ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਚ ਡਿੱਗੀਆਂ ਚੱਟਾਨਾਂ, ਮਲਬੇ ਹੇਠ ਦੱਬੇ 30-35 ਯਾਤਰੀ

By  Jashan A August 11th 2021 02:34 PM

ਕਿੰਨੌਰ: ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਦੇ ਨਿਗੁਲਸੇਰੀ 'ਚ ਨੈਸ਼ਨਲ ਹਾਈਵੇਅ-5 'ਤੇ ਚੱਟਾਨਾਂ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਐੱਚ.ਆਰ.ਟੀ.ਸੀ. ਬੱਸ ਦੇ ਲਪੇਟ 'ਚ ਆਉਣ ਦੀ ਸੂਚਨਾ ਹੈ। ਜਿਸ ਦੌਰਾਨ ਬੱਸ 'ਚ ਸਵਾਰ 30 ਤੋਂ 35 ਯਾਤਰੀਆਂ ਦੇ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਚੱਟਾਨਾਂ ਡਿੱਗਣ ਨਾਲ ਕਈ ਵਾਹਨ ਮਲਬੇ ਹੇਠ ਦੱਬ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਬੱਸ ਹਰਿਦੁਆਰ ਜਾ ਰਹੀ ਸੀ ਅਤੇ ਇਸ 'ਚ ਲਗਭਗ 40 ਯਾਤਰੀ ਸਵਾਰ ਸਨ। ਜਿਲਾ ਪ੍ਰਸ਼ਾਸਨ ਸਮੇਤ ਹਿਰ ਅਧਿਕਾਰੀ ਮੌਕੇ ਦੇ ਲਈ ਰਵਾਨਾ ਹੋ ਗਏ ਹਨ। ਸਥਾਨਕ ਲੋਕਾਂ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਹੋਰ ਪੜ੍ਹੋ: ਹਾਕੀ ਖਿਡਾਰਨ ਗੁਰਜੀਤ ਕੌਰ ਪਹੁੰਚੀ ਪਿੰਡ, ਪਰਿਵਾਰ ਵੱਲੋਂ ਭਰਵਾਂ ਸੁਆਗਤ (ਤਸਵੀਰਾਂ) ਹਿਮਾਚਲ 'ਚ ਹੋਈ ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਦਫਤਰ ਤੋਂ ਲੈ ਕੇ ਦਿੱਲੀ ਤੱਕ ਦੇ ਅਫਸਰ ਵੀ ਹਾਲਾਤਾਂ 'ਤੇ ਨਜ਼ਰ ਬਣਾਏ ਹੋਏ ਹਨ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਕਈ ਵਾਹਨ ਅਜੇ ਵੀ ਮਲਬੇ ਹੇਠ ਦਬੇ ਹੋਏ ਹਨ। -PTC News

Related Post