ਲਿਬਨਾਨ ਦੀ ਰਾਜਧਾਨੀ ਬੈਰੂਤ 'ਚ ਹੋਏ ਧਮਾਕੇ ਮਾਮਲੇ 'ਚ 3 ਅਧਿਕਾਰੀਆਂ ਨੂੰ ਕੀਤਾ ਗ੍ਰਿਫਤਾਰ

By  Shanker Badra August 8th 2020 02:47 PM

ਲਿਬਨਾਨ ਦੀ ਰਾਜਧਾਨੀ ਬੈਰੂਤ 'ਚ ਹੋਏ ਧਮਾਕੇ ਮਾਮਲੇ 'ਚ 3 ਅਧਿਕਾਰੀਆਂ ਨੂੰ ਕੀਤਾ ਗ੍ਰਿਫਤਾਰ:ਬੈਰੂਤ : ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਬੀਤੇ ਮੰਗਲਵਾਰ ਨੂੰ ਇਕ ਵੱਡਾ ਧਮਾਕਾ ਹੋਇਆ ਸੀ। ਇਸ ਸਮੁੰਦਰੀ ਜਹਾਜ਼ ਧਮਾਕੇ ਦੇ ਮਾਮਲੇ ਵਿਚ 3 ਉੱਚ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਲਿਬਨਾਨ ਦੀ ਰਾਜਧਾਨੀ ਬੈਰੂਤ 'ਚ ਹੋਏ ਧਮਾਕੇ ਮਾਮਲੇ 'ਚ 3 ਅਧਿਕਾਰੀਆਂ ਨੂੰ ਕੀਤਾ ਗ੍ਰਿਫਤਾਰ

ਰਾਸ਼ਟਰੀ ਨਿਊਜ਼ ਏਜੰਸੀ ਨੇ ਦੱਸਿਆ ਕਿ ਲੈਬਨਾਨ ਦੇ ਅਟਾਰਨੀ ਜਨਰਲ ਜੱਜ ਘਾਸਨ ਅਲ-ਖੌਰੀ ਨੇ ਸ਼ਨੀਵਾਰ ਨੂੰ ਇਨ੍ਹਾਂ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਅਧਿਕਾਰੀਆਂ ਨੂੰ ਬੈਰੂਤ ਵਿਚ ਹੋਏ ਦੋ ਭਿਆਨਕ ਧਮਾਕਿਆਂ ਦੀ ਜਾਂਚ ਦੇ ਸਿਲਸਿਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਫੜੇ ਗਏ ਇਨ੍ਹਾਂ ਅਧਿਕਾਰੀਆਂ ਵਿਚ ਸਰਹੱਦ ਟੈਕਸ ਵਿਭਾਗ ਦੇ ਮਹਾਨਿਰਦੇਸ਼ਕ ਬਦਰੀ ਡਾਹਰ, ਸਾਬਕਾ ਸਰਹੱਦ ਟੈਕਸ ਨਿਰਦੇਸ਼ਕ ਚਾਫਿਕ ਮਰਹੀ ਅਤੇ ਬੈਰੂਤ ਪੋਰਟ ਦੇ ਮਹਾਨਿਰਦੇਸ਼ਕ ਹਸਨ ਕੋਰਯਤੇਮ ਸ਼ਾਮਲ ਹਨ।

ਲਿਬਨਾਨ ਦੀ ਰਾਜਧਾਨੀ ਬੈਰੂਤ 'ਚ ਹੋਏ ਧਮਾਕੇ ਮਾਮਲੇ 'ਚ 3 ਅਧਿਕਾਰੀਆਂ ਨੂੰ ਕੀਤਾ ਗ੍ਰਿਫਤਾਰ

ਜ਼ਿਕਰਯੋਗ ਹੈ ਕਿ ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਬੀਤੇ ਮੰਗਲਵਾਰ ਨੂੰ ਸ਼ਾਮ 6.10 ਵਜੇ ਦੋ ਭਿਆਨਕ ਧਮਾਕੇ ਹੋਏ ਸਨ। ਜਿਸ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ 4 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।

-PTCNews

Related Post