ਮੈਡੀਕਲ ਕਾਲਜ ਦੇ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮਰੀਜਾਂ ਨੂੰ ਕੱਢਿਆ ਬਾਹਰ

By  Shanker Badra October 3rd 2018 10:44 AM -- Updated: October 3rd 2018 10:47 AM

ਮੈਡੀਕਲ ਕਾਲਜ ਦੇ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮਰੀਜਾਂ ਨੂੰ ਕੱਢਿਆ ਬਾਹਰ:ਕੋਲਕਾਤਾ ਸਥਿਤ ਮੈਡੀਕਲ ਕਾਲਜ ਤੇ ਹਸਪਤਾਲ ਦੇ ਫਾਰਮੇਸੀ ਵਿਭਾਗ ਵਿਚ ਅੱਜ ਸਵੇਰੇ ਕਰੀਬ 8 ਵਜੇ ਭਿਆਨਕ ਅੱਗ ਲੱਗਣ ਦੀ ਜਾਣਕਾਰੀ ਮਿਲੀ ਹੈ। ਜਿਸ ਕਰਕੇ ਹਸਪਤਾਲ ਦੇ ਕਰਮਚਾਰੀਆਂ , ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ 250 ਮਰੀਜਾਂ ਨੂੰ ਹਸਪਤਾਲ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇਸ ਦੌਰਾਨ 10 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ ਤੇ ਅੱਗ 'ਤੇ ਕਾਬੂ ਪਾਉਣ ਦੇ ਯਤਨ ਜਾਰੀ ਹਨ।ਹਾਲਾਂਕਿ ਅੱਗ ਦੇ ਕਾਰਨ ਅਜੇ ਪਤਾ ਨਹੀਂ ਲਗਾਇਆ ਗਿਆ ਹੈ। -PTCNews

Related Post