ਮੁਕੇਰੀਆਂ 'ਚ ਵੇਖਿਆ ਗਿਆ ਤੇਂਦੁਆ, 15 ਘੰਟੇ ਬਾਅਦ ਜੰਗਲਾਤ ਵਿਭਾਗ ਨੇ ਕੀਤਾ ਕਾਬੂ

By  Riya Bawa March 29th 2022 07:54 PM -- Updated: March 29th 2022 07:55 PM

ਹੁਸ਼ਿਆਰਪੁਰ: ਹਲਕਾ ਮੁਕੇਰੀਆਂ ਵਿਚ ਰਿਹਾਸ਼ੀ ਇਲਾਕੇ ਵਿਚ ਚੀਤਾ ਦੇਖਿਆ ਗਿਆ। ਜਿਸ ਕਰਕੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਦਾ ਹੈ। ਉੱਥੇ ਹੀ ਚੀਤੇ ਦੇ ਘੁੰਮਦਿਆ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਮੁਕੇਰੀਆਂ ਪੰਜਾਬ ਦੇ ਕੰਢੀ ਖੇਤਰ ਵਿੱਚ ਸਥਿਤ ਹੈ, ਜਿਸ ਦੇ ਦੂਜੇ ਪਾਸੇ ਹਿਮਾਚਲ ਹੈ। ਇਹ ਚੀਤਾ ਕੰਢੀ ਖੇਤਰ ਤੋਂ ਮੁਕੇਰੀਆਂ ਦੇ ਰਿਹਾਇਸ਼ੀ ਇਲਾਕੇ ਵਿੱਚ ਪਹੁੰਚ ਗਿਆ। ਮੰਗਲਵਾਰ ਸਵੇਰੇ ਲੋਕਾਂ ਦੀ ਭੀੜ ਨੂੰ ਦੇਖ ਕੇ ਤੇਂਦੁਆ ਮੁਕੇਰੀਆਂ ਸ਼ਹਿਰ ਦੇ ਇੱਕ ਖੰਡਰ ਘਰ ਵਿੱਚ ਲੁਕ ਗਿਆ।

ਇਲਾਕੇ ਦੇ ਕੌਂਸਲਰ ਰੋਹਿਤ ਜੈਨ ਦੀ ਸੂਚਨਾ ਤੋਂ ਬਾਅਦ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਪੁਲੀਸ ਟੀਮ ਸਮੇਤ ਮੌਕੇ ’ਤੇ ਪੁੱਜੇ। ਕਰੀਬ 15 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਸ਼ਾਮ 6.10 ਵਜੇ ਜੰਗਲੀ ਜੀਵ ਵਿਭਾਗ ਦੀ ਟੀਮ ਨੇ ਚੀਤੇ ਨੂੰ ਫੜਿਆ। ਜੰਗਲੀ ਜੀਵ ਵਿਭਾਗ ਦੀ ਟੀਮ ਨੇ ਮੁਕੇਰੀਆਂ ਸ਼ਹਿਰ ਵਿੱਚ ਖੰਡਰਾਂ ਦੇ ਅੰਦਰ ਬੈਠੇ ਚੀਤੇ ਨੂੰ ਟਰੈਕਰ ਗੰਨ ਨਾਲ ਦੋ ਟੀਕੇ ਲਗਾਏ।

15 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਜੰਗਲਾਤ ਵਿਭਾਗ ਨੇ ਤੇਂਦੁਆ ਕੀਤਾ ਕਾਬੂ

ਨਸ਼ੇ ਦੇ ਅਸਰ ਕਾਰਨ ਜਦੋਂ ਚੀਤੇ ਦੇ ਹੋਸ਼ ਖੋ ਬੈਠਾ ਤਾਂ ਇਸ ਤੋਂ ਬਾਅਦ ਜੰਗਲੀ ਜੀਵ ਵਿਭਾਗ ਦੇ ਮੈਂਬਰ ਖੰਡਰ ਹੋਏ ਘਰ ਦੇ ਅੰਦਰ ਵੜ ਗਏ। ਇੱਥੇ ਚੀਤਾ ਇੱਕ ਗੁਫਾ ਵਰਗੀ ਕੋਨੇ ਵਿੱਚ ਸੀ। ਸ਼ਾਮ 6.10 ਵਜੇ ਜੰਗਲੀ ਜੀਵ ਵਿਭਾਗ ਦੀ ਟੀਮ ਬੜੀ ਸਾਵਧਾਨੀ ਨਾਲ ਇੱਟਾਂ ਹਟਾ ਕੇ ਉਥੇ ਪਹੁੰਚੀ। ਇਸ ਤੋਂ ਬਾਅਦ ਤੇਂਦੁਏ ਦੇ ਸੰਭਾਵਿਤ ਹਮਲੇ ਤੋਂ ਬਚਾਅ ਲਈ ਕੱਪੜੇ ਪਹਿਨੇ ਇਕ ਕਰਮਚਾਰੀ ਗੁਫਾ ਵਰਗੀ ਜਗ੍ਹਾ ਦੇ ਅੰਦਰ ਗਿਆ ਅਤੇ ਚੀਤੇ ਨੂੰ ਖਿੱਚ ਕੇ ਬਾਹਰ ਲੈ ਗਿਆ।

ਚੀਤੇ ਨੂੰ ਸਫਲਤਾਪੂਰਵਕ ਬਚਾਉਣ ਤੋਂ ਬਾਅਦ ਜੰਗਲੀ ਜੀਵ ਵਿਭਾਗ ਦੀ ਟੀਮ ਨੇ ਇਸ ਨੂੰ ਆਪਣੇ ਨਾਲ ਲਿਆਂਦੇ ਪਿੰਜਰੇ ਵਿੱਚ ਪਾ ਦਿੱਤਾ ਅਤੇ ਚਾਰੋਂ ਪਾਸਿਓਂ ਕੱਪੜੇ ਨਾਲ ਢੱਕ ਦਿੱਤਾ। ਇਸ ਤੋਂ ਬਾਅਦ ਟੀਮ ਚੀਤੇ ਦੇ ਪਿੰਜਰੇ ਨੂੰ ਆਪਣੇ ਨਾਲ ਲੈ ਗਈ। ਦੱਸ ਦੇਈਏ ਕਿ ਚੀਤੇ ਦੇ ਸਰੀਰ 'ਤੇ ਕਾਲੇ ਰੰਗ ਦੇ ਦਾਗ਼ਦਾਰ ਧੱਬੇ ਅਤੇ ਹੰਝੂਆਂ ਵਰਗੇ ਬਿੰਦੂ ਹੁੰਦੇ ਹਨ। ਚੀਤਾ ਬਹੁਤ ਹੀ ਪਤਲਾ ਅਤੇ ਫੁਰਤੀਲਾ ਜਾਨਵਰ ਹੈ ਜੋ ਪ੍ਰਤੀ ਘੰਟਾ 70 ਮੀਲ ਦੀ ਰਫ਼ਤਾਰ ਨਾਲ ਆਪਣੇ ਸ਼ਿਕਾਰ ਨੂੰ ਫੜ੍ਹਨ ਲਈ ਦੌੜਦਾ ਹੈ।

-PTC News

Related Post