Advertisment

ਹਿਮਾਚਲ ਪ੍ਰਦੇਸ਼ ਦੇ ਕਿੰਨੌਰ 'ਚ ਡਿੱਗੀਆਂ ਚੱਟਾਨਾਂ, ਮਲਬੇ ਹੇਠ ਦੱਬੇ 30-35 ਯਾਤਰੀ

author-image
Jashan A
New Update
ਹਿਮਾਚਲ ਪ੍ਰਦੇਸ਼ ਦੇ ਕਿੰਨੌਰ 'ਚ ਡਿੱਗੀਆਂ ਚੱਟਾਨਾਂ, ਮਲਬੇ ਹੇਠ ਦੱਬੇ 30-35 ਯਾਤਰੀ
Advertisment
publive-image ਕਿੰਨੌਰ: ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਦੇ ਨਿਗੁਲਸੇਰੀ 'ਚ ਨੈਸ਼ਨਲ ਹਾਈਵੇਅ-5 'ਤੇ ਚੱਟਾਨਾਂ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਐੱਚ.ਆਰ.ਟੀ.ਸੀ. ਬੱਸ ਦੇ ਲਪੇਟ 'ਚ ਆਉਣ ਦੀ ਸੂਚਨਾ ਹੈ। ਜਿਸ ਦੌਰਾਨ ਬੱਸ 'ਚ ਸਵਾਰ 30 ਤੋਂ 35 ਯਾਤਰੀਆਂ ਦੇ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਚੱਟਾਨਾਂ ਡਿੱਗਣ ਨਾਲ ਕਈ ਵਾਹਨ ਮਲਬੇ ਹੇਠ ਦੱਬ ਗਏ ਹਨ।
Advertisment
ਮਿਲੀ ਜਾਣਕਾਰੀ ਮੁਤਾਬਕ ਬੱਸ ਹਰਿਦੁਆਰ ਜਾ ਰਹੀ ਸੀ ਅਤੇ ਇਸ 'ਚ ਲਗਭਗ 40 ਯਾਤਰੀ ਸਵਾਰ ਸਨ। ਜਿਲਾ ਪ੍ਰਸ਼ਾਸਨ ਸਮੇਤ ਹਿਰ ਅਧਿਕਾਰੀ ਮੌਕੇ ਦੇ ਲਈ ਰਵਾਨਾ ਹੋ ਗਏ ਹਨ। ਸਥਾਨਕ ਲੋਕਾਂ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਹੋਰ ਪੜ੍ਹੋ: ਹਾਕੀ ਖਿਡਾਰਨ ਗੁਰਜੀਤ ਕੌਰ ਪਹੁੰਚੀ ਪਿੰਡ, ਪਰਿਵਾਰ ਵੱਲੋਂ ਭਰਵਾਂ ਸੁਆਗਤ (ਤਸਵੀਰਾਂ)
Advertisment
ਹਿਮਾਚਲ 'ਚ ਹੋਈ ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਦਫਤਰ ਤੋਂ ਲੈ ਕੇ ਦਿੱਲੀ ਤੱਕ ਦੇ ਅਫਸਰ ਵੀ ਹਾਲਾਤਾਂ 'ਤੇ ਨਜ਼ਰ ਬਣਾਏ ਹੋਏ ਹਨ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਕਈ ਵਾਹਨ ਅਜੇ ਵੀ ਮਲਬੇ ਹੇਠ ਦਬੇ ਹੋਏ ਹਨ। publive-image -PTC News-
kinnaur national-news landslide-in-himachal-pradesh kinnaur-landslide
Advertisment

Stay updated with the latest news headlines.

Follow us:
Advertisment