੇ ਹੋਇਆ। ਕੇਰਲਾ ਰਾਜ ਲਾਟਰੀ ਡਾਇਰੈਕਟੋਰੇਟ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਰਾਜ ਦੇ ਵਿੱਤ ਮੰਤਰੀ ਕੇ ਐਨ ਬਾਲਗੋਪਾਲ ਨੇ ਡਰਾਅ ਦਾ ਉਦਘਾਟਨ ਕੀਤਾ। ਰਾਜ ਦੇ ਟਰਾਂਸਪੋਰਟ ਮੰਤਰੀ ਐਂਟਨੀ ਰਾਜੂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਓਨਮ ਬੰਪਰ ਲਾਟਰੀ ਦਾ ਨਤੀਜਾ ਰਾਜ ਭਰ ਵਿੱਚ ਵੇਚੇ ਗਏ 54 ਲੱਖ ਟਿਕਟਾਂ ਲਈ ਜਾਰੀ ਕੀਤਾ ਗਿਆ ਸੀ। -PTCNews

Related Post