ਲਾਰੈਂਸ ਬਿਸ਼ਨੋਈ ਅਤੇ ਗੈਂਗਸਟਰ ਗੋਲਡੀ ਬਰਾੜ ਦਾ ਸ਼ਾਰਪ ਸ਼ੂਟਰ ਮੋਨੂੰ ਡਾਗਰ ਮੋਗਾ ਪੁਲਿਸ ਦੇ ਅੜਿਕੇ

By  Riya Bawa December 2nd 2021 08:13 PM -- Updated: December 2nd 2021 08:14 PM

ਮੋਗਾ: ਬੀਤੇ ਦਿਨ ਮੋਗਾ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ਤੇ ਭਤੀਜੇ ਤੇ ਫਾਇਰਿੰਗ ਕਰਨ ਵਾਲੇ ਦੋ ਬਦਮਾਸ਼ਾਂ ਵਿਚੋਂ ਇਕ ਬਦਮਾਸ਼ ਨੂੰ ਮੌਕੇ ਤੇ ਹੀ ਜ਼ਖ਼ਮੀਆਂ ਵੱਲੋਂ ਦਬੋਚ ਲਿਆ ਗਿਆ ਸੀ। ਇਸ ਤੋਂ ਬਾਅਦ ਮੋਗਾ ਪੁਲਸ ਵੱਲੋਂ ਡੂੰਘਾਈ ਨਾਲ ਇਸ ਬਦਮਾਸ਼ ਦੀ ਪੁੱਛਗਿੱਛ ਕਰਦਿਆਂ ਕਈ ਵੱਡੇ ਖੁਲਾਸੇ ਹੋਏ। ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਸੁਰਿੰਦਰਜੀਤ ਸਿੰਘ ਮੰਡ ਨੇ ਦੱਸਿਆ ਕਿ ਬੀਤੇ ਦਿਨ ਅਸ਼ੋਕ ਧਮੀਜਾ ਦੇ ਭਰਾ ਅਤੇ ਭਤੀਜੇ ਤੇ ਦੋ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਵਿਚੋਂ ਇਕ ਬਦਮਾਸ਼ ਨੂੰ ਮੌਕੇ ਤੇ ਹੀ ਜ਼ਖ਼ਮੀ ਸੁਨੀਲ ਧਮੀਜਾ ਨੇ ਬਹਾਦੁਰੀ ਦਿਖਾਉਂਦੇ ਹੋਏ ਫੜ ਲਿਆ ਸੀ ਅਤੇ ਮੌਕੇ ਤੇ ਹੀ ਪੁਲਸ ਨੇ ਉਥੇ ਪਹੁੰਚ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ। ਹੁਣ ਜਦ ਉਸ ਨੂੰ ਡਾਕਟਰੀ ਇਲਾਜ ਕਰਵਾਉਣ ਤੋਂ ਬਾਅਦ ਮੋਗਾ ਪੁਲਸ ਨੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਇਹ ਲਾਰੈਂਸ ਬਿਸ਼ਨੋਈ ਗਰੁੱਪ ਅਤੇ ਗੈਂਗਸਟਰ ਗੋਲਡੀ ਬਰਾੜ ਦਾ ਸ਼ਾਰਪ ਸ਼ੂਟਰ ਹੈ ਜਿਸ ਤੇ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਧਾਰਾ 302, 307, ਲੁੱਟ-ਖੋਹ ਅਤੇ ਅਸੱਲਾ ਐਕਟ ਦੇ ਤਹਿਤ ਮਾਮਲੇ ਦਰਜ ਹਨ।ਐਸਐਸਪੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਸ਼ਾਰਪ ਸ਼ੂਟਰ ਦੀ ਸ਼ਮੂਲੀਅਤ ਅੰਮ੍ਰਿਤਸਰ ਵਿੱਚ ਗੈਂਗਸਟਰ ਰਾਣਾ ਕੰਦੋਵਾਲੀਆ ਨੂੰ ਮਾਰਨ ਵਿੱਚ ਵੀ ਸੀ। ਐਸਐਸਪੀ ਨੇ ਦੱਸਿਆ ਕਿ ਗੈਂਗਸਟਰ ਰਾਣਾ ਕੰਦੋਵਾਲ ਨੂੰ ਮਾਰਨ ਲਈ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਇਸ ਸ਼ਾਰਪ ਸ਼ੂਟਰ ਨੂੰ ਭੇਜਿਆ ਸੀ। ਐਸਐਸਪੀ ਮੋਗਾ ਨੇ ਦੱਸਿਆ ਕਿ ਇਹ ਦੋਵੇਂ ਬਦਮਾਸ਼ ਜਤਿੰਦਰ ਕੁਮਾਰ ਉਰਫ ਨੀਲੇ ਨੂੰ ਮਾਰਨ ਆਏ ਸੀ ਪਰ ਦੋਵੇਂ ਭਰਾਵਾਂ ਦੀ ਸ਼ਕਲ ਮਿਲਦੇ ਮਿਲਦੀ ਹੋਣ ਕਾਰਨ ਨੀਲੇ ਦੇ ਦੂਸਰੇ ਤੇ ਅਟੈਕ ਕਰ ਦਿੱਤਾ ਜਿਸਦੇ ਬਹਾਦਰੀ ਦਿਖਾਉਂਦਿਆਂ ਹੋਇਆ ਜ਼ਖ਼ਮੀ ਸੁਨੀਲ ਧਮੀਜਾ ਨੇ ਸ਼ਾਰਪ ਸ਼ੂਟਰ ਮੋਨੂੰ ਡਾਗਰ ਨੂੰ ਮੌਕੇ ਤੋਂ ਫੜ ਲਿਆ। ਐਸਐਸਪੀ ਨੇ ਦੱਸਿਆ ਕਿ ਫਿਲਹਾਲ ਮੋਗਾ ਪੁਲਸ ਵੱਲੋਂ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਆਏ ਦੂਸਰੇ ਸ਼ੂਟਰ ਯੋਧੇ ਨੂੰ ਪੁਲਸ ਜਲਦੀ ਗ੍ਰਿਫਤਾਰ ਕਰ ਲਵੇਗੀ। -PTC News

Related Post